ਡਾਇਟਿੰਗ ਤੋਂ  ਬਿਨ੍ਹਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਅਪਣਾਓ ਇਹ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਮੇਸ਼ਾ ਫਿੱਟ ਰਹਿਣ ਲਈ ਆਸਾਨ ਘਰੇਲੂ ਨੁਸਖੇ

Easy Home Tips to Always Be Fit

ਚੰਡੀਗੜ੍ਹ: ਅੱਜ ਕਲ ਗਲਤ ਖਾਣ ਪੀਣ ਦੀਆਂ ਆਦਤਾਂ ਕਰਕੇ ਪੇਟ ਦੀ ਚਰਬੀ ਵਧਣਾ ਅਤੇ ਮੋਟਾਪਾ ਇਕ ਆਮ ਸਮੱਸਿਆ ਬਣ ਗਈ ਹੈ। ਬਾਹਰ ਨਿਕਲੇ ਹੋਏ ਪੇਟ ਨੂੰ ਅੰਦਰ ਕਰਨ ਲਈ ਅਤੇ ਜਲਦੀ ਮੋਟਾਪੇ ਨੂੰ ਘੱਟ ਕਰਨ ਦੇ ਕਰਨ ਲਈ ਕੁਝ ਲੋਕ ਭਾਰ ਘੱਟ ਕਰਨ ਵਾਲੀਆਂ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਫਿਰ ਵੀ ਉਨ੍ਹਾਂ ਦਾ ਮੋਟਾਪਾ ਘੱਟ ਨਹੀਂ ਹੁੰਦਾ। ਮੋਟਾਪੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿਵੇਂ ਸ਼ੂਗਰ ਬਲੱਡ ਪ੍ਰੈਸ਼ਰ ਦਿਲ ਦੇ ਰੋਗ ਇਨ੍ਹਾਂ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ।

ਇਨ੍ਹਾਂ ਰੋਗਾਂ ਤੋਂ ਬਚਣ ਲਈ ਅਤੇ ਫਿੱਟ ਰਹਿਣ ਲਈ ਜ਼ਰੂਰੀ ਹੈ ਆਪਣੇ ਵੇਟ ਨੂੰ ਭਾਰ ਨੂੰ ਕੰਟਰੋਲ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਟਿਪਸ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਕਈ ਲੋਕ ਜ਼ਿਆਦਾ ਕੰਮ ਕਰ ਕੇ ਐਕਸਰਸਾਈਜ਼ ਨਹੀਂ ਕਰ ਪਾਉਂਦੇ । ਸਾਡੀ ਰਸੋਈ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਨਾਲ ਅਸੀਂ ਬਿਨਾਂ ਕੋਈ ਦਵਾਈ ਤੋਂ ਪੇਟ ਦੀ ਚਰਬੀ ਅਤੇ ਆਪਣਾ ਭਾਰ ਘੱਟ ਕਰ ਸਕਦੇ ਹਾਂ।

ਭਾਰ ਘੱਟ ਕਰਨ ਦੇ ਘਰੇਲੂ ਨੁਸਖੇ

ਐਲੋਵੀਰਾ ਅਤੇ ਆਂਵਲਾ: ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਇੱਕ ਚਮਚ ਐਲੋਵੀਰਾ ਅਤੇ ਆਮਲੇ ਦਾ ਰਸ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਕੁਝ ਦਿਨਾਂ ਵਿੱਚ ਹੀ ਭਾਰ ਘਟਣ ਲੱਗ ਜਾਵੇਗਾ।

ਸ਼ਹਿਦ ਅਤੇ ਦਾਲਚੀਨੀ: ਇੱਕ ਗਿਲਾਸ ਗਰਮ ਪਾਣੀ ਵਿੱਚ ਛੋਟਾ ਚਮਚ ਸ਼ਹਿਦ ਅਤੇ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਪੀਓ।

ਟਮਾਟਰ: ਰੋਜ਼ਾਨਾ ਸਵੇਰੇ ਖਾਲੀ ਪੇਟ ਕੱਚਾ ਟਮਾਟਰ ਖਾਓ ਕਿਉਂਕਿ ਇਸ ਨਾਲ ਭੁੱਖ ਕੰਟਰੋਲ ਹੁੰਦੀ ਹੈ। ਇਸ ਕਰਕੇ ਜ਼ਿਆਦਾ ਖਾਣ ਤੋਂ ਬਚ ਜਾਂਦੇ ਹਾਂ ਜਿਸ ਨਾਲ ਕੁਝ ਦਿਨਾਂ ਵਿੱਚ ਭਾਰ ਘੱਟ ਹੋ ਜਾਵੇਗਾ।

ਪਪੀਤਾ: ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨ ਦੀ ਸੋਚ ਰਹੇ ਹੋ। ਜਦੋਂ ਵੀ ਭੁੱਖ ਲੱਗਦੀ ਹੈ ਤਾਂ ਪੇਟ ਭਰ ਕੇ ਪਪੀਤਾ ਖਾਓ ਕਿਉਂਕਿ ਇਸ ਵਿਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦੀ ਹੈ। ਜਿਸ ਨਾਲ ਭਾਰ ਨਹੀਂ ਵਧਦਾ।

ਅਦਰਕ: ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਅਦਰਕ ਦਾ ਛੋਟਾ ਟੁਕੜਾ ਚਬਾ ਕੇ ਖਾਓ। ਜਾਂ ਫਿਰ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚ ਅਦਰਕ ਦਾ ਰਸ ਅਤੇ ਉਸ ਵਿੱਚ ਚੁੱਟਕੀ ਭਰ ਸੇਂਧਾ ਨਮਕ ਮਿਲਾ ਕੇ ਪੀਓ ।ਕੁਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘੱਟ ਜਾਵੇਗਾ।

ਮਿਰਚ: ਭਾਰ ਘੱਟ ਕਰਨ ਲਈ ਖਾਣੇ ਵਿੱਚ ਮਿਰਚ ਦਾ ਜ਼ਿਆਦਾ ਸੇਵਨ ਕਰੋ ਕਿਉਂਕਿ ਇਸ ਵਿੱਚ ਕੈਂਪਸਿਸੀਨ ਨਾਮਕ ਤੱਤ ਹੁੰਦਾ ਹੈ ਜੋ ਸਰੀਰ ਦੇ ਫੈਟ ਨੂੰ ਜਲਦੀ ਘਟਾਉਂਦਾ ਹੈ।

ਸੌਂਫ: ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ ਅਤੇ ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਵਿੱਚ ਤਿੰਨ ਚਮਚ ਸੌ ਫੁੱਟ ਪਾ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀ ਲਓ।

ਗ੍ਰੀਨ ਟੀ: ਰੋਜ਼ਾਨਾ 2 ਕੱਪ ਗ੍ਰੀਨ ਟੀ ਜ਼ਰੂਰ ਪੀਓ। ਗ੍ਰੀਨ ਟੀ ਵਿਚ ਨਿੰਬੂ ਦਾ ਰਸ ਅਤੇ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਜੇਕਰ ਤੁਹਾਨੂੰ ਹਾਈਪੋ ਥਾਇਰਾਇਡ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਇਹ ਨੁਸਖੇ ਅਪਨਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਜਾਣਕਾਰੀ ਚੰਗੀ ਲੱਗੀ ਤਾਂ ਅਤਿਵਾਦ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਤੇ ਜ਼ਰੂਰ ਲਾਈਕ ਕਰੋ। ਸਿਹਤ ਸਬੰਧੀ ਹੋਰ ਖ਼ਬਰਾਂ ਪੜ੍ਹਨ ਲਈ  Rozana Spokesman ਦਾ ਫੇਸਬੁੱਕ ਪੇਜ਼ ਲਾਈਕ ਕਰੋ ਜੀ।