ਪੀਜੀਆਈ ਵਿਚ ਹੋਇਆ ਅਧਿਐਨ: 90 ਫ਼ੀ ਸਦੀ ਲੋਕ ਨਹੀਂ ਜਾਣਦੇ ਖਾਣ ਦਾ ਸਹੀ ਢੰਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਹੀ ਢੰਗ ਨਾਲ ਖਾ ਕੇ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

90 percent of people do not know the right way to eat

 

ਚੰਡੀਗੜ੍ਹ: ਪੀਜੀਆਈ ਡਾਈਟੀਸ਼ੀਅਨ ਫੀਲਡ 'ਚ ਗ਼ੈਰ ਰਸਮੀ ਤੌਰ 'ਤੇ ਕੀਤੇ ਗਏ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ 90 ਫ਼ੀ ਸਦੀ ਲੋਕ ਇਹ ਨਹੀਂ ਜਾਣਦੇ ਕਿ ਸਹੀ ਤਰ੍ਹਾਂ ਖਾਣਾ ਕਿਵੇਂ ਹੈ। ਸਿਰਫ਼ 10 ਫ਼ੀ ਸਦੀ ਲੋਕ ਹੀ ਸਮਝਦੇ ਹਨ ਕਿ ਸਹੀ ਢੰਗ ਨਾਲ ਕਿਵੇਂ ਖਾਣਾ ਹੈ। ਅਜਿਹੇ ਲੋਕਾਂ ਵਿਚ 10 ਫ਼ੀ ਸਦੀ ਮਰੀਜ਼ ਹਨ, ਜਦਕਿ ਸਿਹਤ ਖੇਤਰ ਨਾਲ ਜੁੜੇ ਲੋਕ ਵੀ ਇਸ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਨੇ ਯਾਤਰੀ ਵੈਨ ਨੂੰ ਮਾਰੀ ਟੱਕਰ, 7 ਲੋਕਾਂ ਦੀ ਹੋਈ ਮੌਤ  

ਪੀਜੀਆਈ ਡਾਇਟੀਸ਼ੀਅਨ ਡਾ. ਨੈਨਸੀ ਸਾਹਨੀ ਨੇ ਦਸਿਆ ਕਿ ਸੰਤੁਲਿਤ ਆਹਾਰ ਨੂੰ ਲੈ ਕੇ ਪੀ.ਜੀ.ਆਈ. ਵਿਚ ਹਰ ਰੋਜ਼ ਵੱਖ-ਵੱਖ ਵਿਭਾਗਾਂ ਵਿਚੋਂ 100 ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਡਾਈਟਿਕਸ ਵਿਭਾਗ ਵਿਚ ਭੇਜਿਆ ਜਾਂਦਾ ਹੈ। ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਵੇਂ, ਕਦੋਂ, ਕਿੰਨਾ ਅਤੇ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਖਾ ਕੇ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ 

ਜ਼ਿਕਰਯੋਗ ਹੈ ਕਿ ਗਲੋਬਲ ਹੰਗਰ ਇੰਡੈਕਸ ਵਿਚ ਸ਼ਾਮਲ 116 ਦੇਸ਼ਾਂ ਵਿਚੋਂ ਭਾਰਤ ਦਾ 101ਵਾਂ ਸਥਾਨ ਹੈ। ਜਿਥੇ ਦੇਸ਼ ਵਿਚ ਭੁੱਖਮਰੀ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਯੋਗ ਲੋਕਾਂ ਵਲੋਂ ਸਹੀ ਢੰਗ ਨਾਲ ਨਾ ਖਾਣਾ ਵੀ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਰਾਸ਼ਟਰੀ ਪਧਰ ਦੇ ਸਰਵੇਖਣ ਵਿਚ ਇਕ ਗੱਲ ਸਾਹਮਣੇ ਆਈ ਕਿ ਦੇਸ਼ ਦੇ 71 ਫ਼ੀ ਸਦੀ ਲੋਕ ਪੌਸ਼ਟਿਕ ਭੋਜਨ ਖਰੀਦਣ ਤੋਂ ਅਸਮਰੱਥ ਹਨ, ਪਰ ਜਿਹੜੇ ਲੋਕ ਚੰਗਾ ਭੋਜਨ ਖਰੀਦਣ/ਖਾਣ ਦੇ ਸਮਰੱਥ ਹਨ, ਉਨ੍ਹਾਂ ਵਿਚੋਂ ਵੀ 90 ਫ਼ੀ ਸਦੀ ਲੋਕ ਇਹ ਨਹੀਂ ਜਾਣਦੇ ਕਿ ਸਹੀ ਢੰਗ ਨਾਲ ਖਾਣਾ ਕਿਵੇਂ ਹੈ।

ਇਹ ਵੀ ਪੜ੍ਹੋ: ਔਰਤ ਵਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ 'ਆਪ' ਆਗੂ ਨੇ ਸਿਰੇ ਤੋਂ ਨਕਾਰਿਆ 

ਡਾ. ਨੈਨਸੀ ਸਾਹਨੀ ਨੇ ਕਿਹਾ ਕਿ ਸਾਨੂੰ ਫਲ਼, ਸਬਜ਼ੀਆਂ, ਸਾਬਤ ਅਨਾਜ ਅਤੇ ਚਰਬੀ ਰਹਿਤ ਜਾਂ ਘੱਟ ਚਰਬੀ ਵਾਲੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ 'ਤੇ ਜ਼ੋਰ ਦੇਣਾ ਚਾਹੀਦਾ ਹੈ। ਕਈ ਤਰ੍ਹਾਂ ਦੇ ਪ੍ਰੋਟੀਨ ਵਾਲੇ ਭੋਜਨ ਜਿਵੇਂ ਕਿ ਸਮੁੰਦਰੀ ਭੋਜਨ, ਫਲੀਆਂ (ਬੀਨਜ਼ ਅਤੇ ਮਟਰ), ਸੋਇਆ ਉਤਪਾਦ ਅਤੇ ਬੀਜ ਖਾਣੇ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ।