ਜੇ ਤੁਹਾਨੂੰ ਵੀ ਮੋਬਾਈਲ ਸਿਰਹਾਣੇ ਰੱਖ ਕੇ ਸੌਣ ਦੀ ਆਦਤ ਹੈ ਤਾਂ ਹੋ ਜਾਓ ਸਾਵਧਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੱਜ ਸਥਿਤੀ ਇਹ ਹੈ ਕਿ ਲੋਕਾਂ ਨੂੰ ਅਪਣੇ ਸਮਾਰਟਫੋਨ ਤੋਂ ਇਕ ਪਲ ਦੀ ਵੀ ਦੂਰੀ ਬਰਦਾਸ਼ਤ ਨਹੀਂ ਹੁੰਦੀ। ਸੌਂਦੇ ਸਮੇਂ ਜੇ ਤੁਹਾਨੂੰ ਸਮਾਰਟਫੋਨ ਸਿਰਹਾਣੇ ਰੱਖਣ ਦੀ ...

Sleeping with Phone

ਅੱਜ ਸਥਿਤੀ ਇਹ ਹੈ ਕਿ ਲੋਕਾਂ ਨੂੰ ਅਪਣੇ ਸਮਾਰਟਫੋਨ ਤੋਂ ਇਕ ਪਲ ਦੀ ਵੀ ਦੂਰੀ ਬਰਦਾਸ਼ਤ ਨਹੀਂ ਹੁੰਦੀ। ਸੌਂਦੇ ਸਮੇਂ ਜੇ ਤੁਹਾਨੂੰ ਸਮਾਰਟਫੋਨ ਸਿਰਹਾਣੇ ਰੱਖਣ ਦੀ ਆਦਤ ਹੈ ਤਾਂ ਸੰਭਲ ਜਾਓ। ਬਰਤਾਨੀਆ ਦੀ ਏਕਿਜਟਰ ਸਮੇਤ ਕਈ ਯੂਨੀਵਰਸਿਟੀਆਂ ਦੇ ਅਧਿਐਨ ਦੌਰਾਨ ਮੋਬਾਈਲ 'ਚੋਂ ਨਿਕਲਣ ਵਾਲੀਆਂ ਖ਼ਤਰਨਾਕ ਤਰੰਗਾਂ ਨਾਲ ਕੈਂਸਰ ਤੋਂ ਲੈ ਕੇ ਨਿਪੁੰਸਕਤਾ ਤਕ ਦੇ ਖ਼ਤਰੇ ਬਾਰੇ ਗੱਲ ਆਖੀ ਗਈ ਹੈ।

ਅੰਤਰਰਾਸ਼ਟਰੀ ਕੈਂਸਰ ਰਿਸਰਚ ਏਜੰਸੀ ਨੇ ਮੋਬਾਈਲ 'ਚੋਂ ਨਿਕਲਣ ਵਾਲੀਆਂ ਇਲੈਕਟ੍ਰੋ-ਮੈਗਨੈਟਿਕ ਤਰੰਗਾਂ ਨੂੰ ਸੰਭਾਵਿਤ ਕਾਰਸੀਨੋਜਿਨ (ਕੈਂਸਰ ਵਾਲੇ ਤੱਤ) ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਸਮਾਰਟਫੋਨ ਦਾ ਜ਼ਿਆਦਾ ਇਸਤੇਮਾਲ ਦਿਮਾਗ਼ ਅਤੇ ਕੰਨਾਂ 'ਚ ਟਿਊਮਰ ਬਣਨ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਅੱਗੇ ਜਾ ਕੇ ਕੈਂਸਰ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

2014 ਵਿਚ ਬਰਤਾਨੀਆ ਦੀ ਏਕਿਜਟਰ ਯੂਨੀਵਰਸਿਟੀ 'ਚ ਹੋਏ ਇਕ ਅਧਿਐਨ ਵਿਚ ਮੋਬਾਈਲ ਫੋਨ 'ਚੋਂ ਨਿਕਲਣ ਵਾਲੀਆਂ ਇਲੈਟ੍ਰੋ-ਮੈਗਨੈਟਿਕ ਤਰੰਗਾਂ ਨੂੰ ਨਿਪੁੰਸਕਤਾ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ ਗਿਆ ਹੈ। ਅਧਿਐਨ ਕਰਤਾਵਾਂ ਦਾ ਦਾਅਵਾ ਸੀ ਕਿ ਪੈਂਟ ਦੀ ਜੇਬ 'ਚ ਮੋਬਾਈਲ ਰੱਖਣ ਨਾਲ ਪੁਰਸ਼ਾਂ 'ਚ ਸ਼ੁਕਰਾਣੂਆਂ ਦਾ ਉਤਪਾਦਨ ਘਟਦਾ ਹੈ।

2017 ਵਿਚ ਇਜ਼ਰਾਈਲ ਦੀ ਹਾਈਫਾ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਕ ਅਧਿਐਨ 'ਚ ਸੌਣ ਤੋਂ ਪਹਿਲਾਂ ਹੀ ਮੋਬਾਈਲ ਦਾ ਇਸਤੇਮਾਲ ਬੰਦ ਕਰ ਦਿੱਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਅਧਿਐਨ ਕਰਤਾਵਾਂ ਦਾ ਕਹਿਣਾ ਸੀ ਕਿ ਸਮਾਰਟਫੋਨ, ਕੰਪਿਊਟਰ ਅਤੇ ਟੀਵੀ ਦੀ ਸਕਰੀਨ 'ਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ 'ਸਲੀਪ ਹਾਰਮਨੋ' ਮੈਲਾਟੋਨਿਨ ਬਣਾਉਣ 'ਚ ਵਾਧਾ ਕਰਦੀ ਹੈ। ਇਸ ਨਾਲ ਵਿਅਕਤੀ ਨੂੰ ਨਾ ਸਿਰਫ਼ ਸੌਣ 'ਚ ਪਰੇਸ਼ਾਨੀ ਆਉਂਦੀ ਹੈ ਬਲਕਿ ਸਵੇਰੇ ਉੱਠਣ 'ਤੇ ਥਕਾਵਟ ਅਤੇ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ।