ਸਾਵਧਾਨ ! ਫਾਸਟ ਫੂਡ ਤੁਹਾਡੇ ਬੱਚਿਆਂ ਨੂੰ ਬਣਾ ਦੇਵੇਗਾ 'ਮੈਂਟਲ'
ਸਾਰੇ ਹੀ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਰਹੇ। ਇਸਦੇ ਲਈ ਉਹ ਆਪਣੇ ਬੱਚਿਆਂ ਨੂੰ ਹੈਲਦੀ ਫੂਡ ਖਵਾਉਣਾ..
ਨਵੀਂ ਦਿੱਲੀ : ਸਾਰੇ ਹੀ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਰਹੇ। ਇਸਦੇ ਲਈ ਉਹ ਆਪਣੇ ਬੱਚਿਆਂ ਨੂੰ ਹੈਲਦੀ ਫੂਡ ਖਵਾਉਣਾ ਚਾਹੁੰਦੇ ਹਨ ਪਰ ਅੱਜਕੱਲ੍ਹ ਦੇ ਜਿਆਦਾਤਰ ਬੱਚੇ ਘਰ ਦੇ ਖਾਣੇ ਦੀ ਥਾਂ ਫਾਸਟ ਫੂਡ ਖਾਣਾ ਬੇਹੱਦ ਪਸੰਦ ਕਰਦੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਫਾਸਟ ਫੂਡ 'ਚ ਕਾਫ਼ੀ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ ਜੋ ਬੱਚਿਆਂ 'ਚ ਮੋਟਾਪੇ ਦੀ ਮੁੱਖ ਵਜ੍ਹਾ ਮੰਨੀ ਜਾਂਦੀ ਹੈ। ਇਸਦੇ ਇਲਾਵਾ ਫਾਸਟ ਫੂਡ ਖਾਣ ਨਾਲ ਬੱਚੀਆਂ ਨੂੰ ਹੋਰ ਵੀ ਕਈ ਨੁਕਸਾਨ ਹੁੰਦੇ ਹਨ।
ਵੱਡੇ ਸ਼ਹਿਰਾਂ ਵਿਚ ਫਾਸਟ ਫੂਡ ਖਾਣ ਦਾ ਸ਼ੌਕ ਵਧਦਾ ਹੀ ਜਾ ਰਿਹਾ ਹੈ। ਫਾਸਟ ਫੂਡ ਵਿਚ ਵਿਟਾਮਿਨ ਨਾ ਦੇ ਬਰਾਬਰ ਹੁੰਦੇ ਹਨ। ਇਕ ਖ਼ੋਜ 'ਚ ਪਤਾ ਲੱਗਿਆ ਹੈ ਕਿ 19 ਤੋਂ 20% ਬੱਚਿਆਂ 'ਚ ਇਹ ਮੋਟਾਪਾ ਦੇਖਿਆ ਗਿਆ ਹੈ। ਉਨ੍ਹਾਂ ਮੁਤਾਬਕ ਇਸ ਦਾ ਜਿਆਦਾ ਸੇਵਨ ਕਰਨ ਨਾਲ ਉਹ ਜਿਆਦਾ ਆਲਸੀ ਬਣਦੇ ਜਾ ਰਹੇ ਹਨ ਤੇ ਉਹ ਖੇਡਾਂ 'ਚ ਘੱਟ ਰੁਚੀ ਰੱਖਦੇ ਹਨ। ਉਹ ਘਰਾਂ ਤੋਂ ਬਾਹਰ ਨਿਕਲਣ ਦੀ ਵੀ ਹਿਮੰਤ ਨਹੀਂ ਕਰਦੇ।
ਇਹ ਸਾਰੇ ਲੱਛਣ ਉਨ੍ਹਾਂ 'ਚ ਫਾਸਟ ਫੂਡ ਜ਼ਿਆਦਾ ਖਾਣ ਕਰਕੇ ਵੱਧ ਰਹੇ ਹਨ। ਜ਼ਿਆਦਾ ਫਾਸਟ ਫੂਡ ਖਾਣ ਨਾਲ ਲੀਵਰ ਕਮਜ਼ੋਰ ਹੁੰਦਾ ਹੈ ਤੇ ਫਾਸਟ ਫੂਡ ਖਾਨ ਨਾਲ ਬੱਚਿਆਂ ਦਾ ਦਿਮਾਗ ਕਮਜ਼ੋਰ ਹੋਣ ਲੱਗਦਾ ਹੈ। ਜਿਸ ਕਰਕੇ ਉਹ ਆਪਣੀ ਪੜ੍ਹਾਈ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ। ਫਾਸਟ ਫੂਡ ਨਾਲ ਮੋਟਾਪੇ ਦੀ ਸਮੱਸਿਆ ਵੱਧਣੀ ਸ਼ੁਰੂ ਹੋ ਜਾਂਦੀ ਹੈ।
ਜੰਕ ਫੂਡ ਖਾਣ ਨਾਲ ਵੀ ਸਰੀਰ 'ਚ ਜ਼ਿਆਦਾ ਮਾਤਰਾ 'ਚ ਵਸਾ ਦਾ ਨਿਰਮਾਣ ਹੁੰਦਾ ਹੈ ਅਤੇ ਸਰੀਰ 'ਚ ਜ਼ਿਆਦਾ ਕੈਲੋਰੀ ਦੀ ਵਜ੍ਹਾ ਨਾਲ ਵੀ ਦਿਲ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਰਹਿੰਦਾ ਹੈ।ਫਾਸਟ ਫੂਡ ਨਾਲ ਬੱਚਿਆਂ 'ਚ ਡਾਇਬਟੀਜ਼ ਦੀ ਸਮੱਸਿਆ ਵੀ ਵੱਧ ਰਹੀ ਹੈ। ਬੱਚਿਆਂ 'ਚ ਵੱਧ ਤੋਂ ਵੱਧ ਖੇਡਣ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੇ ਸਰੀਰ 'ਚ ਵੱਧ ਰਿਹਾ ਮੋਟਾਪਾ ਅਤੇ ਬਿਮਾਰੀਆਂ ਘੱਟ ਜਾਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।