ਚੰਗੀ ਸਿਹਤ ਲਈ ਅਪਣਾਓ ਸਹੀ ਜੀਵਨ ਸ਼ੈਲੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ ਜਾਂ ਰਾਤ ਨੂੰ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ‘ਤੇ ਜਿਆਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।

Adopt healthy lifestyle

ਤਿਉਹਾਰਾਂ ਅਤੇ ਵਿਆਹਾਂ ਵਿਚ ਖਾਣ-ਪੀਣ 'ਚ ਹਰ ਤਰ੍ਹਾਂ ਦੇ ਪਕਵਾਨ ਜੋ ਘਿਓ, ਤੇਲ ਨਾਲ ਬਣੇ ਖਾਣੇ ਸਿਹਤ ਲਈ ਬੇਹੱਦ ਹਾਨੀਕਾਰਕ ਹੁੰਦੇ ਹਨ| ਖਾਣ-ਪੀਣ ਦੀ ਪੌਸ਼ਟਿਕਤਾ ਤੋਂ ਅਣਜਾਣ  ਲੋਕ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਆਪਣੀ ਸਿਹਤ ਲਈ ਨਹੀਂ ਕੱਢ ਪਾ ਰਹੇ| ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ ਜਾਂ ਰਾਤ ਨੂੰ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ‘ਤੇ ਜਿਆਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਸਵੇਰੇ ਸੌਣਾ ਅਤੇ ਰਾਤ ਨੂੰ ਜਾਗਣਾ ਸਿਹਤ ਉੱਤੇ ਬਹੁਤ ਬੁਰਾ ਅਸਰ ਪਾਉਂਦਾ ਹੈ।

ਖਾਣ ਪੀਣ ਦੀਆਂ ਗਲਤ ਆਦਤਾਂ ਨਾਲ ਸਿਹਤ ਬਹੁਤ ਪ੍ਰਭਾਵਿਤ ਹੁੰਦੀ ਹੈ। ਖਰਾਬ ਜੀਵਨ ਸ਼ੈਲੀ ਨਾਲ ਸਭ ਤੋਂ ਪਹਿਲਾਂ ਮੋਟਾਪਾ ਵਿਅਕਤੀ ਨੂੰ ਘੇਰਦਾ ਹੈ ਅਤੇ ਉਸਦੇ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਨ ਕਈ ਤਰ੍ਹਾਂ ਦੀਆਂ ਹੋਰ ਭਿਆਨਕ ਬਿਮਾਰੀਆਂ। ਬਰਗਰ ਵਿਚ ਫੈਟ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ| ਇਸ ਨਾਲ ਦਿਲ ਨਾਲ ਸਬੰਧਿਤ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਤਣਾਅ ਵੀ ਵਧ ਸਕਦਾ ਹੈ|

ਫੈਟ, ਤੇਲ ਤੇ ਮੈਦੇ ਦੇ ਕਾਰਨ, ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਮਿਲਦੀਆਂ ਹਨ| ਭਾਰੀ ਮਾਤਰਾ ਵਿਚ ਚੀਨੀ ਅਤੇ ਕੈਲੋਰੀ ਗੁਲਾਬ ਜਾਮਣਾਂ ਵਿਚ ਪਾਈ ਜਾਂਦੀ ਹੈ| ਇਸ ਨੂੰ ਖਾਣ ਨਾਲ ਸ਼ੂਗਰ ਤੇ ਮੋਟਾਪਾ ਹੋਣ ਦਾ ਖ਼ਤਰਾ ਰਹਿੰਦਾ ਹੈ| ਫੈਟ, ਜ਼ਿਆਦਾ ਮਾਤਰਾ ਵਿਚ ਕੈਲੋਰੀ ਅਤੇ ਥੋੜ੍ਹਾ ਪ੍ਰੋਟੀਨ ਸਮੋਸੇ ਵਿਚ ਮਿਲਦਾ ਹੈ| ਸਮੋਸਾ ਖਾਣ ਨਾਲ ਸਰੀਰ ਵਿਚ ਚਰਬੀ ਜੰਮਦੀ ਹੈ| ਥੋੜ੍ਹਾ ਫੈਟ, ਜ਼ਿਆਦਾ ਚੀਨੀ ਅਤੇ ਕੈਲੋਰੀ ਦੇ ਮਿਸ਼ਰਣ ਨਾਲ ਆਈਸਕ੍ਰੀਮ ਬਣਦੀ ਹੈ| ਇਸ ਨਾਲ ਮੋਟਾਪਾ ਅਤੇ ਸ਼ੂਗਰ ਦਾ ਖ਼ਤਰਾ ਰਹਿੰਦਾ ਹੈ|

ਬਜਾਰ ਵਿਚ ਮਿਲਣ ਵਾਲੇ ਸਭ ਤਰ੍ਹਾਂ ਦੇ ਜੰਕ ਫੂਡ ਸਿਹਤ ਲਈ ਬਹੁਤ ਹਾਨੀਕਾਰਕ ਹਨ, ਲੇਕਿਨ ਅੱਜ ਦੇ ਸਮੇਂ ਵਿਚ ਸਾਡਾ ਖਾਣਾ ਪੀਣਾ ਤਕਰੀਬਨ ਅਜਿਹੀਆਂ ਹੀ ਵਸਤੂਆਂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ। ਬੱਚਿਆਂ ਨੂੰ ਅਜਿਹੀਆਂ ਖਾਣ ਵਾਲੀਆਂ ਵਸਤੂਆਂ ਜਿਆਦਾ ਮਾਤਰਾ ਵਿਚ ਦੇਣ ਨਾਲ ਬੱਚੇ ਦਾ ਪੂਰਨ ਵਿਕਾਸ ਨਹੀਂ ਹੋ ਸਕਦਾ।

ਸਾਡੇ ਸਰੀਰ ਉੱਤੇ ਇਨਾਂ ਮਸਾਲੇਦਾਰ, ਚਟਪਟੀਆਂ, ਫੈਟਯੁਕਤ ਅਤੇ ਤਲੀਆਂ ਚੀਜਾਂ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਨਾਂ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਨਿੱਤ ਨਵੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਹਨ। ਇਸ ਲਈ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਅਜਿਹੇ ਖਾਧ ਪਦਾਰਥਾਂ ਤੋਂ ਦੂਰ ਰੱਖਣ ਦੀ।