ਛੁੱਟੀਆਂ ਨਾ ਲੈਣ ਵਾਲੇ ਲੋਕਾਂ ‘ਤੇ ਹੁੰਦਾ ਹੈ ਇਸ ਬਿਮਾਰੀ ਦਾ ਖਤਰਾ, ਰਿਪੋਰਟ ਵਿਚ ਹੋਇਆ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਪਣੀ ਦੌੜਭੱਜ ਦੀ ਜ਼ਿੰਦਗੀ ਵਿਚ ਕੁਝ ਸਮਾਂ ਛੁੱਟੀਆਂ ਲਈ ਕੱਢਣ ਨਾਲ ਦਿਲ ਦੀਆਂ ਬਿਮਾਰੀਆਂ ਦੇ ਹੋਣ ਦਾ ਖਤਰਾ ਕਾਫ਼ੀ ਹੱਦ ਤਕ ਘਟ ਜਾਂਦਾ ਹੈ।

People who do not take vacations are at risk of Heart disease

ਨਿਊਯਾਰਕ: ਅਪਣੀ ਦੌੜਭੱਜ ਦੀ ਜ਼ਿੰਦਗੀ ਵਿਚ ਕੁਝ ਸਮਾਂ ਛੁੱਟੀਆਂ ਲਈ ਕੱਢਣ ਨਾਲ ਦਿਲ ਦੀਆਂ ਬਿਮਾਰੀਆਂ ਦੇ ਹੋਣ ਦਾ ਖਤਰਾ ਕਾਫ਼ੀ ਹੱਦ ਤਕ ਘਟ ਜਾਂਦਾ ਹੈ। ਮਨੋਵਿਗਿਆਨ ਅਤੇ ਸਿਹਤ ਮੈਗਜ਼ੀਨ ਵਿਚ ਪ੍ਰਕਿਸ਼ਿਤ ਇਕ ਅਧਿਐਨ ਵਿਚ ਪਾਇਆ ਗਿਆ ਕਿ ਛੁੱਟੀਆਂ ਮੈਟਾਬੋਲਿਕ ਸਬੰਧੀ ਲੱਛਣਾਂ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੀਆਂ ਹਨ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।

ਅਮਰੀਕਾ ਵਿਚ ਸਥਿਤ ਸਰੈਕਯੂਸ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਬ੍ਰੇਸ ਹਿਰਸ਼ਕਾ ਨੇ ਕਿਹਾ ਕਿ ਉਹਨਾਂ ਨੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ 12 ਮਹੀਨਿਆਂ ਵਿਚ ਅਕਸਰ ਹੀ ਛੁੱਟੀਆਂ ਲਈਆਂ ਹਨ, ਉਹਨਾਂ ਵਿਚ ਮੈਟਾਬੋਲਿਕ ਸਿੰਡਰੋਮ ਅਤੇ ਮੈਟਾਬੋਲਿਕ ਲੱਛਣਾਂ ਦਾ ਖਤਰਾ ਘੱਟ ਹੈ। ਉਹਨਾਂ ਕਿਹਾ ਕਿ ਮੈਟਾਬੋਲਿਕ ਸਿੰਡਰੋਮ ਦਿਲ ਦੀਆਂ ਬਿਮਾਰੀਆਂ ਲਈ ਖਤਰਾ ਹੈ।

ਜੇਕਰ ਸਰੀਰ ਵਿਚ ਮੈਟਾਬੋਲਿਕ ਸਿੰਡਰੋਮ ਜ਼ਿਆਦਾ ਹੋਣ ਤਾਂ ਦਿਲ ਦੀਆਂ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਜੋ ਵਿਅਕਤੀ ਜ਼ਿਆਦਾ ਛੁੱਟੀਆਂ ਲੈਂਦਾ ਹੈ ਤਾਂ ਉਸ ਨੂੰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਪਾਇਆ ਜਾਂਦਾ ਹੈ ਅਤੇ ਜੋ ਲੋਕ ਘੱਟ ਛੁੱਟੀਆਂ ਲੈਂਦੇ ਹਨ ਉਹ ਅਕਸਰ ਹੀ ਦਿਲ ਦੀਆਂ ਬਿਮਰੀਆਂ ਨਾਲ ਪੀੜਤ ਹੁੰਦੇ ਹਨ।