ਫਿਟਨੈੱਸ ਤੇ ਫੁਰਤੀਲੇ ਰਹਿਣ ‘ਚ ਸਭ ਤੋਂ ਪਿੱਛੇ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੰਮ ਕਰਨ ਦੇ ਮਾਮਲੇ 'ਚ ਭਾਵੇਂ ਹੀ ਭਾਰਤੀ ਸਭ ਤੋਂ ਅੱਗੇ ਹੋਣ ਪਰ ਫਿਟਨੈੱਸ ਅਤੇ ਐਕਟਿਵ ਰਹਿਣ...

Walking

ਨਵੀਂ ਦਿੱਲੀ: ਕੰਮ ਕਰਨ ਦੇ ਮਾਮਲੇ 'ਚ ਭਾਵੇਂ ਹੀ ਭਾਰਤੀ ਸਭ ਤੋਂ ਅੱਗੇ ਹੋਣ ਪਰ ਫਿਟਨੈੱਸ ਅਤੇ ਐਕਟਿਵ ਰਹਿਣ ਦੇ ਮਾਮਲੇ 'ਚ ਸਭ ਤੋਂ ਪਿੱਛੇ ਹਨ। ਇਕ ਰਿਪੋਰਟ ਮੁਤਾਬਿਕ ਭਾਰਤ ਦੇ ਲੋਕ ਸਭ ਤੋਂ ਘੱਟ ਫੁਰਤੀਲੇ ਹੁੰਦੇ ਹਨ ਅਤੇ ਰੋਜ਼ਾਨਾ ਔਸਤਨ ਭਾਰਤੀ ਸਿਰਫ 6 ਹਜ਼ਾਰ 553 ਕਦਮ ਹੀ ਤੁਰਦੇ ਹਨ, ਜੋ ਇਸ ਸਟੱਡੀ 'ਚ ਸ਼ਾਮਲ ਸਾਰੇ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਸਿੰਗਾਪੁਰ ਸਮੇਤ 18 ਦੇਸ਼ਾਂ ਦੇ ਲੋਕਾਂ ਦੇ ਡਾਟਾ ਦੇ ਆਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।

ਸਿਰਫ 7 ਘੰਟੇ ਦੀ ਨੀਂਦ ਲੈਂਦੇ ਹਨ ਔਸਤਨ ਭਾਰਤੀ

ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਨੀਂਦ ਲੈਣ ਦੇ ਮਾਮਲੇ 'ਚ ਵੀ ਬਹੁਤ ਪਿੱਛੇ ਹਨ। ਜਾਪਾਨ ਤੋਂ ਬਾਅਦ ਭਾਰਤੀ ਦੂਸਰੇ ਨੰਬਰ 'ਤੇ ਹਨ, ਜੋ ਸਭ ਤੋਂ ਘੱਟ ਨੀਂਦ ਲੈਂਦੇ ਹਨ। ਭਾਰਤੀ ਔਸਤਨ ਰਾਤ 'ਚ 7 ਘੰਟੇ 1 ਮਿੰਟ ਹੀ ਸੌਂਦੇ ਹਨ। ਆਇਰਲੈਂਡ 'ਚ ਲੋਕ ਸਭ ਤੋਂ ਜ਼ਿਆਦਾ ਔਸਤਨ 7 ਘੰਟੇ 57 ਮਿੰਟ ਯਾਨੀ ਲੱਗਭਗ 8 ਘੰਟੇ ਸੌਂਦੇ ਹਨ। 18 ਦੇਸ਼ਾਂ ਤੋਂ ਜੁਟਾਏ ਗਏ ਡਾਟੇ ਦੇ ਆਧਾਰ 'ਤੇ ਕਿਹਾ ਗਿਆ ਹੈ ਕਿ ਭਾਰਤੀ ਦਿਨ 'ਚ ਔਸਤਨ 32 ਮਿੰਟ ਹੀ ਫੁਰਤੀਲੇ ਰਹਿੰਦੇ ਹਨ। ਹਾਂਗਕਾਂਗ ਦੇ ਲੋਕਾਂ ਦੇ ਮੁਕਾਬਲੇ 'ਚ ਭਾਰਤੀ ਰੋਜ਼ਾਨਾ 3600 ਕਦਮ ਘੱਟ ਤੁਰਦੇ ਹਨ।

ਹੱਡੀਆਂ ਹੁੰਦੀਆਂ ਹਨ ਮਜ਼ਬੂਤ

ਜੇਕਰ ਤੁਸੀਂ 30 ਸਾਲ ਤੋਂ ਘੱਟ ਉਮਰ ਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਉਮਰ ਤੋਂ ਬਾਅਦ ਤੁਹਾਡੀਆਂ ਹੱਡੀਆਂ ਪਤਲੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਅਜਿਹੇ 'ਚ ਜੇਕਰ ਤੁਹਾਡੀਆਂ ਹੱਡੀਆਂ ਮਜ਼ਬੂਤ ਨਹੀਂ ਹਨ ਤਾਂ ਅੱਗੇ ਚੱਲ ਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ 15 ਮਿੰਟ ਰੋਜ਼ਾਨਾ ਪੈਦਲ ਤੁਰਦੇ ਹੋ ਤਾਂ ਤੁਹਾਡੀਆਂ ਹੱਡੀਆਂ ਬਹੁਤ ਮਜ਼ਬੂਤ ਰਹਿਣਗੀਆਂ।

ਤੁਰਨ ਦੇ ਵੱਡੇ ਫਾਇਦੇ

ਜ਼ਿਆਦਾਤਰ ਲੋਕ ਜਿਮ ਜਾਣਾ ਤਾਂ ਸ਼ੁਰੂ ਕਰਦੇ ਹਨ ਪਰ ਲਗਾਤਾਰ ਜਾਂਦੇ ਨਹੀਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ 15 ਮਿੰਟ ਪੈਦਲ ਤੁਰਨ ਨਾਲ ਤੁਸੀਂ ਖੁਦ ਨੂੰ ਫਿਟ ਰੱਖ ਸਕਦੇ ਹੋ।

ਮੂਡ ਰਹਿੰਦਾ ਤਰੋ-ਤਾਜ਼ਾ

ਅਮਰੀਕਨ ਸਾਇਕੋਲਾਜੀਕਲ ਐਸੋਸੀਏਸ਼ਨ ਦੇ ਇਕ ਪ੍ਰਯੋਗ ਮੁਤਾਬਕ ਸਵੇਰੇ ਉੱਠ ਕੇ ਪੈਦਲ ਤੁਰਨ ਵਾਲੇ ਲੋਕਾਂ ਦਾ ਮੂਡ ਹਰ ਸਮੇਂ ਚੰਗਾ ਰਹਿੰਦਾ ਹੈ ਅਤੇ ਉਹ ਖੁਦ ਨੂੰ ਤਰੋ-ਤਾਜ਼ਾ ਮਹਿਸੂਸ ਕਰਦੇ ਹਨ।

ਕੈਲੋਰੀ ਹੁੰਦੀ ਹੈ ਬਰਨ

ਇਕ ਸਟੱਡੀ ਮੁਤਾਬਕ ਪੈਦਲ ਤੁਰਨ ਵਾਲੀਆਂ ਔਰਤਾਂ ਦੇ ਸਰੀਰ 'ਤੇ ਬੇਹੱਦ ਘੱਟ ਫੈਟ ਹੁੰਦੀ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ 40 ਤੋਂ 60 ਦੀ ਉਮਰ 'ਚ ਦੇਖਣ ਨੂੰ ਮਿਲਦਾ ਹੈ।