ਟਰਾਈਸਿਟੀ 'ਚ ਤੇਜ਼ੀ ਨਾਲ ਵਧ ਰਿਹੈ ਮੈਡੀਕਲ ਨਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੈਡੀਕਲ ਨਸ਼ਾ ਸਸਤਾ ਤੇ ਸੁਖਾਲਾ ਉਪਲਭਧ ਹੋਣ ਕਾਰਨ ਵਿਕ ਰਿਹੈ

Medical drugs are on the rise in Tricity

ਚੰਡੀਗੜ੍ (ਤਰੁਣ ਭਜਨੀ) : ਸ਼ਹਿਰ ਵਿਚ ਅਫ਼ੀਮ, ਹੈਰੋਇਨ, ਗਾਂਜਾ ਅਤੇ ਚਰਸ ਤੋਂ ਇਲਾਵਾ ਮੈਡੀਕਲ ਨਸ਼ਾ ਤੇਜ਼ੀ ਨਾਲ ਵਧ ਰਿਹਾ ਹੈ। ਨਾਰਕੋਟਿਕਸ ਕੰਟਰੋਲ ਬਿਉਰੋ (ਐਨ ਸੀ ਬੀ) ਅਤੇ ਚੰਡੀਗੜ ਪੁਲਿਸ ਨੇ ਬੀਤੇ ਕੁੱਝ ਸਮੇਂ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਬੈਨ ਕੀਤੇ ਗਏ ਨਸ਼ੇ ਦੇ ਟੀਕੇ ਅਤੇ ਦਵਾਈਆਂ ਸਣੇ ਕਈਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਆਂਕੜਿਆਂ ਮੁਤਾਬਕ ਅਗੱਸਤ ਮਹੀਨੇ ਤਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ 67 ਮਾਮਲੇ ਦਰਜ ਕੀਤੇ ਗਏ ਹਨ ਅਤੇ 39 ਲੋਕਾਂ ਨੂੰ ਇਨ੍ਹਾਂ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਵੀ ਨਸ਼ਾ ਤਸਕਰਾਂ ਵਿਰੁਧ ਸਖ਼ਤ ਹੋ ਗਈ ਹੈ। ਆਏ ਦਿਨ ਪੁਲਿਸ ਨਸ਼ਾ ਤਸਕਾਰਾਂ ਨੂੰ ਕਾਬੂ ਕਰ ਰਹੀ ਹੈ। ਫੜੇ ਗਏ ਜ਼ਿਆਦਾਤਰ ਨਸ਼ਾ ਤਸਕਰਾਂ ਵਿਚ ਮੈਡੀਕਲ ਨਸ਼ਾ ਵੇਚਣ ਵਾਲੇ ਹਨ। ਪੁਲਿਸ ਨੇ ਨਸ਼ੇ ਦੇ ਟੀਮੇ ਅਤੇ ਦਵਾਈਆਂ ਸਣੇ ਇਸ ਸਾਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਿਛਲੇ ਛੇ ਮਹੀਨਿਆਂ ਵਿਚ ਪੁਲਿਸ ਨੇ ਬੈਨ ਲੱਗੇ ਨਸ਼ੇ ਦੇ 3450 ਟੀਕੇ ਬਰਾਮਦ ਕੀਤੇ ਹਨ।

ਜਿਸ ਵਿਚ 17 ਔਰਤਾਂ ਅਤੇ ਤਿੰਨ ਨਾਇਜੇਰੀਅਨ ਨਾਗਰੀਕ ਸ਼ਾਮਲ ਹਨ। ਕੁਝ ਸਮਾਂ ਪੁਹਿਲਾਂ ਚੰਡੀਗੜ੍ਹ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੇਸ਼ ਕੀਤੀ ਰੀਪੋਰਟ ਵਿਚ ਦਸਿਆ ਸੀ ਕਿ ਚੰਡੀਗੜ੍ਹ 'ਚ ਬਹੁਤਾ ਨਸ਼ਾ ਟਰਾਇਸਿਟੀ ਨੇੜੇ ਦੀਆਂ ਕਲੋਨੀਆਂ ਅਤੇ ਸਲਮ ਖੇਤਰ ਤੋਂ ਆਉਂਦਾ ਹੈ। ਹਾਈਕੋਰਟ ਨੇ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੇ ਸਰੋਤ ਵਾਰੇ ਪੁੱਛਿਆ ਸੀ ਜਿਸਦੇ ਜਵਾਬ ਵਿਚ ਪੁਲਿਸ ਨੇ ਕਿਹਾ ਸੀ ਕਿ ਮੈਡੀਕਲ ਨਸ਼ਾਂ ਹਿਮਾਚਲ ਪ੍ਰਦੇਸ਼, ਉਤਰਾਖੰਤ, ਹਰਿਆਣਾ ਤੇ ਪੰਜਾਬ ਵਿਚ ਬਣਾਇਆ ਜਾਂਦਾ ਹੈ।

ਹਾਲਾਂਕਿ ਇਨ੍ਹਾਂ ਟੀਕਿਆਂ ਦੀ ਸੇਲ ਬਿਨਾ ਡਾਕਟਰ ਦੀ ਸਲਾਹ ਤੋਂ ਨਹੀਂ ਕੀਤੀ ਜਾ ਸਕਦੀ, ਪਰ ਮੈਡੀਕਲ ਨਸ਼ਾਂ ਸਸਤਾ ਅਤੇ ਸੌਖਾਲਾ ਉਪਲਬਧ ਹੋਣ ਕਾਰਨ ਲੋਕ ਇਸਨੂੰ ਕਰ ਰਹੇ ਹਨ। ਇਸਤੋਂ ਇਲਾਵਾ ਪੁਲਿਸ ਨੇ 34 ਅਜਿਹੇ ਲੋਕਾਂ ਦੀ ਪਛਾਣ ਵੀ ਕੀਤੀ ਸੀ। ਜੋ ਸ਼ਹਿਰ 'ਚ ਨਸ਼ਾ ਸਪਲਾਈ ਕਰਨ ਵਿਚ ਸਰਗਰਮ ਹਨ। ਪੁਲਿਸ ਨੇ ਉਨ੍ਹਾਂ ਥਾਵਾਂ ਦੀ ਵੀ ਪਛਾਣ ਕੀਤੀ ਜਿਥੇ ਸਬਤੋਂ ਵਧ ਨਸ਼ਾਂ ਵਿਕਦਾ ਹੈ।

30 ਜਨਵਰੀ ਨੂੰ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਅਪਣੀ ਰਿਪੋਰਟ ਵਿਚ ਦਸਿਆ ਕਿ ਸ਼ਹਿਰ ਚ ਜ਼ਿਆਦਾਤਰ ਮੈਡੀਕਲ ਨਸ਼ਾਂ ਧਨਾਸ, ਡਡੂਮਾਜਰਾ ਕਲੋਨੀ, ਸੈਕਟਰ 38 ਵੈਸਟ, ਸੈਕਟਰ 56, ਬਾਪੁਧਾਮ, ਮਨੀਮਾਜਰਾ ਟਾਉਨ ਤੇ ਮੌਲੀਜਾਗਰਾਂ ਵਿਚ ਨਸ਼ਾ ਜ਼ਿਆਦਾ ਵਿਕ ਰਿਹਾ ਹੈ ਤੇ ਇਨ੍ਹਾਂ ਇਲਾਕਿਆਂ ਦੇ ਜ਼ਿਆਦਾਤਰ ਲੋਕ ਹੀ ਨਸ਼ਾ ਤਸਕਰੀ ਕਰ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਇਸ ਧੰਦੇ ਵਿਚ ਔਰਤਾਂ ਵਿਚ ਪਿਛੇ ਨਹੀਂ ਹਨ। ਧਨਾਸ ਥਾਣਾ ਪੁਲਿਸ ਨੇ ਕਈਂ ਨਸ਼ੀਲੇ ਟੀਕੇ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ। ਜਿਨ੍ਹਾਂ ਤੋਂ ਵੱਡੀ ਮਾਤਰਾ ਵਿਚ ਬਿਉਪਰੋਨਫ਼ਿਨ ਇੰਜੈਕਸ਼ਨ ਬਰਾਮਦ ਕੀਤੇ ਸਨ। ਹਾਲ ਹੀ ਵਿਚ ਸੈਕਟਰ 39 ਅਤੇ 36 ਥਾਣਾ ਪੁਲਿਸ ਨੇ ਵੀ ਮੈਡੀਕਲ ਨਸ਼ਾ ਵੇਚਣ ਵਾਲੇ ਕਈਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਜਿਨ੍ਹਾ ਦੇ ਕਬਜ਼ੇ ਤੋਂ ਵੱਡੀ ਮਾਤਰਾ ਵਿਚ ਨਸ਼ੇ ਦੇ ਟੀਕੇ ਆਦੀ ਬਰਾਮਦ ਹੋਏ ਸਨ। ਪੁਲਿਸ ਨੇ ਨਸ਼ਾ ਸਪਲਾਈ ਕਰਨ ਜਾ ਰਹੀ ਔਰਤਾਂ ਨੂੰ ਵੀ ਕਈਂ ਵਾਰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੈਡੀਕਲ ਨਸ਼ਾ ਹੋਰ ਨਸ਼ੇ ਦੇ ਮੁਕਾਬਲੇ ਸਸਤਾ ਹੁੰਦਾ ਹੈ ਅਤੇ ਇਹ ਸੌਖ਼ਾਲੇ ਤਰੀਕੇ ਨਾਲ ਉਪਲਬਧ ਵੀ ਹੋ ਜਾਂਦਾ ਹੈ। ਜਿਸ ਕਾਰਨ ਕਲੋਨੀਆਂ ਅਤੇ ਸਲਮ ਖੇਤਰ ਦੇ ਲੋਕ ਇਸਦਾ ਵਧ ਸੇਵਨ ਕਰਦੇ ਹਨ ਅਤੇ ਕਾਰੋਬਾਰ ਕਰ ਰਹੇ ਹਨ।