ਤੰਦਰੁਸਤ ਰਹਿਣ ਦੇ ਨੁਕਤੇ-3

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਵੱਡੀ ਮਾਤਰਾ ਵਿਚ ਭਰਪੂਰ ਨਾਸ਼ਤਾ ਕਰੋ, ਇਸ ਨਾਲ ਤੁਹਾਡਾ ਢਿੱਡ ਵੱਧ ਸਮੇਂ ਤਕ ਭਰਿਆ ਰਹੇਗਾ।

Healthy Lifestyle

ਤਿਉਹਾਰ ਬਹੁਤ ਸਾਰੀਆਂ ਖ਼ੁਸ਼ੀਆਂ ਅਤੇ ਅਨੰਦ ਲਿਆਉਂਦੇ ਹਨ ਪਰੰਤੂ ਕਈ ਸਿਹਤ ਸਮੱਸਿਆਵਾਂ ਦਾ ਭੈਅ ਵੀ ਵਧਾ ਦਿੰਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ 'ਇਕ ਦਿਨ ਦੀ ਲਾਪ੍ਰਵਾਹੀ ਨਾਲ ਕੀ ਫ਼ਰਕ ਪੈਂਦਾ ਹੈ' ਵਾਲਾ ਰਵਈਆ ਨਾ ਅਪਣਾਉ ਅਤੇ ਪਹਿਲਾਂ ਤੋਂ ਹੀ ਯੋਜਨਾਬੰਦੀ ਕਰ ਲਉ ਤਾਂ ਜੋ ਅਨੰਦ ਅਤੇ ਖ਼ੁਸ਼ੀ ਦਾ ਇਹ ਮੌਸਮ ਤੁਹਾਡੇ ਲਈ ਸਿਹਤ ਸਮੱਸਿਆਵਾਂ ਦਾ ਸੱਦਾ ਨਾ ਬਣੇ।

ਖ਼ੁਰਾਕ ਯੋਜਨਾਬੰਦੀ ਦਾ ਪਾਲਣ ਕਰੋ: ਵੱਡੀ ਮਾਤਰਾ ਵਿਚ ਭਰਪੂਰ ਨਾਸ਼ਤਾ ਕਰੋ, ਇਸ ਨਾਲ ਤੁਹਾਡਾ ਢਿੱਡ ਵੱਧ ਸਮੇਂ ਤਕ ਭਰਿਆ ਰਹੇਗਾ। ਜੋ ਵੀ ਖਾਉ, ਸਿਹਤ ਵਿਚ ਵਾਧਾ ਕਰਨ ਵਾਲੇ ਤੱਤਾਂ ਨਾਲ ਭਰਪੂਰ ਹੋਵੇ। ਦੁਪਹਿਰ ਦੇ ਖਾਣੇ ਵਿਚ ਪ੍ਰੋਟੀਨ ਦੀ ਮਾਤਰਾ ਵੱਧ ਰੱਖੋ। ਇਹ ਢਿੱਡ ਨੂੰ ਲੰਮੇ ਸਮੇਂ ਤਕ ਭਰਿਆ ਹੋਇਆ ਰੱਖੇਗਾ ਅਤੇ ਤੁਸੀਂ ਭੋਜਨ ਘੱਟ ਮਾਤਰਾ ਵਿਚ ਖਾਉਗੇ। ਅਪਣੇ ਫ਼ਰਿੱਜ ਅਤੇ ਰਸੋਈ ਵਿਚ ਸਿਹਤਮੰਦ ਸਨੈਕਸ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਦੇ ਬਦਲ ਵੱਧ ਮਾਤਰਾ ਵਿਚ ਰੱਖੋ। ਸਫ਼ੈਦ ਚੀਨੀ ਜਾਂ ਬਨਾਵਟੀ ਮਠਿਆਈਆਂ ਦੀ ਬਜਾਏ ਕੁਦਰਤੀ ਮਠਿਆਈਆਂ ਜਿਵੇਂ ਖਜੂਰ, ਸ਼ਹਿਦ ਜਾਂ ਅੰਜੀਰ ਦੀ ਵਰਤੋਂ ਕਰੋ। ਤੁਸੀਂ ਗੁੜ ਦੀ ਵਰਤੋਂ ਵੀ ਕਰ ਸਕਦੇ ਹੋ।

ਭਰਪੂਰ ਮਾਤਰਾ ਵਿਚ ਪਾਣੀ ਪੀਉ: ਹਰ ਰੋਜ਼ ਭਰਪੂਰ ਮਾਤਰਾ ਵਿਚ ਪਾਣੀ ਪੀਉ। ਅਪਣੇ ਦਿਨ ਦੀ ਸ਼ੁਰੂਆਤ ਪਾਣੀ ਨਾਲ ਕਰੋ। ਸਵੇਰੇ ਖ਼ਾਲੀ ਪੇਟ 1 ਲੀਟਰ ਪਾਣੀ ਪੀਉ। ਇਸ ਨਾਲ ਤੁਹਾਡਾ ਪਾਚਨ ਤੰਤਰ ਸਾਫ਼ ਰਹੇਗਾ ਅਤੇ ਤੁਹਾਡੇ ਸਰੀਰ ਵਿਚ ਪਾਣੀ ਦਾ ਪੱਧਰ ਵੀ ਬਣਿਆ ਰਹੇਗਾ। ਇਹ ਖ਼ੂਨ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਵੀ ਸਾਫ਼ ਕਰ ਦੇਵੇਗਾ।

ਇਕ ਦਿਨ ਵਿਚ ਘੱਟੋ-ਘੱਟ 3 ਲਿਟਰ ਪਾਣੀ ਪੀਉ। ਜਿਹੜੇ ਲੋਕ ਪਾਰਟੀਆਂ ਵਿਚ ਜੰਮ ਕੇ ਡਰਿੰਕ ਕਰਦੇ ਹਨ, ਧਿਆਨ ਰੱਖੋ ਕਿ ਅਲਕੋਹਲ ਕਾਰਨ ਪਾਣੀ ਦੀ ਕਮੀ ਹੁੰਦੀ ਹੈ। ਨਿਯਮਤ ਤੌਰ 'ਤੇ ਵੱਧ ਮਾਤਰਾ ਵਿਚ ਪਾਣੀ ਦੀ ਵਰਤੋਂ ਕਰ ਕੇ ਸਰੀਰ 'ਚੋਂ ਜ਼ਹਿਰ ਨੂੰ ਕੱਢਣ ਵਿਚ ਮਦਦ ਕਰੋ। ਪਾਣੀ ਸਰੀਰ ਵਿਚ ਅਲਕੋਹਲ ਦੇ ਅਸਰ ਨੂੰ ਵੀ ਘੱਟ ਕਰਦਾ ਹੈ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ