ਕੋਰੋਨਾ ਜੰਗ: ਜਨਤਾ ਦੀ ਮਦਦ ਲਈ ਸਰਕਾਰ ਨੇ ਲਾਂਚ ਕੀਤਾ ਖ਼ਾਸ ਐਪ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਹੁਣ ਸਰਕਾਰ ਨੇ ਕੋਵਿਡ -19 ਨੂੰ ਟਰੈਕ ਕਰਨ ਲਈ ਅਰੋਗਿਆ ਸੇਤੂ ਨਾਂਅ ਦਾ ਐਪ ਲਾਂਚ ਕੀਤਾ ਹੈ।

Photo

ਨਵੀਂ ਦਿੱਲੀ:  ਭਾਰਤ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਹੁਣ ਸਰਕਾਰ ਨੇ ਕੋਵਿਡ -19 ਨੂੰ ਟਰੈਕ ਕਰਨ ਲਈ ਅਰੋਗਿਆ ਸੇਤੂ ਨਾਂਅ ਦਾ ਐਪ ਲਾਂਚ ਕੀਤਾ ਹੈ। ਸਰਕਾਰ ਦਾ ਉਦੇਸ਼ ਇਸ ਐਪ ਦੇ ਜ਼ਰੀਏ ਗਾਹਕਾਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਜਾਣ ਸਕਣ ਕਿ ਉਹ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ ਜਾਂ ਨਹੀਂ। ਯੂਜ਼ਰਸ ਦੇ ਸਮਾਰਟਫੋਨ ਦੀ ਲੋਕੇਸ਼ਨ, ਡਾਟਾ ਅਤੇ ਬਲੂਟੁੱਥ ਦੀ ਵਰਤੋਂ ਕਰਕੇ ਕੋਰੋਨਾ ਸੰਕਰਮਣ ਦਾ ਪਤਾ ਲਗਾਇਆ ਜਾਵੇਗਾ।

ਕਿਸ ਤਰ੍ਹਾਂ ਕਰੇਗਾ ਕੰਮ
ਮੀਡੀਆ ਰਿਪੋਰਟ ਅਨੁਸਾਰ ਅਰੋਗਿਆ ਸੇਤੂ ਐਪ ਤੁਹਾਡੇ ਸਮਾਰਟਫੋਨ ਦੀ ਲੋਕੇਸ਼ਨ, ਡਾਟਾ ਅਤੇ ਬਲੂਟੁੱਥ ਤੋਂ ਪਤਾ ਲਗਾਵੇਗੀ ਕਿ ਕੀ ਤੁਸੀਂ ਕਿਸੇ ਕੋਰੋਨਾ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿਚ ਆਏ ਹੋ ਜਾਂ ਨਹੀਂ।

ਲੋਕੇਸ਼ਨ ਅਤੇ ਡਾਟਾ ਦੀ ਵਰਤੋਂ ਇਹ ਨਿਰਧਾਰਿਤ ਕਰਨ ਲਈ ਕੀਤੀ ਜਾਵੇਗੀ ਕਿ ਅਸਲ ਵਿਚ ਵਿਅਕਤੀ ਕਿੱਥੇ ਹੈ ਅਤੇ ਬਲੂਟੁੱਥ ਕਨੈਕਟੀਵਿਟੀ ਤੁਹਾਨੂੰ ਦੱਸੇਗੀ ਕਿ ਕੀ ਤੁਸੀਂ ਕੋਰੋਨਾ ਪੀੜਤ ਵਿਅਕਤੀ ਤੋਂ 6 ਫੁੱਟ ਦੀ ਦੂਰੀ ‘ਤੇ ਹੋ। ਇਸ ਤੋਂ ਇਲਾਵਾ ਅਰੋਗਿਆ ਸੇਤੂ ਐਪ ਤੁਹਾਨੂੰ ਕੋਰੋਨੋ ਵਾਇਰਸ ਤੋਂ ਬਚਾਉਣ ਲਈ ਸੁਝਾਅ ਵੀ ਦਿੰਦਾ ਹੈ। ਜੇਕਰ ਤੁਸੀਂ ਕੋਵਿਡ -19 ਸੰਕਰਮਿਤ ਹੋ ਜਾਂ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿਚ ਆਉਂਦੇ ਹੋ, ਤਾਂ ਐਪ ਤੁਹਾਡਾ ਡਾਟਾ ਸਰਕਾਰ ਨਾਲ ਸਾਂਝਾ ਕਰਦੀ ਹੈ।

ਹਾਲਾਂਕਿ ਐਪ ਦੀ ਗੋਪਨੀਯਤਾ ਨੀਤੀ ਵਿਚ ਇਹ ਸ਼ਾਮਲ ਕੀਤਾ ਗਿਆ ਹੈ ਕਿ ਯੂਜ਼ਰ ਦਾ ਡਾਟਾ ਤੀਜੀ ਧਿਰ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਐਪ ਵਿਚ ਇਕ ਚੈਟਬੋਟ ਸ਼ਾਮਲ ਹੈ ਜੋ ਕੋਰੋਨੋ ਵਾਇਰਸ ਸਬੰਧੀ ਤੁਹਾਡੇ ਮੁੱਢਲੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਇਹ ਨਿਰਧਾਰਿਤ ਕਰਦਾ ਹੈ ਕਿ ਤੁਹਾਡੇ ਵਿਚ ਲੱਛਣ ਹਨ ਜਾਂ ਨਹੀਂ।  ਇਹ ਭਾਰਤ ਦੇ ਹਰੇਕ ਰਾਜ ਦਾ ਹੈਲਪਲਾਈਨ ਨੰਬਰ ਵੀ ਦਿੰਦਾ ਹੈ।