ਤੰਦਰੁਸਤ ਰਹਿਣ ਦੇ ਨੁਕਤੇ-2

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਤਿਉਹਾਰ ਬਹੁਤ ਸਾਰੀਆਂ ਖ਼ੁਸ਼ੀਆਂ ਅਤੇ ਅਨੰਦ ਲਿਆਉਂਦੇ ਹਨ ਪਰੰਤੂ ਕਈ ਸਿਹਤ ਸਮੱਸਿਆਵਾਂ ਦਾ ਭੈਅ ਵੀ ਵਧਾ ਦਿੰਦੇ ਹਨ।

Exercise

ਤਿਉਹਾਰ ਬਹੁਤ ਸਾਰੀਆਂ ਖ਼ੁਸ਼ੀਆਂ ਅਤੇ ਅਨੰਦ ਲਿਆਉਂਦੇ ਹਨ ਪਰੰਤੂ ਕਈ ਸਿਹਤ ਸਮੱਸਿਆਵਾਂ ਦਾ ਭੈਅ ਵੀ ਵਧਾ ਦਿੰਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ 'ਇਕ ਦਿਨ ਦੀ ਲਾਪ੍ਰਵਾਹੀ ਨਾਲ ਕੀ ਫ਼ਰਕ ਪੈਂਦਾ ਹੈ' ਵਾਲਾ ਰਵਈਆ ਨਾ ਅਪਣਾਉ ਅਤੇ ਪਹਿਲਾਂ ਤੋਂ ਹੀ ਯੋਜਨਾਬੰਦੀ ਕਰ ਲਉ ਤਾਂ ਜੋ ਅਨੰਦ ਅਤੇ ਖ਼ੁਸ਼ੀ ਦਾ ਇਹ ਮੌਸਮ ਤੁਹਾਡੇ ਲਈ ਸਿਹਤ ਸਮੱਸਿਆਵਾਂ ਦਾ ਸੱਦਾ ਨਾ ਬਣੇ।

ਜੇ ਕਸਰਤ ਨਹੀਂ ਕਰਨੀ ਤਾਂ ਨੱਚੋ : ਜੇਕਰ ਤੁਹਾਡੇ ਲਈ ਕਸਰਤ ਕਰਨਾ ਔਖਾ ਹੋਵੇ ਤਾਂ ਤੁਸੀਂ ਦਿਲ ਖੋਲ੍ਹ ਕੇ ਨੱਚੋ। ਇਸ ਨਾਲ ਕਾਫ਼ੀ ਮਾਤਰਾ ਵਿਚ ਕੈਲੋਰੀਆਂ ਸੜ ਜਾਣਗੀਆਂ। ਕਈ ਪ੍ਰਕਾਰ ਦੀਆਂ ਮਠਿਆਈਆਂ ਅਤੇ ਘੀ ਦੀ ਵਰਤੋਂ ਕਰਨ ਦੇ ਬਾਵਜੂਦ ਤੰਦਰੁਸਤ ਰਹਿਣ ਲਈ ਇਹ ਸਮੱਸਿਆ ਦਾ ਸੱਭ ਤੋਂ ਚੰਗਾ ਹੱਲ ਹੋ ਸਕਦਾ ਹੈ।

ਵੱਧ ਭੋਜਨ ਨਾ ਖਾਉ : ਇਨ੍ਹੀਂ ਦਿਨੀਂ ਕਈ ਲੋਕਾਂ ਦਾ ਵਜ਼ਨ 3-5 ਕਿਲੋ ਤਕ ਵੱਧ ਜਾਂਦਾ ਹੈ, ਇਸ ਲਈ ਅਪਣੀ ਪਲੇਟ ਉਤੇ ਨਜ਼ਰ ਰਖਣਾ ਜ਼ਰੂਰੀ ਹੈ। ਲੋਕ ਬਿਨਾਂ ਸੋਚੇ-ਸਮਝੇ ਸੱਭ ਕੁੱਝ ਖਾਈ ਜਾਂਦੇ ਹਨ। ਉੱਚ ਕੈਲੋਰੀ ਵਾਲਾ ਭੋਜਨ ਵੱਧ ਮਾਤਰਾ ਵਿਚ ਖਾਣ ਨਾਲ ਸਾਡੀ ਪਾਚਨ ਕਿਰਿਆ ਮੱਧਮ ਪੈਣ ਲਗਦੀ ਹੈ ਅਤੇ ਅਸੀਂ ਵੱਧ ਥਕੇਵਾਂ ਮਹਿਸੂਸ ਕਰਦੇ ਹਾਂ। ਤਿਉਹਾਰਾਂ ਦੇ ਮਾਹੌਲ ਵਿਚ ਅਜਿਹੇ ਭੋਜਨ ਤੋਂ ਦੂਰ ਰਹਿਣਾ ਤਾਂ ਸੰਭਵ ਨਹੀਂ, ਪਰ ਇਨ੍ਹਾਂ ਦੀ ਵਰਤੋਂ ਘੱਟ ਮਾਤਰਾ ਵਿਚ ਕਰੋ ਤਾਂ ਜੋ ਕੈਲੋਰੀਆਂ ਨੂੰ ਕਾਬੂ ਵਿਚ ਰਖਿਆ ਜਾ ਸਕੇ।

ਮਿਲਾਵਟੀ ਚੀਜ਼ਾਂ ਤੋਂ ਰਹੋ ਸਾਵਧਾਨ: ਕਈ ਮਠਿਆਈਆਂ ਵਿਚ ਬਨਾਵਟੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨਾਲ ਗੁਰਦੇ ਦੀ ਪਥਰੀ ਅਤੇ ਕੈਂਸਰ ਤਕ ਹੋ ਸਕਦਾ ਹੈ। ਅਜਿਹੀ ਮਠਿਆਈ ਨੂੰ ਖਾਣ ਨਾਲ ਉਲਟੀਆਂ ਦਸਤਾਂ ਦੀ ਸਮੱਸਿਆ ਹੋ ਜਾਂਦੀ ਹੈ। ਕਈ ਦੁਕਾਨਦਾਰ ਲੱਡੂ, ਪਨੀਰ, ਬਰਫ਼ੀ ਅਤੇ ਗੁਲਾਬ ਜਾਮਣ ਬਣਾਉਣ ਸਮੇਂ ਮੇਟਾਨਿਲ ਯੈਲੋ, ਲੈੱਡ ਨਾਈਟਰੇਟ ਅਤੇ ਮਿਉਰੀਏਟਿਕ ਐਸਿਡ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਸਰੀਰਕ ਹੀ ਨਹੀਂ, ਮਾਨਸਿਕ ਸਿਹਤ ਵੀ ਪ੍ਰਭਾਵਤ ਹੁੰਦੀ ਹੈ। ਮਿਲਾਵਟ ਤੋਂ ਬਚਣ ਲਈ ਮਠਿਆਈਆਂ ਨੂੰ ਘਰ ਵਿਚ ਹੀ ਬਣਾਉ ਜਾਂ ਕਿਸੇ ਚੰਗੀ ਦੁਕਾਨ ਤੋਂ ਖ਼ਰੀਦੋ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ