ਇਹਨਾਂ ਆਦਤਾਂ ਕਾਰਨ ਦਫ਼ਤਰ ਵਿਚ ਆਉਂਦੀ ਹੈ ਨੀਂਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦਫ਼ਤਰ ਵਿਚ ਅਕਸਰ ਕੰਮ ਕਰਦੇ ਸਮੇਂ ਨੀਂਦ ਆਉਣ ਲੱਗਦੀ ਹੈ। ਨੀਂਦ ਆਉਣ ਕਾਰਨ ਕੰਮ ਵਿਚ ਵੀ ਮੰਨ ਨਹੀਂ ਲੱਗਦਾ।

how to stay awake during office hours

ਦਫ਼ਤਰ ਵਿਚ ਅਕਸਰ ਕੰਮ ਕਰਦੇ ਸਮੇਂ ਨੀਂਦ ਆਉਣ ਲੱਗਦੀ ਹੈ। ਨੀਂਦ ਆਉਣ ਕਾਰਨ ਕੰਮ ਵਿਚ ਵੀ ਮੰਨ ਨਹੀਂ ਲੱਗਦਾ। ਇਸ ਦੇ ਲਈ ਲੋਕ ਕਈ ਕਈ ਵਾਰ ਚਾਹ ਜਾਂ ਕੌਫੀ ਵੀ ਪੀਂਦੇ ਹਨ ਪਰ ਕੋਈ ਅਸਰ ਨਹੀਂ ਹੁੰਦਾ। ਕੰਮ ਸਮੇਂ ਆਉਣ ਵਾਲੀਂ ਨੀਂਦ ਥਕਾਨ ਕਾਰਨ ਨਹੀਂ ਬਲਕਿ ਤੁਹਾਡੀਆਂ ਕੁਝ ਆਦਤਾਂ ਦਾ ਨਤੀਜਾ ਹੈ। ਇਹਨਾਂ ਛੋਟੀਆਂ ਛੋਟੀਆਂ ਆਦਤਾਂ ਨੂੰ ਬਦਲ ਕੇ ਤੁਸੀਂ ਕੰਮ ਦੌਰਾਨ ਨੀਂਦ ਤੋਂ ਛੁਟਕਾਰਾ ਪਾ ਸਕਦੇ ਹੋ।

ਇਕ ਖੋਜ ਅਨੁਸਾਰ ਜੋ ਲੋਕ ਖਾਂਦੇ ਸਮੇਂ ਫੋਨ ਦੀ ਵਰਤੋਂ ਕਰਦੇ ਹਨ ਜਾਂ ਸੋਸ਼ਲ ਮੀਡੀਆ ਸਕਰੋਲ ਕਰਦੇ ਰਹਿੰਦੇ ਹਨ, ਉਹ ਜ਼ਿਆਦਾ ਥਕਾਨ ਮਹਿਸੂਸ ਕਰਦੇ ਹਨ। ਇਸ ਲਈ ਲੰਚ ਬ੍ਰੇਕ ਸਮੇਂ ਅਪਣੇ ਦਿਮਾਗ ਨੂੰ ਵੀ ਬ੍ਰੇਕ ਦਿਓ। ਅਕਸਰ ਅਸੀਂ ਅਰਾਮ ਕਰਨ ਲਈ ਕੰਮ ਨੂੰ ਟਾਲ ਦਿੰਦੇ ਹਾਂ ਪਰ ਇਸ ਨਾਲ ਅਰਾਮ ਮਿਲਣ ਦੀ ਬਜੇਏ ਸਟਰੈੱਸ ਵਧਦਾ ਹੈ ਕਿਉਂਕਿ ਬਚਿਆ ਹੋਇਆ ਕੰਮ ਪੂਰਾ ਕਰਨ ਦਾ ਤਣਾਅ ਬਣਿਆ ਰਹਿੰਦਾ ਹੈ।

ਕੰਮ ਕਰਦੇ ਸਮੇਂ ਸਨੈਕਸ ਲੈਂਦੇ ਰਹੋ। ਸਨੈਕਸ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ, ਜਿਨ੍ਹਾਂ ਵਿਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਫੈਟਸ ਅਤੇ ਫਾਈਬਰ ਬੈਲੇਂਸ ਹੋਣ। ਤੁਸੀਂ ਅਪਣੇ ਨਾਲ ਫਲ ਵੀ ਰੱਖ ਸਕਦੇ ਹੋ। ਲਗਾਤਾਰ ਬੈਠਣ ਕਾਰਨ ਤੁਹਾਡੇ ਪੈਰਾਂ ਨੂੰ ਪਸੀਨਾ ਆਉਂਦਾ ਰਹਿੰਦਾ ਹੈ। ਅਜਿਹੇ ਵਿਚ ਅੱਧੇ ਦਿਨ ਤੋਂ ਬਾਅਦ ਮੋਜੇ ਬਦਲ ਲਓ। ਇਸ ਨਾਲ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ। 

ਪਾਣੀ ਦੀ ਥੋੜੀ  ਜਿਹੀ ਕਮੀਂ ਵੀ ਸਰੀਰਕ ਅਤੇ ਮਨਾਸਕ ਸਮਰੱਥਾ ਨੂੰ 10 ਫੀਸਦੀ ਤੱਕ ਘੱਟ ਕਰ ਸਕਦੀ ਹੈ। ਇਸ ਦੇ ਲਈ ਤੁਹਾਨੂੰ ਅਪਣੇ ਡੇਸਕ ‘ਤੇ ਹਮੇਸ਼ਾਂ ਪਾਣੀ ਦੀ ਬੋਤਲ ਰੱਖਣੀ ਚਾਹੀਦੀ ਹੈ ਅਤੇ ਥੋੜੇ ਸਮੇਂ ਬਾਅਦ ਪਾਣੀ ਪੀਣਾ ਚਾਹੀਦਾ ਹੈ। ਦਫ਼ਤਰ ਵਿਚ ਆਰਟੀਫੀਸ਼ਲ ਲਾਈਟ, ਕੁਦਰਤੀ ਲਾਈਟ ਨਾਲੋਂ ਜ਼ਿਆਦਾ ਨੁਕਸਾਨਦਾਇਕ ਹੁੰਦੀ ਹੈ। ਅਜਿਹੇ ਵਿਚ ਸਲੀਪ ਹਾਰਮੋਨਜ਼ ਵਧਣ ਲੱਗਦੇ ਹਨ।

ਚੁਇੰਗਮ ਚਬਾਉਣਾ ਤੁਹਾਨੂੰ ਜਗਾ ਕੇ ਰੱਖਣ ਵਿਚ ਮਦਦ ਕਰ ਸਕਦਾ ਹੈ। ਇਕ ਸਟੱਡੀ ਅਨੁਸਾਰ ਚੁਇੰਗਮ ਗਮ ਚਬਾਉਣ ਨਾਲ ਹਾਰਟ ਰੇਟ ਵਧਦਾ ਹੈ ਅਤੇ ਦਿਮਾਗ ਵਿਚ ਬਲੱਡ ਫਲੋ ਵੀ ਜ਼ਿਆਦਾ ਹੁੰਦਾ ਹੈ। ਇਸ ਨਾਲ ਤੁਸੀਂ ਅਲਰਟ ਰਹਿੰਦੇ ਹੋ।

ਤਕਨੀਕ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ