ਦਵਾਈਆਂ ਦੇ ਪੱਤੇ 'ਤੇ ਕਿਉਂ ਹੁੰਦੀ ਹੈ ‘ਲਾਲ ਲਾਈਨ’ ? ਕਦੇ ਨਾ ਕਰੋ ਨਜ਼ਰਅੰਦਾਜ਼

ਏਜੰਸੀ

ਜੀਵਨ ਜਾਚ, ਸਿਹਤ

ਅਕਸਰ ਲੋਕ ਡਾਕਟਰ ਤੋਂ ਸਲਾਹ ਲਏ ਬਿਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ। ਕਈ ਵਾਰ ਠੀਕ ਇਲਾਜ਼ ਅਤੇ ਠੀਕ ਦਵਾਈ....

Medicine

ਨਵੀਂ ਦਿੱਲੀ : ਅਕਸਰ ਲੋਕ ਡਾਕਟਰ ਤੋਂ ਸਲਾਹ ਲਏ ਬਿਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ। ਕਈ ਵਾਰ ਠੀਕ ਇਲਾਜ਼ ਅਤੇ ਠੀਕ ਦਵਾਈ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ। ਇਸ ਲਾਪਰਵਾਹੀ ਦੇ ਚਲਦੇ ਉਨ੍ਹਾਂ ਨੂੰ ਬਿਹਤਰ ਇਲਾਜ਼ ਨਹੀਂ ਮਿਲ ਪਾਉਂਦਾ। ਚੰਗੇ ਇਲਾਜ਼ ਲਈ ਨਾ ਸਿਰਫ ਦਵਾਈ ਦਾ ਠੀਕ ਹੋਣਾ ਜ਼ਰੂਰੀ ਹੈ, ਸਗੋਂ ਤੁਹਾਡਾ ਤਰੀਕਾ ਵੀ ਠੀਕ ਹੋਣਾ ਚਾਹੀਦਾ ਹੈ। ਦਵਾਈਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਮੰਤਰਾਲੇ  ਨੇ ਇੱਕ ਚੰਗਾ ਸੁਨੇਹਾ ਦਿੱਤਾ ਹੈ।

ਸਿਹਤ ਮੰਤਰਾਲੇ ਨੇ ਲੋਕਾਂ ਵੱਲੋਂ ਆਪ ਹੀ ਆਪਣੀ ਡਾਕਟਰੀ ਘੋਟਣ ਦੇ ਚਲਦਿਆਂ ਆਪਣੇ ਟਵੀਟਰ ਹੈਂਡਲ ‘ਤੇ ਇੱਕ ਜਾਣਕਾਰੀ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੀ ਦਵਾਈਆਂ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਆਪਣੀ ਇਸ ਪੋਸਟ ਦੇ ਜ਼ਰੀਏ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਜ਼ਿੰਮੇਵਾਰ ਬਣੋ ਤੇ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਲਾਲ ਲਾਈਨ ਵਾਲੀ ਦਵਾਈ ਦੇ ਪੱਤੇ ਤੋਂ ਦਵਾਈਆਂ ਨਾ ਖਾਓ। ਤੁਸੀ ਜ਼ਿੰਮੇਦਾਰ, ਤਾਂ ਦਵਾਈ ਅਸਰਦਾਰ।

ਨਾਲ ਹੀ ਇਸ ਪੋਸਟ ਵਿੱਚ ਦਵਾਈਆਂ ਦੇ ਪੱਤੇ ਦੀ ਇੱਕ ਤਸਵੀਰ 'ਤੇ ਲਿਖਿਆ ਹੈ ਕਿ ਕੀ ਤੁਸੀ ਜਾਣਦੇ ਹੋ? ਜਿਨ੍ਹਾਂ ਦਵਾਈਆਂ ਦੇ ਪੱਤੇ 'ਤੇ ਲਾਲ ਲਾਈਨ ਬਣੀ ਹੁੰਦੀ ਹੈ। ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕਦੇ ਨਹੀਂ ਖਾਣਾ ਚਾਹੀਦਾ ਕੁੱਝ ਦਵਾਈਆਂ ਜਿਵੇਂ ਕਿ ਐਂਟੀਬਾਇਓਟਿਕ ਦੇ ਪੱਤੇ 'ਤੇ ਇੱਕ ਲਾਲ ਲਾਈਨ ਹੁੰਦੀ ਹੈ। ਇਸ ਦਾ ਮਤਲੱਬ ਹੁੰਦਾ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਗਲਤੀ ਨਾਲ ਵੀ ਇਸ ਦਵਾਈ ਦਾ ਸੇਵਨ ਨਾ ਕਰੋ। ਡਾਕਟਰ ਜੋ ਦਵਾਈ ਦੱਸੇ ਉਸ ਨੂੰ ਸਮੇਂ ਤੇ ਲਵੋ ਤੇ ਦਵਾਈ ਦਾ ਕੋਰਸ ਵੀ ਪੂਰਾ ਕਰੋ।

ਇਸਦੇ ਨਾਲ ਹੀ ਇਹ ਵੀ ਜਾਣ ਲਵੋ ਕਿ ਜਦੋਂ ਵੀ ਤੁਸੀ ਦਵਾਈ ਖਰੀਦਣ ਮੈਡੀਕਲ ਸਟੋਰ 'ਤੇ ਜਾਂਦੇ ਹੋ ਤਾਂ ਲਾਲ ਲਾਈਨ ਵਾਲੀ ਦਵਾਈ ਦੀ ਰਸੀਦ ਜ਼ਰੂਰ ਲੈ ਲਵੋ ਕਿਉਂਕਿ ਨਿਯਮਾਂ ਮੁਤਾਬਕ ਲਾਲ ਲਾਈਨ ਵਾਲੀ ਦਵਾਈਆਂ ਨੂੰ ਮੈਡੀਕਲ ਸਟੋਰ ਵਾਲੇ ਵੀ ਬਿਨ੍ਹਾਂ ਰਸੀਦ ਦੇ ਨਹੀਂ ਵੇਚ ਸਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।