ਸਿਹਤ ਨਾਲ ਜੁੜੀ ਸਮੱਸਿਆ ਹੋਵੇ ਤਾਂ ਇੰਟਰਨੈਟ ਤੋਂ ਨਹੀਂ, ਡਾਕਟਰ ਨੂੰ ਮਿਲੋ
ਅੱਜਕਲ ਜਿਵੇਂ ਹੀ ਸਾਨੂੰ ਕੋਈ ਸਿਹਤ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਇੰਟਰਨੈਟ 'ਤੇ ਉਸ ਦੇ ਬਾਰੇ ਜਾਣਕਾਰੀ ਲੈਣਾ ਸ਼ੁਰੂ ਕਰ ਦਿੰਦੇ ਹਾਂ। ਜਾਣਕਾਰੀ....
ਨਵੀਂ ਦਿੱਲੀ : ਅੱਜ ਕਲ ਜਿਵੇਂ ਹੀ ਸਾਨੂੰ ਕੋਈ ਸਿਹਤ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਇੰਟਰਨੈਟ 'ਤੇ ਉਸ ਦੇ ਬਾਰੇ ਜਾਣਕਾਰੀ ਲੈਣਾ ਸ਼ੁਰੂ ਕਰ ਦਿੰਦੇ ਹਾਂ। ਜਾਣਕਾਰੀ ਤਕ ਤਾਂ ਇਹ ਗੱਲ ਠੀਕ ਹੈ ਪਰ ਇਸ ਤੋਂ ਅੱਗੇ ਜਾ ਕੇ ਇੰਟਰਨੈਟ 'ਤੇ ਦੇਖ ਕੇ ਇਲਾਜ ਸ਼ੁਰੂ ਕਰਨਾ ਤੁਹਾਡੇ ਜ਼ਿੰਦਗੀ ਨੂੰ ਜੋਖ਼ਮ 'ਚ ਪਾ ਸਕਦਾ ਹੈ। ਇਹ ਗੱਲ ਇਕ ਜਾਂਚ 'ਚ ਸਾਹਮਣੇ ਆਈ ਹੈ।
ਗੂਗਲ ਤੋਂ ਜਾਣਕਾਰੀ ਲੈਣ ਤੋਂ ਬਾਅਦ ਇਲਾਜ ਸ਼ੁਰੂ ਕਰ ਦੇਣ ਨੂੰ ਸਾਈਬਰਕਾਂਡ੍ਰਿਆ ਕਿਹਾ ਜਾਂਦਾ ਹੈ। ਇਸ 'ਚ ਸਿਹਤ ਨਾਲ ਜੁਡ਼ੀਆਂ ਸਮੱਸਿਆਵਾਂ ਬਾਰੇ ਖ਼ੁਦ ਹੀ ਆਨਲਾਈਨ ਇਲਾਜ ਕਰਨ ਦੀ ਪ੍ਰਵਿਰਤੀ ਪੈਦਾ ਹੋ ਜਾਂਦੀ ਹੈ। ਕਦੇ - ਕਦੇ ਇੰਟਰਨੈਟ 'ਤੇ ਸਾਨੂੰ ਸਿਹਤ ਸਮੱਸਿਆਵਾਂ ਬਾਰੇ ਠੀਕ ਜਾਣਕਾਰੀ ਮਿਲ ਸਕਦੀ ਹੈ ਪਰ ਜ਼ਿਆਦਾਤਰ ਇਹ ਆਨਲਾਈਨ ਜਾਣਕਾਰੀ ਤੁਹਾਡੀ ਸਮੱਸਿਆ ਨੂੰ ਵਧਾ ਸਕਦੀ ਹੈ। ਸਿਹਤ ਮਾਹਰ ਮੁਤਾਬਕ ਖ਼ੁਦ ਤੋਂ ਜਾਂਚ ਸ਼ੁਰੂ ਕਰ ਦੇਣਾ ਅਤੇ ਦਵਾਈਆਂ ਲੈਣਾ ਬਹੁਤ ਆਮ ਜਿਹੀ ਗੱਲ ਹੋ ਗਈ ਹੈ।
ਇਸ ਦੇ ਕਈ ਕਾਰਨ ਹਨ ਜਿਸ ਵਿਚ ਸਮੇਂ ਦੀ ਕਮੀ, ਆਰਥਕ ਬਿਪਤਾ, ਜਾਗਰੂਕਤਾ ਦੀ ਕਮੀ, ਆਕਰਸ਼ਕ ਇਸ਼ਤਿਹਾਰ ਅਤੇ ਦਵਾਈਆਂ ਦਾ ਅਦਾਨੀ ਨਾਲ ਉਪਲਬਧ ਹੋਣਾ ਸ਼ਾਮਲ ਹਨ। ਇਹਨਾਂ ਸਾਰੇ ਕਾਰਨਾਂ ਨਾਲ ਖ਼ੁਦ ਤੋਂ ਇਲਾਜ ਕਰਨ ਦਾ ਚਲਨ ਵੱਧ ਰਿਹਾ ਹੈ। ਖ਼ੁਦ ਦਵਾਈਆਂ ਲੈਣ ਨਾਲ ਰੋਗ ਦਾ ਗ਼ਲਤ ਇਲਾਜ, ਦਵਾਈਆਂ ਦੇ ਸਰੀਰ 'ਤੇ ਹੋਣ ਵਾਲੇ ਗੰਭੀਰ ਨਤੀਜੇ, ਡਾਕਟਰ ਦੀ ਸਲਾਹ ਤੋਂ ਵੰਚਿਤ ਹੋ ਜਾਣਾ, ਦਵਾਈਆਂ ਦੇ ਦੁਸ਼ਪ੍ਰਭਾਵ ਅਤੇ ਫ਼ਰਜੀ ਦਵਾਈਆਂ ਦੇ ਪ੍ਰਯੋਗ ਦੀ ਸੰਭਾਵਨਾ ਹੁੰਦੀ ਹੈ। ਅਜਿਹੇ 'ਚ ਇਸ ਤੋਂ ਬਚਣ ਦੀ ਜ਼ਰੂਰਤ ਹੈ।