ਅਸਲੀ ਸੋਨੇ ਦੀ ਪਛਾਣ ਦਾ ਅਸਾਨ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸੋਨਾ ਕਈ ਖ਼ਾਸ ਮੌਕਿਆਂ 'ਤੇ ਖਰੀਦਿਆਂ ਜਾਂਦਾ ਹੈ ਪਰ ਕਈ ਵਾਰ ਸੋਨੇ ਵਿਚ ਗੜਬੜੀ ਪਾਈ ਜਾਂਦੀ ਹੈ।

Gold

ਨਵੀਂ ਦਿੱਲੀ: ਸੋਨਾ ਕਈ ਖ਼ਾਸ ਮੌਕਿਆਂ 'ਤੇ ਖਰੀਦਿਆਂ ਜਾਂਦਾ ਹੈ ਪਰ ਕਈ ਵਾਰ ਸੋਨੇ ਵਿਚ ਗੜਬੜੀ ਪਾਈ ਜਾਂਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਅਸੀ ਸੋਨੇ ਦੀ ਪਛਾਣ ਕਰਨ ਦੇ ਅਸਾਨ ਤਰੀਕੇ ਪਤਾ ਹੋਣ। ਆਓ ਅਸੀਂ ਤੁਹਾਨੂੰ ਸੋਨੇ ਦੀ ਅਸਲੀ ਪਛਾਣ ਕਰਨ ਵਾਲੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ ਹਾਂ। 

ਦੰਦਾਂ ਦਾ ਟੈਸਟ - ਸੋਨੇ ਨੂੰ ਅਪਣੇ ਦੰਦਾਂ ਵਿਚ ਕੁੱਝ ਦੇਰ ਦਬਾ ਕੇ ਰੱਖੋਂ। ਜੇਕਰ ਸੋਨਾ ਅਸਲੀ ਹੋਇਆ ਤਾਂ ਇਸ ‘ਤੇ ਦੰਦਾਂ ਦੇ ਨਿਸ਼ਾਨ ਦਿਖਾਈ ਦੇਣਗੇ।

ਪਾਣੀ ਦਾ ਟੈਸਟ- ਇਕ ਹੋਰ ਸਭ ਤੋਂ ਅਸਾਨ ਤਰੀਕਾ ਹੈ ਪਾਣੀ ਟੈਸਟ। ਇਸ ਦੇ ਲਈ ਇਕ ਬਰਤਨ ਵਿਚ 2 ਗਲਾਸ ਪਾਣੀ ਪਾਓ ਅਤੇ ਸੋਨੇ ਨੂੰ ਇਸ ਪਾਣੀ ਵਿਚ ਪਾਓ। ਜੇਕਰ ਸੋਨਾ ਤੈਰਦਾ ਹੈ ਤਾਂ ਉਹ ਅਸਲੀ ਨਹੀਂ ਹੈ। ਜੇਕਰ ਸੋਨਾ ਡੁੱਬ ਜਾਂਦਾ ਹੈ ਤਾਂ ਉਹ ਅਸਲੀ ਹੈ।

ਸਿਰਾਮਿਕ ਥਾਲੀ- ਇਸ ਟੈਸਟ ਲਈ ਇਕ ਸਫੈਦ ਸਿਰਾਮਿਕ ਥਾਲੀ ਲਓ। ਸੋਨੇ ਨੂੰ ਉਸ ਥਾਲੀ ‘ਤੇ ਰਗੜੋ। ਜੇਕਰ ਇਸ ਥਾਲੀ’ਤੇ ਕਾਲੇ ਨਿਸ਼ਾਨ ਪਏ ਤਾਂ ਤੁਹਾਡਾ ਸੋਨਾ ਨਕਲੀ ਹੈ ਅਤੇ ਜੇਕਰ ਹਲਕੇ ਸੁਨਿਹਰੇ ਰੰਗ ਦੇ ਨਿਸ਼ਾਨ ਪਏ ਤਾਂ ਸੋਨਾ ਅਸਲੀ ਹੈ।

ਚੁੰਬਕ ਟੈਸਟ- ਮਾਹਿਰ ਮੰਨਦੇ ਹਨ ਕਿ ਜੇਕਰ ਸੋਨੇ ‘ਤੇ ਚੁੰਬਕ ਚਿਪਕ ਜਾਂਦੀ ਹੈ ਤਾਂ ਸੋਨਾ ਅਸਲੀ ਨਹੀਂ ਹੈ ਅਤੇ ਜੇਕਰ ਚੁੰਬਕ ਸੋਨੇ ‘ਤੇ ਨਹੀਂ ਚਿਪਕਦੀ ਤਾਂ ਇਹ ਸੋਨਾ ਅਸਲੀ ਹੈ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ