CBI ਨੇ SC ਦੀ ਵਕੀਲ ਇੰਦਰਾ ਜੈਸਿੰਘ ਦੇ ਘਰ ਤੇ ਮਾਰਿਆ ਛਾਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੀ ਛਾਪੇਮਾਰੀ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੀਤਾ ਟਵੀਟ

Indira Jaising

ਨਵੀਂ ਦਿੱਲੀ- ਵਿਦੇਸ਼ੀ ਫਡਿੰਗ ਮਾਮਲੇ ਵਿਚ ਸੀਬੀਆਈ ਨੇ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਅਤੇ ਆਨੰਦ ਗਰੋਵਰ ਦੇ ਘਰ ਵਿਚ ਛਾਪਾ ਮਾਰਿਆ। ਦਿੱਲੀ ਵਿਚ ਵਕੀਲ ਜੋੜੇ ਦੇ 54 ਨਿਜ਼ਾਮੁਦੀਨ ਘਰ ਅਤੇ ਵਕੀਲਾਂ ਦੇ ਸਮੂਹਿਕ ਦਫ਼ਤਰ C-65 ਨਿਜ਼ਾਮੁਦੀਨ ਦੇ ਪੂਰਬੀ ਦਫ਼ਤਰ ਵਿਚ ਛਾਪੇ ਮਾਰੇ ਗਏ। ਉੱਥੇ ਹੀ ਸਪੰਰਕ ਕੀਤੇ ਜਾਣ ਤੇ ਗਰੋਵਰ ਨੇ ਪਰੇਸ਼ਾਨ ਨਾ ਹੋਣ ਲਈ ਕਿਹਾ।

 



 

 

ਦੱਸ ਦਈਏ ਕਿ ਜਾਂਚ ਏਜੰਸੀ ਨੇ 18 ਜੂਨ 2019 ਨੂੰ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ਦੇ ਆਧਾਰ ਤੇ ਐਫਸੀਆਰਏ ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿਚ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਆਨੰਦ ਗਰੋਵਰ ਸੰਗਠਨ ਦੇ ਟਰਸਟੀ ਅਤੇ ਨਿਦੇਸ਼ਕ ਹਨ। ਐਨਜੀਓ ਦੇ ਅਯਾਤ ਅਧਿਕਾਰੀਆਂ ਅਤੇ ਅਯਾਤ ਨਿਜੀ ਵਿਅਕਤੀਆਂ ਨੂੰ ਵੀ ਐਫਆਈਆਰ ਵਿਚ ਦੋਸ਼ੀ ਬਣਾਇਆ ਗਿਆ ਹੈ।

 



 

 

ਸੀਬੀਆਈ ਦੀ ਛਾਪੇਮਾਰੀ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਸੀਨੀਅਰ ਵਕੀਲ ਇੰਦਰਾ ਜੈਸਿੰਘ ਅਤੇ ਆਨੰਦ ਗਰੋਵਰ ਤੇ ਸੀਬੀਆਈ ਛਾਪੇਮਾਰੀ ਦੀ ਸਖ਼ਤ ਨਿੰਦਾ ਕਰਦਾ ਹਾਂ। ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਪਰ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਿਹੜੇ ਕਾਨੂੰਨ ਦੇ ਸ਼ਾਸ਼ਨ ਨੂੰ ਕਾਇਮ ਰੱਖਣ ਲਈ ਆਪਣੇ ਜੀਵਨ ਦਾ ਜਰੀਏ ਲੜੇ ਹੋਣ।