ਸੈਰ ਕਰਦੇ ਹੋਏ ਚਿਊਇੰਗਮ ਖਾਣ ਨਾਲ ਘੱਟ ਹੋ ਸਕਦੈ ਭਾਰ
ਸੈਰ ਕਰਨ ਦੌਰਾਨ ਚਿਊਇੰਗਮ ਖਾਣ ਨਾਲ ਤੁਸੀਂ ਪਤਲੇ ਹੋ ਸਕਦੇ ਹੋ। ਜੀ ਹਾਂ ਇਕ ਅਧਿਐਨ ਮੁਤਾਬਕ, ਅਜਿਹਾ ਸੰਭਵ ਹੈ। ਜਾਪਾਨ ਦੇ ਇਕ ਅਧਿਐਨ ਮੁਤਾਬਕ, ਜੋ ਲੋਕ ਸੈਰ ਕਰਨ...
ਨਵੀਂ ਦਿੱਲੀ : ਸੈਰ ਕਰਨ ਦੌਰਾਨ ਚਿਊਇੰਗਮ ਖਾਣ ਨਾਲ ਤੁਸੀਂ ਪਤਲੇ ਹੋ ਸਕਦੇ ਹੋ। ਜੀ ਹਾਂ ਇਕ ਅਧਿਐਨ ਮੁਤਾਬਕ, ਅਜਿਹਾ ਸੰਭਵ ਹੈ। ਜਾਪਾਨ ਦੇ ਇਕ ਅਧਿਐਨ ਮੁਤਾਬਕ, ਜੋ ਲੋਕ ਸੈਰ ਕਰਨ ਦੌਰਾਨ ਚਿਊਇੰਗਮ ਚਬਾਉਂਦੇ ਹੋਣ, ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਹੈ। ਇਸ ਅਧਿਐਨ 'ਚ ਹਿਸਾ ਲੈਣ ਵਾਲੇ ਲੋਕਾਂ ਨੇ ਸੈਰ ਦੇ 15 - 15 ਮਿੰਟ ਲੰਮੇ ਦੋ ਟ੍ਰਾਇਲ 'ਚ ਹਿਸਾ ਲਿਆ।
ਇਕ ਰਾਊਂਡ 'ਚ ਉਨ੍ਹਾਂ ਨੇ ਚਿਊਇੰਗਮ ਦੀ ਦੋ ਟਿੱਕੀ ਖਾਈਆਂ, ਜਿਨ੍ਹਾਂ 'ਚ 3 ਕਿੱਲੋ ਕੈਲੋਰੀ ਸੀ, ਜਦਕਿ ਦੂਜੇ ਰਾਊਂਡ ਲਈ ਉਨ੍ਹਾਂ ਨੇ ਇਕ ਪਾਊਡਰ ਖਾਇਆ, ਜਿਸ 'ਚ ਉਹੀ ਸੱਭ ਚੀਜ਼ਾਂ ਸਨ ਜੋ ਕਿ ਚਿਊਇੰਗਮ ਵਿਚ ਸਨ। ਇਸ ਤੋਂ ਬਾਅਦ ਖੋਜਕਾਰਾਂ ਨੇ ਅਧਿਐਨ 'ਚ ਹਿਸਾ ਲੈਣ ਵਾਲੇ ਲੋਕਾਂ ਦੇ ਅਰਾਮ ਅਤੇ ਸੈਰ ਦੌਰਾਨ ਦਿਲ ਧੜਕਣ ਦੀ ਰਫ਼ਤਾਰ ਰਿਕਾਰਡ ਕੀਤੀ।
ਇਸ ਤੋਂ ਇਲਾਵਾ ਨਾਰਮਲ ਰਫ਼ਤਾਰ, ਵਾਕਿੰਗ ਦੀ ਗਤੀ ਅਤੇ ਚਲਣ ਦੌਰਾਨ ਲਏ ਗਏ ਕਦਮ ਦੀ ਗਿਣਤੀ ਦੇ ਆਧਾਰ 'ਤੇ ਕਿੰਨੀ ਦੂਰੀ ਲੋਕਾਂ ਨੇ ਕਵਰ ਕੀਤੀ, ਇਸ ਨੂੰ ਵੀ ਖੋਜਕਾਰਾਂ ਨੇ ਮਿਣਿਆ। ਸਾਰੇ ਭਾਗੀਦਾਰਾਂ 'ਚ ਚਿਊਇੰਗਮ ਚੱਬਣ ਵਾਲੇ ਟ੍ਰਾਇਲ ਦੌਰਾਨ ਦਿਲ ਧੜਕਣ ਦੀ ਰਫ਼ਤਾਰ ਜ਼ਿਆਦਾ ਨਿਕਲਿਆ।