ਕਿਸਾਨਾਂ ਦੇ ਖਾਤਿਆਂ 'ਚ ਆਏ ਮੁਆਵਜ਼ੇ ਦੇ ਪੈਸੇ, ਖੁਸ਼ੀ ਨਾਲ ਭਰ ਆਈਆਂ ਅੱਖਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਗਵੰਤ ਮਾਨ ਸਰਕਾਰ, ਕਿਸਾਨ ਪੱਖੀ ਸਰਕਾਰ: ਕਿਸਾਨ ਓਮ ਪ੍ਰਕਾਸ਼

Farmers received Compensation money

 

ਅਬੋਹਰ: ਪੰਜਾਬ ਭਰ ਵਿਚ ਬੀਤੇ ਦਿਨੀਂ ਹੋਏ ਭਾਰੀ ਮੀਂਹ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਇਸ ਘੜੀ ਵਿਚ ਬਾਂਹ ਫੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਇਨ੍ਹਾਂ ਕਿਸਾਨਾਂ ਨੂੰ ਖੁਦ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਸੂਬਾ ਸਰਕਾਰ ਨੇ ਪਹਿਲੇ ਦਿਨ 40 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡ ਕੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।

ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲਣ ਸਮੇਂ ਕਿਸਾਨਾਂ ਦੀਆਂ ਅੱਖਾਂ ਭਰ ਆਈਆਂ। ਕਿਸਾਨਾਂ ਨੇ ਦੱਸਿਆ ਕਿ ਅੱਜ ਮੁਆਵਜ਼ਾ ਮਿਲਣ ਤੋਂ ਪਹਿਲਾਂ ਸਵੇਰੇ ਹੀ ਉਹਨਾਂ ਨੂੰ ਬੈਂਕ ਖਾਤਿਆਂ ਵਿਚ ਰਾਸ਼ੀ ਟ੍ਰਾਂਸਫਰ ਕਰ ਦਿੱਤੀ ਗਈ। ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਫਸਲ ਖੇਤ ਵਿਚ ਪਈ ਹੋਵੇ ਅਤੇ ਮੁਆਵਜ਼ਾ ਰਾਸ਼ੀ ਖਾਤੇ ਵਿਚ ਆ ਗਈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ 12 IAS ਅਤੇ 1 IFS ਅਫ਼ਸਰ ਦਾ ਕੀਤਾ ਤਬਾਦਲਾ

ਭਗਵੰਤ ਮਾਨ ਸਰਕਾਰ, ਕਿਸਾਨ ਪੱਖੀ ਸਰਕਾਰ: ਕਿਸਾਨ ਓਮ ਪ੍ਰਕਾਸ਼

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਆਵਜ਼ੇ ਦਾ ਚੈੱਕ ਮਿਲਣ ਸਮੇਂ ਕਿਸਾਨ ਓਮ ਪ੍ਰਕਾਸ਼ ਨੇ ਦੱਸਿਆ ਕਿ ਬੇਮੌਸਮੀ ਬਾਰਿਸ਼ ਕਾਰਨ ਉਹਨਾਂ ਦੀ 5 ਕਿੱਲੇ ਫਸਲ ਖਰਾਬ ਹੋਈ ਹੈ। ਸਰਕਾਰ ਨੇ ਇਸ ਖ਼ਰਾਬ ਫਸਲ ਦਾ 75,000 ਰੁਪਏ ਮੁਆਵਜ਼ਾ ਜਾਰੀ ਕਰਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਸਰਕਾਰ 20 ਦਿਨਾਂ ਵਿਚ ਮੁਆਵਜ਼ਾ ਦੇਣ ਦੇ ਆਪਣੇ ਵਾਅਦੇ ’ਤੇ ਖਰੀ ਉਤਰੀ ਹੈ। ਇਸ ਮੁਆਵਜ਼ੇ ਨਾਲ ਉਹਨਾਂ ਦਾ ਖਰਚਾ ਪੂਰਾ ਹੋ ਜਾਵੇਗਾ। ਇਕ ਹੋਰ ਕਿਸਾਨ ਤੁਲਸੀ ਰਾਮ ਨੇ ਦੱਸਿਆ ਕਿ ਉਸ ਨੂੰ 18,750 ਰੁਪਏ ਮੁਆਵਜ਼ਾ ਰਾਸ਼ੀ ਮਿਲੀ ਹੈ। ਉਹਨਾਂ ਕਿਹਾ ਕਿ ਇਸ ਨਾਲ ਉਹਨਾਂ ਨੂੰ ਨੁਕਸਾਨ ਤੋਂ ਥੋੜੀ ਰਾਹਤ ਮਿਲੀ ਹੈ।  

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਅਬੋਹਰ ਵਿਖੇ ਝੱਖੜ ਕਾਰਨ ਪ੍ਰਭਾਵਿਤ ਲੋਕਾਂ ਨੂੰ ਸੌਂਪੇ ਮੁਆਵਜ਼ੇ ਦੇ ਚੈੱਕ  

ਇਸ ਵਾਰ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪਏ: ਕਿਸਾਨ ਸੰਜੇ

ਕਿਸਾਨ ਸੰਜੇ ਨੇ ਦੱਸਿਆ ਕਿ ਉਸ ਦੀ ਢਾਈ ਕਿੱਲੇ ਫਸਲ ਖ਼ਰਾਬ ਹੋਈ ਸੀ। ਇਸ ਨੁਕਸਾਨ ਲਈ ਉਸ ਨੂੰ ਮੁਆਵਜ਼ੇ ਵਜੋਂ 23,865 ਰੁਪਏ ਦਾ ਚੈੱਕ ਮਿਲਿਆ ਹੈ। ਉਹਨਾਂ ਦੱਸਿਆ ਕਿ ਫਸਲ ਦੀ ਗਿਰਦਾਵਰੀ ਲਈ ਤਹਿਸੀਲਦਾਰ ਅਤੇ ਅਧਿਕਾਰੀ ਖੁਦ ਖੇਤਾਂ ਵਿਚ ਗਏ। ਇਸ ਵਾਰ ਕਿਸੇ ਦੇ ਘਰ ਬੈਠ ਕੇ ਗਿਰਦਾਵਰੀ ਨਹੀਂ ਕੀਤੀ ਗਈ।  ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਮੁਆਵਜ਼ੇ ਲਈ ਕਈ ਥਾਈਂ ਚੱਕਰ ਲਗਾਉਣੇ ਪੈਂਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਪਹਿਲੀ ਵਾਰ ਇੰਨੀ ਜਲਦੀ ਮੁਆਵਜ਼ਾ ਮਿਲਿਆ ਹੈ। ਅੱਜ ਚੈੱਕ ਮਿਲਣ ਤੋਂ ਪਹਿਲਾਂ ਹੀ ਸਵੇਰੇ 10 ਵਜੇ ਰਾਸ਼ੀ ਖਾਤਿਆਂ ਵਿਚ ਆ ਗਈ।

ਇਹ ਵੀ ਪੜ੍ਹੋ: 22 ਲੱਖ ਰੁਪਏ ਰਿਸ਼ਵਤ ਦਾ ਮਾਮਲਾ: ਏਡੀਜੀਪੀ ਢਿੱਲੋਂ ਨੂੰ ਮਿਲੀ ਕਲੀਨ ਚਿੱਟ ਖ਼ਿਲਾਫ਼ ਸੇਵਾਮੁਕਤ SSP ਨੇ ਹਾਈ ਕੋਰਟ ’ਚ ਪਾਈ ਪਟੀਸ਼ਨ

ਪੰਜਾਬ ਸਰਕਾਰ ਤੇ ਯਕੀਨ ਪੱਕਾ ਹੋਇਆ: ਜਗਦੀਸ਼ ਸਿੰਘ

ਕਿਸਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦਾ 5 ਏਕੜ ਫਸਲ ਦਾ ਨੁਕਸਾਨ ਹੋਇਆ ਸੀ। ਇਸ ਦੇ ਲਈ ਸਰਕਾਰ ਨੇ 75,000 ਰੁਪਏ ਮੁਆਵਜ਼ਾ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਖੇਤਾਂ ਵਿਚ ਵਿਛੀ ਹੋਈ ਕਣਕ ਦੇਖਦੇ ਸੀ ਤਾਂ ਮਨ ਬਹੁਤ ਦੁਖੀ ਹੁੰਦਾ ਸੀ। ਇਸ ਔਖੇ ਵੇਲੇ ਪੰਜਾਬ ਸਰਕਾਰ ਨੇ ਸਾਡੀ ਬਾਂਹ ਫੜ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਹੁਣ ਸਾਡਾ ਪੰਜਾਬ ਸਰਕਾਰ ’ਤੇ ਯਕੀਨ ਪੱਕਾ ਹੋ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਨੇ ਬ੍ਰਿਟੇਨ ਨੂੰ ਕਿਹਾ, “ਤੁਹਾਡੀ ਸ਼ਰਣ ਨੀਤੀ ਦੀ ਦੁਰਵਰਤੋਂ ਕਰ ਰਹੇ ਗਰਮਖਿਆਲੀ”

ਸਾਨੂੰ ਸਰਕਾਰ ਉੱਤੇ ਪੂਰਾ ਵਿਸ਼ਵਾਸ ਸੀ: ਕਿਸਾਨ ਸੋਨੂੰ

ਕਿਸਾਨ ਸੋਨੂੰ ਨੂੰ ਢਾਈ ਏਕੜ ਫਸਲ ਦੇ ਨੁਕਸਾਨ ਲਈ 35,625 ਰੁਪਏ ਦਾ ਮੁਆਵਜ਼ਾ ਮਿਲਿਆ ਹੈ। ਉਹਨਾਂ ਦੱਸਿਆ ਇਸ ਵਾਰ ਪਟਵਾਰੀ ਖੇਤ-ਖੇਤ ਜਾ ਕੇ ਗਿਰਦਾਵਰੀ ਕਰ ਰਹੇ ਹਨ। ਇਸ ਵਾਰ ਕੋਈ ਡਰ ਨਹੀਂ ਸੀ ਕਿ ਰਿਪੋਰਟ ਗਲਤ ਭੇਜੀ ਜਾਵੇਗੀ। ਸਾਨੂੰ ਸਰਕਾਰ ਉੱਤੇ ਪੂਰਾ ਵਿਸ਼ਵਾਸ ਸੀ। ਇਸ ਦੌਰਾਨ ਕਿਸਾਨਾਂ ਨੇ ਆਪਣੇ ਮੋਬਾਈਲ ਫੋਨ ਵਿਚ ਆਈ ਮੁਆਵਜ਼ਾ ਰਾਸ਼ੀ ਆਉਣ ਸਬੰਧੀ ਮੈਸੇਜ ਵੀ ਦਿਖਾਏ।