ਅੱਖਾਂ ਦੇ ਪੀਲੇ ਧੱਬੇ ਹੋ ਸਕਦੇ ਹਨ ਡਿਮੇਂਸ਼ੀਆ ਦੇ ਲੱਛਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੇਕਰ ਤੁਹਾਡੀ ਅੱਖਾਂ ਵਿਚ ਛੋਟੇ ਪੀਲੇ-ਧੱਬੇ ਦਿਖ ਰਹੇ ਹਨ ਤਾਂ ਇਹ ਡਿਮੇਂਸ਼ਿਆ (ਪਾਗਲਪਨ) ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ| ਖੋਜਕਾਰਾਂ ਦੇ ਅਨੁਸਾਰ ਇਨ੍ਹਾਂ.........

Dementia

ਜੇਕਰ ਤੁਹਾਡੀ ਅੱਖਾਂ ਵਿਚ ਛੋਟੇ ਪੀਲੇ-ਧੱਬੇ ਦਿਖ ਰਹੇ ਹਨ ਤਾਂ ਇਹ ਡਿਮੇਂਸ਼ਿਆ (ਪਾਗਲਪਨ) ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ| ਖੋਜਕਾਰਾਂ ਦੇ ਅਨੁਸਾਰ ਇਨ੍ਹਾਂ ਧੱਬਿਆਂ ਨੂੰ ਹਾਰਡ ਡਰਸੇਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ| ਇਹ ਚਰਬੀ ਅਤੇ ਕੈਲਸ਼ੀਅਮ ਦੇ ਜਮ੍ਹਾਂ ਹੋਣ ਨਾਲ ਬਣਦੇ ਹਨ| ਇਹ ਰੇਟੀਨਾ ਦੇ ਹੇਠਾਂ ਇਕ ਪਰਤ ਵਿਚ ਬਣਦਾ ਹੈ ਅਤੇ ਇਨ੍ਹਾਂ ਨੂੰ ਸਕੈਨ ਵਿਚ ਵੇਖਿਆ ਜਾ ਸਕਦਾ ਹੈ| ਇਹ ਉਮਰ ਵਧਣ ਦਾ ਇਕ ਆਮ ਸੰਕੇਤ ਹੈ, ਲੰਬੇ ਸਮੇਂ ਤਕ ਇਨ੍ਹਾਂ ਧੱਬਿਆਂ ਨੂੰ ਨੁਕਸਾਨਦੇਹ ਨਹੀਂ ਮੰਨਿਆ ਜਾਂਦਾ ਸੀ ਪਰ ਇਕ ਖੋਜ ਤੋਂ ਪਤਾ ਚਲਿਆ ਹੈ ਕਿ ਚਾਰ ਫੀਸਦੀ ਤੰਦੁਰੁਸਤ ਲੋਕਾਂ ਦੀ ਤੁਲਣਾ ਵਿਚ ਇਹ ਧੱਬੇ ਅਲਜਾਈਮਰ ਦੇ 25 ਫੀਸਦੀ ਤੋਂ ਜ਼ਿਆਦਾ ਲੋਕਾਂ ਵਿਚ ਪਾਏ ਗਏ ਹਨ|