BharatPe ਨੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤਪੇ ਦਾ ਆਰੋਪ- ਅਸ਼ਨੀਰ ਗਰੋਵਰ ਹੁਣ ਕਰਮਚਾਰੀ, ਨਿਰਦੇਸ਼ਕ, ਸੰਸਥਾਪਕ ਨਹੀਂ, ਉਹਨਾਂ ਦਾ ਪਰਿਵਾਰ ਵਿੱਤੀ ਬੇਨਿਯਮੀਆਂ ਵਿਚ ਸ਼ਾਮਲ ਸੀ

BharatPe removes co-founder and MD Ashneer Grover from all positions


ਨਵੀਂ ਦਿੱਲੀ: ਫਿਨਟੈੱਕ ਕੰਪਨੀ ਭਾਰਤਪੇ ਦੇ ਸੰਸਥਾਪਕ ਅਸ਼ਨੀਰ ਗਰੋਵਰ ਦੇ ਅਸਤੀਫੇ ਤੋਂ ਇਕ ਦਿਨ ਬਾਅਦ ਕੰਪਨੀ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗਰੋਵਰ ਹੁਣ ਕਰਮਚਾਰੀ, ਨਿਰਦੇਸ਼ਕ ਜਾਂ ਸੰਸਥਾਪਕ ਨਹੀਂ ਰਹੇ ਹਨ। ਭਾਰਤਪੇ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦਾ ਪਰਿਵਾਰ ਵਿੱਤੀ ਬੇਨਿਯਮੀਆਂ ਵਿਚ ਸ਼ਾਮਲ ਸੀ। ਅਸ਼ਨੀਰ ਗਰੋਵਰ ਨੇ ਵੀ ਮੰਗਲਵਾਰ ਨੂੰ ਹੀ ਆਪਣੇ ਮੈਨੇਜਿੰਗ ਡਾਇਰੈਕਟਰ ਅਤੇ ਬੋਰਡ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Ashneer Grover

ਗਰੋਵਰ ਨੇ ਦੋਸ਼ ਲਗਾਇਆ ਸੀ ਕਿ ਉਸ 'ਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਅਤੇ ਇਸ ਕਾਰਨ ਉਹ ਲੰਬੀ ਅਤੇ ਇਕੱਲੇ ਲੜਾਈ ਲੜ ਰਹੇ ਹਨ। ਭਾਰਤਪੇ ਦਾ ਦੋਸ਼ ਹੈ ਕਿ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਦੇ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੱਡੇ ਪੱਧਰ 'ਤੇ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਅਸ਼ਨੀਰ ਦੀ ਪਤਨੀ ਮਾਧੁਰੀ ਜੈਨ ਗਰੋਵਰ ਨੂੰ ਵੀ ਵਿੱਤੀ ਬੇਨਿਯਮੀਆਂ ਕਾਰਨ ਕੰਪਨੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

Madhuri Jain

ਦੱਸ ਦੇਈਏ ਕਿ ਆਪਣੇ ਅਸਤੀਫੇ 'ਚ ਅਸ਼ਨੀਰ ਨੇ ਕੰਪਨੀ ਦੇ ਬੋਰਡ ਮੈਂਬਰਾਂ 'ਤੇ ਦੋਸ਼ ਲਗਾਇਆ ਸੀ ਕਿ ਉਹ ਗਰੋਵਰ ਨੂੰ ਦੋਸ਼ਾਂ 'ਚ ਘਸੀਟਣ ਦੇ ਨਾਲ-ਨਾਲ ਕੰਪਨੀ ਦੀ ਬ੍ਰਾਂਡ ਵੈਲਿਊ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਹਨਾਂ ਲਿਖਿਆ, '2022 ਦੀ ਸ਼ੁਰੂਆਤ ਤੋਂ ਮੈਨੂੰ ਬੇਬੁਨਿਆਦ ਦੋਸ਼ਾਂ ਵਿਚ ਘਸੀਟਿਆ ਜਾ ਰਿਹਾ ਹੈ। ਮੇਰੇ ਅਤੇ ਮੇਰੇ ਪਰਿਵਾਰ 'ਤੇ ਹਮਲੇ ਕੀਤੇ ਜਾ ਰਹੇ ਹਨ। ਉਹ ਨਾ ਸਿਰਫ਼ ਮੈਨੂੰ ਠੇਸ ਪਹੁੰਚਾ ਰਹੇ ਹਨ, ਉਹ ਕੰਪਨੀ ਦੀ ਸਾਖ ਨੂੰ ਵੀ ਠੇਸ ਪਹੁੰਚਾ ਰਹੇ ਹਨ ਜਿਸਦਾ ਉਹ ਬਚਾਅ ਕਰਨ ਦਾ ਦਾਅਵਾ ਕਰ ਰਹੇ ਹਨ’।

BharatPe removes co-founder and MD Ashneer Grover from all positions

ਭਾਰਤਪੇ ਨੇ ਦੋਸ਼ ਲਾਇਆ ਕਿ ਜਿਵੇਂ ਹੀ ਗਰੋਵਰ ਨੂੰ ਇਹ ਸੂਚਿਤ ਕੀਤਾ ਗਿਆ ਕਿ ਜਾਂਚ ਦੇ ਨਤੀਜੇ ਬੋਰਡ ਦੀ ਮੀਟਿੰਗ ਵਿਚ ਰੱਖੇ ਜਾਣ ਵਾਲੇ ਹਨ, ਉਹਨਾਂ ਨੇ ਤੁਰੰਤ ਇਕ ਈਮੇਲ ਭੇਜ ਕੇ ਅਸਤੀਫਾ ਦੇ ਦਿੱਤਾ। ਭਾਰਤਪੇ ਨੇ ਕਿਹਾ, "ਗਰੋਵਰ ਨੇ ਬੋਰਡ ਦੀ ਮੀਟਿੰਗ ਦਾ ਏਜੰਡਾ ਮਿਲਣ ਦੇ ਕੁਝ ਮਿੰਟਾਂ ਦੇ ਅੰਦਰ ਭਾਰਤਪੇ ਦੇ ਮੈਨੇਜਿੰਗ ਡਾਇਰੈਕਟਰ ਅਤੇ ਬੋਰਡ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ।" ਏਜੰਡੇ ਵਿਚ ਉਹਨਾਂ ਦੇ ਵਰਤਾਅ ਸਬੰਧੀ ਪੀਡਬਲਿਯੂ ਸੀ ਰਿਪੋਰਟ ਨੂੰ ਪੇਸ਼ ਕਰਨਾ ਅਤੇ ਉਸ ਦੇ ਅਧਾਰ 'ਤੇ ਕਾਰਵਾਈ ਕਰਨ ਦਾ ਵਿਚਾਰ ਕਰਨਾ ਸ਼ਾਮਲ ਸੀ।