ਮੋਟਾਪੇ ਨੂੰ ਜੜੋਂ ਖ਼ਤਮ ਕਰਕੇ ਪਤਲਾ ਹੋਣ ਦਾ ਪੱਕਾ ਤੇ ਘਰੇਲੂ ਨੁਸਖਾ
ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਆਪਣੇ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਨਾਲ ਕਰੋ...
ਚੰਡੀਗੜ੍ਹ: ਨਿੰਬੂ ਪਾਣੀ: ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਆਪਣੇ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਨਾਲ ਕਰੋ। ਗੁਨਗੁਨੇ ਪਾਣੀ ਵਿਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਨਮਕ ਮਿਲਾ ਕੇ ਰੋਜ ਸਵੇਰੇ ਇਸਦਾ ਸੇਵਨ ਕਰਨ ਨਾਲ ਤੁਹਾਡਾ ਮੇਤਾਬੋਲਿਜਮ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਤੁਹਾਡਾ ਵਜਨ ਘੱਟ ਕਰਦਾ ਹੈ।
ਬ੍ਰਾਊਨ ਰਾਇਸ: ਜੇਕਰ ਤੁਸੀਂ ਚੌਲ ਖਾਣ ਦੇ ਸ਼ੌਕੀਨ ਹੋ, ਤਾਂ ਸਫ਼ੈਦ ਚੌਲ ਦੇ ਬਦਲੇ ਬ੍ਰਾਊਨ ਚੌਲਾਂ ਦਾ ਸੇਵਨ ਕਰੋ। ਇਸ ਤੋਂ ਇਲਾਵਾ ਅਪਣੇ ਆਹਾਰ ਵਿਚ ਵੀ ਬ੍ਰਾਊਨ ਬ੍ਰੈੱਡ, ਸਾਬਤ ਅਨਾਜ ਅਤੇ ਓਟਸ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ।
ਮਿੱਠੇ ਤੋਂ ਕਰੋ ਪ੍ਰਹੇਜ਼: ਨਾਲ ਹੀ ਤੁਸੀਂ ਅਪਣੀ ਚਰਬੀ ਨੂੰ ਘੱਟ ਕਰਨ ਦੇ ਲਈ ਮਿਠਾਈ ਤੋਂ ਦੂਰ ਰਹੋ। ਮਿੱਠੀਆਂ ਚੀਜਾਂ ਜਿਵੇਂ, ਮਿਠਾਈ, ਮਿੱਠੀਆਂ ਪੀਣ ਵਾਲੀਆਂ ਚੀਜ਼ਾਂ ਤੇ ਤੇਲ ਵਾਲੀਆਂ ਚੀਜ਼ਾਂ, ਬਰਗਰ, ਕੁਲਚੇ, ਫਾਸਟ ਫੂਡ ਆਦਿ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਇਹ ਸਰੀਰ ਵਿਚ ਚਰਬੀ ਜਮ੍ਹਾਂ ਕਰਦੇ ਹਨ। ਇਹ ਚਰਬੀ ਤੁਹਾਡੇ ਸਰੀਰ ਦੇ ਕੁਝ ਹਿੱਸਿਆਂ ਜਿਵੇਂ ਪੇਟ ਅਤੇ ਪਾਸਿਆਂ ਵਿਚ ਜਮ੍ਹਾਂ ਹੋ ਜਾਂਦੀ ਹੈ।
ਜ਼ਿਆਦਾ ਪਾਣੀ ਪੀਓ: ਸਰੀਰ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਖੂਬ ਪਾਣੀ ਪੀਓ। ਰੋਜ਼ਾਨਾ ਪਾਣੀ ਪੀਣ ਨਾਲ ਤੁਹਾਡਾ ਮੇਤਾਬੋਲਿਜ਼ਮ ਵਧ ਜਾਂਦਾ ਹੈ ਅਤੇ ਸਰੀਰ ਦੇ ਜਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਕੱਚਾ ਲਸਣ ਖਾਓ: ਸਵੇਰ ਦੇ ਸਮੇਂ ਦੋ ਕੱਚੇ ਲਸਣ ਦੀਆਂ ਕਲੀਆਂ ਖਾਣਾ ਅਤੇ ਉੱਪਰ ਤੋਂ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਵਜਨ ਦੁੱਗਣਾ ਘੱਟ ਹੋ ਜਾਂਦਾ ਹੈ। ਇਸਦੇ ਨਾਲ ਹੀ ਤੁਹਾਡੇ ਸਰੀਰ ਵਿਚ ਖੂਨ ਦਾ ਪ੍ਰਵਾਹ ਵੀ ਸੰਚਾਰੂ ਢੰਗ ਨਾਲ ਕੰਮ ਕਰਨ ਲੱਗਦਾ ਹੈ।
ਮਾਸ ਤੋਂ ਰਹੋ ਦੂਰ: ਮਾਸਾਹਾਰੀ ਭੋਜਨ ਤੋਂ ਦੂਰ ਰਹੋ ਕਿਉਂਕਿ ਇਸ ਵਿਚ ਵਸਾ ਕਾਫ਼ੀ ਮਾਤਰਾ ਵਿੱਚ ਹੁੰਦੀ ਹੈ। ਜਿਸ ਨਾਲ ਵਸਾ ਸਰੀਰ ਵਿਚ ਜਮ੍ਹਾਂ ਹੋਣ ਨਾਲ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਜੇਕਰ ਤੁਸੀਂ ਸੱਚ ‘ਚ ਹੀ ਵਜਨ ਘੱਟ ਕਰਨਾ ਚਾਹੁੰਦੇ ਹੋ ਤਾਂ ਨਾਨਵੇਜ ਨੂੰ ਛੱਡ ਕੇ ਵੇਜ ਖਾਣਾ ਖਾਓ।
ਜ਼ਿਆਦਾ ਖਾਓ ਰਹੀਆਂ ਸਬਜੀਆਂ: ਸਵੇਰੇ ਸ਼ਾਮ ਇਕ ਕਟੋਰੀ ਫਲ ਅਤੇ ਸਬਜੀਆਂ ਖਾਣਾ ਤੁਹਾਡੀ ਸਿਹਤ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨਾਲ ਤੁਹਾਡਾ ਪੇਟ ਤਾਂ ਭਰਿਆ ਹੀ ਰਹੇਗਾ ਨਾਲ ਹੀ ਤੁਹਾਨੂੰ ਖੂਬ ਐਟੀ-ਆਕਸੀਡੈਂਟ, ਮਿੰਨਰਲਜ ਮਿਲੇਗਾ ਅਤੇ ਚਰਬੀ ਘੱਟ ਹੁੰਦੀ ਹੈ।
ਖਾਣਾ ਪਕਾਉਣ ਦਾ ਤਰੀਕਾ ਬਦਲੋ: ਭੋਜਨ ਵਿਚ ਦਾਲਚੀਨੀ ,ਅਦਰਕ ਅਤੇ ਕਾਲੀ ਮਿਰਚ ਵਰਗੇ ਮਸਾਲਿਆਂ ਦਾ ਇਸਤੇਮਾਲ ਜਰੂਰ ਕਰੋ। ਇਹ ਮਸਾਲੇ ਸਿਹਤ ਦੇ ਲਈ ਫਾਇਦੇਮੰਦ ਤੱਤ ਹੁੰਦੇ ਹਨ। ਇਸ ਨਾਲ ਤੁਹਾਡੀ ਇੰਸੁਲਿਨ ਸ਼ਕਤੀ ਵਧਦੀ ਹੈ ਅਤੇ ਨਾਲ ਹੀ ਖੂਨ ਵਿਚ ਸ਼ਰਕਰਾ ਦੀ ਮਾਤਰਾ ਘੱਟ ਹੁੰਦੀ ਹੈ।