ਜੋੜਾਂ ਦੇ ਦਰਦ ਤੋਂ ਬਚਣ ਲਈ ਇਹ ਨੁਸਖਾ ਅਪਣਾਓ

ਏਜੰਸੀ

ਜੀਵਨ ਜਾਚ, ਸਿਹਤ

ਇਸ ਨੁਸਖੇ ਨਾਲ ਚੁਟਕੀਆਂ 'ਚ ਭਜਾਓ ਜੋੜਾਂ ਦਾ ਦਰਦ

File

ਚੰਡੀਗੜ੍ਹ- ਲੋਕ ਅਕਸਰ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਹ ਦਰਦ ਸਰਦੀਆਂ ਦੇ ਦੌਰਾਨ ਹੋਰ ਵੀ ਵਧ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ, ਜਿਵੇਂ ਹੀ ਤਾਪਮਾਨ ਵਿੱਚ ਉਤਰਾਅ ਚੜ੍ਹਾਅ ਹੁੰਦਾ ਹੈ, ਜੋੜਾਂ ਦੇ ਦੁਆਲੇ ਦੀਆਂ ਨਾੜੀਆਂ ਵੀ ਸੁੱਜ ਜਾਂਦੀਆਂ ਹਨ। ਇਹ ਸੋਜ ਗੋਡਿਆਂ ਵਿੱਚ ਦਰਦ ਦਾ ਕਾਰਨ ਬਣਦੀ ਹੈ।

ਜੇ ਤੁਸੀਂ ਵੀ ਇਸ ਜੋੜ ਦੇ ਦਰਦ ਤੋਂ ਪ੍ਰੇਸ਼ਾਨ ਹੋ, ਤਾਂ ਇਹ ਨੁਸਖਾ ਤੁਹਾਡੇ ਬੇਹੱਦ ਕੰਮ ਆ ਸਕਦਾ ਹੈ। ਕਿਹਾ ਜਾਂਦਾ ਹੈ ਕਿ ਜੋੜਾਂ ਦਾ ਦਰਦ ਇੱਕ ਉਮਰ ਦੇ ਬਾਅਦ ਲੁਬਰੀਕੇਸ਼ਨ ਤੇ ਕੈਲਸ਼ੀਅਮ ਦੀ ਘਾਟ ਕਾਰਨ ਹੁੰਦਾ ਹੈ।

ਪਰ ਅੱਜਕੱਲ੍ਹ ਦੀ ਮਾੜੀ ਰੁਟੀਨ ਕਾਰਨ ਮਹਿਲਾਵਾਂ ਨੂੰ ਛੋਟੀ ਉਮਰ 'ਚ ਹੀ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਇਸ ਦੇ ਲਈ ਬਬੂਲ ਬੇਹੱਦ ਗੁਣਕਾਰੀ ਹੈ। ਭਾਰਤ ਵਿੱਚ ਇਸ ਨੂੰ ਕਿੱਕਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਬੂਲ ਕੱਫ-ਪਿੱਤ ਨਾਸ਼ਕ ਹੁੰਦਾ ਹੈ।

ਬਬੂਲ ਦੇ ਰੁੱਖ ਦੀ ਇੱਕ ਫਲੀ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਸੁੱਕਾ ਲਓ। ਇਸ ਤੋਂ ਬਾਅਦ ਇਸ ਦਾ ਪਾਊਡਰ ਬਣਾ ਲਓ। ਫਿਰ ਓਨੀ ਹੀ ਮਾਤਰਾ ਵਿੱਚ ਮੇਥੀ ਦੇ ਦਾਣਿਆਂ ਦਾ ਪਾਊਡਰ ਬਣਾਓ। ਦੋਵਾਂ ਨੂੰ ਮਿਲਾ ਲਉ। ਹੁਣ ਰੋਜ਼ ਸਵੇਰੇ ਤੇ ਸ਼ਾਮ ਨੂੰ ਲਗਪਗ ਇੱਕ ਚਮਚ ਇਹ ਪਾਊਡਰ ਕੋਸੇ ਪਾਣੀ ਦੇ ਨਾਲ ਖਾਓ।

ਰੋਜ਼ਾਨਾ ਅਜਿਹਾ ਕਰਨ ਨਾਲ ਤਕਰੀਬਨ 1 ਜਾਂ 2 ਮਹੀਨਿਆਂ ਵਿੱਚ ਦਰਦ ਠੀਕ ਹੋ ਜਾਵੇਗਾ। ਇਸ ਨੂੰ ਖਾਣ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਪਰ ਜੇ ਤੁਸੀਂ ਕਬਜ਼ ਨਾਲ ਜੂਝ ਰਹੇ ਹੋ, ਤਾਂ ਤੁਹਾਨੂੰ ਇਸ ਪਾਊਡਰ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।