ਅਚਾਰ ਖਾਣ ਵਾਲੇ ਇਹਨਾਂ ਬੀਮਾਰੀਆਂ ਦੇ ਹੋ ਸਕਦੇ ਹਨ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸ਼ਹਿਰ ਹੋਵੇ ਜਾਂ ਪਿੰਡ, ਅਮੀਰ ਹੋਵੇ ਜਾਂ ਗਰੀਬ, ਸੱਭ ਦੇ ਖਾਣ ਦਾ ਸਵਾਦ ਵਧਾਉਣ ਦੀ ਜ਼ਿੰਮੇਵਾਰੀ ਅਚਾਰ ਉਤੇ ਹੁੰਦੀ ਹੈ। ਅਚਾਰ ਤੋਂ ਬਿਨਾਂ ਜਿਵੇਂ ਖਾਣਾ ਹੀ ਅਧੂਰਾ ਹੈ...

Pickle

ਸ਼ਹਿਰ ਹੋਵੇ ਜਾਂ ਪਿੰਡ, ਅਮੀਰ ਹੋਵੇ ਜਾਂ ਗਰੀਬ, ਸੱਭ ਦੇ ਖਾਣ ਦਾ ਸਵਾਦ ਵਧਾਉਣ ਦੀ ਜ਼ਿੰਮੇਵਾਰੀ ਅਚਾਰ ਉਤੇ ਹੁੰਦੀ ਹੈ। ਅਚਾਰ ਤੋਂ ਬਿਨਾਂ ਜਿਵੇਂ ਖਾਣਾ ਹੀ ਅਧੂਰਾ ਹੈ। ਖਾਣ ਦਾ ਅਹਿਮ ਤੱਤ ਹੈ ਅਚਾਰ। ਇਕ ਪਾਸੇ ਜਿੱਥੇ ਅਚਾਰ ਖਾਣ ਦਾ ਸਵਾਦ ਵਧਾਉਂਦਾ ਹੈ ਉਥੇ ਹੀ ਦੂਜੇ ਪਾਸੇ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਾਲਾਂਕਿ ਇਸ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਤੇਲ, ਲੂਣ ਅਤੇ ਮਸਾਲੇ ਹੁੰਦੇ ਹਨ,  ਇਹ ਸਿਹਤ ਲਈ ਵਧੀਆ ਨਹੀਂ ਹੁੰਦਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ  ਜੋ ਲੋਕ ਬਹੁਤ ਜ਼ਿਆਦਾ ਅਚਾਰ ਖਾਂਦੇ ਹਨ ਉਨ੍ਹਾਂ ਨੂੰ ਦਿਲ ਦੀ ਬਿਮਾਰੀ,  ਸੂਗਰ, ਅਲਸਰ, ਅੰਤੜੀਆਂ ਦੀ ਬੀਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਖਬਰ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਅਚਾਰ ਦੇ ਬਹੁਤ ਜ਼ਿਆਦਾ ਵਰਤੋਂ ਨਾਲ ਕਿਸ ਤਰ੍ਹਾਂ ਦੀ ਸਰੀਰਕ ਪਰੇਸ਼ਾਨੀਆਂ ਹੋ ਸਕਦੀਆਂ ਹਨ। 

ਜਿਨ੍ਹਾਂ ਲੋਕਾਂ ਨੂੰ ਬਲਡ ਪ੍ਰੈਸ਼ਰ ਦੀ ਪਰੇਸ਼ਾਨੀ ਹੈ ਉਨ੍ਹਾਂ ਨੂੰ ਅਚਾਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।  ਅਚਾਰ ਵਿਚ ਭਾਰੀ ਮਾਤਰਾ ਵਿਚ ਲੂਣ ਹੁੰਦਾ ਹੈ ਜਿਸ ਦੇ ਨਾਲ ਬਲਡ ਪ੍ਰੈਸ਼ਰ ਦੇ ਹੋਰ ਵਧਣ ਦਾ ਖ਼ਤਰਾ ਹੁੰਦਾ ਹੈ। ਅਚਾਰ ਜਲਦੀ ਖ਼ਰਾਬ ਨਾ ਹੋਵੇ ਇਸ ਲਈ ਪ੍ਰਿਜ਼ਰਵੇਟਿਵ ਦੇ ਤੌਰ 'ਤੇ ਉਸ ਵਿਚ ਤੇਲ ਪਾਇਆ ਜਾਂਦਾ ਹੈ।  ਦਿਲ ਲਈ ਇੰਨਾ ਤੇਲ ਵਧੀਆ ਨਹੀਂ ਹੁੰਦਾ। ਇਸ ਨਾਲ ਦਿਲ ਦੀ ਬੀਮਾਰੀ ਦੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਜ਼ਿਆਦਾ ਮਾਤਰਾ ਵਿਚ ਅਚਾਰ ਲੈਣ ਨਾਲ ਅੰਤੜੀਆਂ ਵਿਚ ਸੋਜ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।  ਅਜਿਹਾ ਇਸ ਲਈ ਕਿਉਂਕਿ ਇਸ ਨਾਲ ਸਰੀਰ ਵਿਚ ਵਾਟਰ ਰਿਟੈਂਸਨ ਹੁੰਦੀ ਹੈ। ਅਚਾਰ ਬਣਾਉਣ ਵਿਚ ਜ਼ਿਆਦਾ ਮਸਾਲੇ ਦੀ ਵਰਤੋਂ ਕੀਤਾ ਜਾਂਦਾ ਹੈ। ਇਹ ਮਾਸਲੇ ਸਾਰਿਆਂ ਨੂੰ ਸੂਟ ਨਹੀਂ ਕਰਦਾ।

ਇਸ ਨਾਲ ਅੰਤੜੀਆਂ ਵਿਚ ਅਲਸਰ ਹੋਣ ਦੀ ਸੰਭਾਵਨਾ ਤੇਜ ਹੁੰਦੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਅਚਾਰ ਦੇ ਸੇਵਨ ਨਾਲ ਗੈਸਟ੍ਰਿਕ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।