ਖ਼ੂਨਦਾਨ ਦਿਵਸ ‘ਤੇ ਵਿਸ਼ੇਸ਼: ਖ਼ੂਨਦਾਨ ਕਰਨ ਤੋਂ ਪਹਿਲਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ
ਖੂਨ ਨੂੰ ਸਿਰਫ਼ ਦਾਨ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖੂਨ ਦਾ ਨਿਰਮਾਣ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ।
ਖੂਨ ਨੂੰ ਸਿਰਫ਼ ਦਾਨ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖੂਨ ਦਾ ਨਿਰਮਾਣ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। ਖ਼ੂਨਦਾਨ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਸੁਰੱਖਿਅਤ ਖੂਨ ਜੀਵਨ ਨੂੰ ਬਚਾਉਂਦਾ ਹੈ ਅਤੇ ਸਿਹਤ ਵਿਚ ਸੁਧਾਰ ਕਰਦਾ ਹੈ। ਗਰਭ ਅਵਸਥਾ ਵਿਚ ਖੂਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਸ ਤੋਂ ਇਲਾਵਾ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵੀ ਖੂਨ ਦੀ ਜ਼ਿਆਦਾ ਲੋੜ ਹੁੰਦੀ ਹੈ।
ਅਨੀਮੀਆ ਦਾ ਸ਼ਿਕਾਰ ਬੱਚਿਆਂ ਅਤੇ ਕੁਦਰਤੀ ਤੇ ਗੈਰ ਕੁਦਰਤੀ ਆਫ਼ਤਾਂ ਨਾਲ ਪੀੜਤ ਵਿਅਕਤੀਆਂ ਨੂੰ ਵੀ ਖੂਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਹਨਾਂ ਤੋਂ ਇਲਾਵਾ ਕੈਂਸਰ ਪੀੜਤਾਂ ਅਤੇ ਹਰ ਤਰ੍ਹਾਂ ਦੀ ਸਰਜਰੀ ਮੌਕੇ ਖੂਨ ਦੀ ਲੋੜ ਹੁੰਦੀ ਹੈ। ਖ਼ੂਨਦਾਨ ਕਰਨ ਸਮੇਂ ਕਈ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ:
-ਖ਼ੂਨਦਾਨ ਕਰਨਾ ਮਰਦਾਂ ਦੇ ਦਿਲ ਦੀ ਸਿਹਤ ਲਈ ਫਾਇਦੇਮੰਦ ਰਹਿੰਦਾ ਹੈ।
-ਇਕ ਵਾਰ ਖ਼ੂਨਦਾਨ ਕਰਕੇ ਤੁਸੀਂ 3 ਲੋਕਾਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੋ।
-ਖ਼ੂਨਦਾਨ ਕਰਨ ਨਾਲ ਸਰੀਰ ਵਿਚ ਨਵੇਂ ਸੈਲ ਬਣਨ ਦੀ ਸਮਰੱਥਾ ਵੱਧ ਜਾਂਦੀ ਹੈ।
-ਖ਼ੂਨਦਾਨ ਕਰਨ ਨਾਲ ਲਿਵਰ, ਫੇਫੜੇ, ਪੇਟ ਆਦਿ ਦੇ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ।
-ਖ਼ੂਨਦਾਨ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਨਵੇਂ ਰੈੱਡ ਬਲੱਡ ਸੈਲ ਬਣਨੇ ਸ਼ੁਰੂ ਹੋ ਜਾਂਦੇ ਹਨ।
-ਖ਼ੂਨਦਾਨ ਕਰਦੇ ਸਮੇਂ ਤੁਸੀਂ ਅਪਣੀ ਸਿਹਤ ਦੀ ਸਕਰੀਨਿੰਗ ਅਤੇ ਛੋਟਾ ਜਿਹਾ ਖੂਨ ਟੈਸਟ ਵੀ ਕਰਵਾ ਸਕਦੇ ਹੋ।
-ਗਰਭ ਅਵਸਥਾ ਅਤੇ ਮਹਾਂਵਾਰੀ ਦੇ ਸਮੇਂ ਖ਼ੂਨਦਾਨ ਨਹੀਂ ਕਰਨਾ ਚਾਹੀਦਾ।
-ਖ਼ੂਨਦਾਨ ਕਰਨ ਤੋਂ ਬਾਅਦ ਜ਼ਿਆਦਾ ਭਾਰੀ ਕੰਮ, ਡਰਾਈਵਿੰਗ ਅਤੇ ਤੰਬਾਕੂ ਆਦਿ ਤੋਂ ਬਚਣਾ ਚਾਹੀਦਾ ਹੈ ਅਤੇ ਛੇ ਮਹੀਨੇਂ ਬਾਅਦ ਹੀ ਬੈਂਡੇਜ਼ ਨੂੰ ਹਟਾਉਣਾ ਚਾਹੀਦਾ ਹੈ।
-ਜੇਕਰ ਤੁਹਾਰਾ ਬਲੱਡ ਗਰੁੱਪ o- ਹੈ ਤਾਂ ਤੁਸੀਂ ਕਿਸੇ ਵੀ ਗਰੁੱਪ ਬਲੱਡ ਗਰੁੱਪ ਲਈ ਖ਼ੂਨਦਾਨ ਕਰ ਸਕਦੇ ਹੋ।
-ਖ਼ੂਨਦਾਨ ਕਰਦੇ ਸਮੇਂ ਤੁਹਾਨੂੰ ਤੁਹਾਡੀ ਮੈਡੀਕਲ ਸਥਿਤੀ ਬਾਰੇ ਪਤਾ ਹੋਣਾ ਚਾਹੀਦਾ ਹੈ।
ਕਈ ਬਲੱਡ ਗਰੁੱਪ ਅਜਿਹੇ ਹੁੰਦੇ ਹਨ, ਜੋ ਕਿ ਬਹੁਤ ਘੱਟ ਲੋਕਾਂ ਵਿਚ ਪਾਏ ਜਾਂਦੇ ਹਨ। ਜਿਵੇਂ ਕਿ AB- ਬਲੱਡ ਗਰੁੱਪ ਹਜ਼ਾਰ ਲੋਕਾਂ ਵਿਚੋਂ ਇਕ ਵਿਚ ਹੀ ਪਾਇਆ ਜਾਂਦਾ ਹੈ। ਮੁੰਬਈ, ਮਹਾਰਾਸ਼ਟਰਾ ਆਦਿ ਥਾਵਾਂ ‘ਤੇ ਇਸ ਗਰੁੱਪ ਦੀ ਬਹੁਤ ਕਮੀਂ ਹੈ। ਦੇਸ਼ ਦੇ ਹੋਰ ਹਿੱਸਿਆਂ ਵਿਚ ਇਸ ਬਲੱਡ ਗਰੁੱਪ ਦੇ ਲੋਕ ਨਾ ਮਾਤਰ ਹੁੰਦੇ ਹਨ।