ਕੋਰੋਨਾ ਤੋਂ ਬਚਣ ਲਈ ਲੋਕਾਂ ਨੇ ਕੀਤਾ ਵੱਖਰਾ ਉਪਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਇਸ ਨੇ ਸਾਰੀ ਦੁਨੀਆ ਵਿਚ ਹੀ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Photo

ਮਾਨਸਾ (ਸੁਮਿਤ ਸੇਠੀ) - ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਇਸ ਨੇ ਸਾਰੀ ਦੁਨੀਆ ਵਿਚ ਹੀ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸੇ ਦੇ ਚਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਲੌਕਡਾਊਨ ਕੀਤਾ ਹੈ। ਇਸ ਦੌਰਾਨ ਪੰਜਾਬ ਵਿਚ ਵੀ ਕਰਫਿਊ ਲੱਗਿਆ ਹੋਇਆ ਹੈ। 

 

ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿਖੇ ਸਥਿਤ ਵਾਰਡਾਂ ਦੇ ਨਿਵਾਸੀਆਂ ਨੇ ਅਪਣੀਆਂ ਗਲੀਆਂ ਨੂੰ ਸੀਲ ਕਰ ਦਿੱਤਾ ਹੈ। ਵਾਰਡ ਵਿਚ ਰਹਿਣ ਵਾਲੇ ਲੋਕਾਂ ਨੇ ਵਾਰਡ ਦੇ ਬਾਹਰ ਇਕ ਨੋਟ ਲਿਖ ਕੇ ਲਗਾਇਆ ਹੋਇਆ ਹੈ, ਜਿਸ ‘ਤੇ ਲਿਖਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸਮੂਹ ਵਾਰਡ ਵਾਸੀਆਂ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਗਲੀ ਵਿਚੋਂ ਬਾਹਰਲੇ ਵਿਅਕਤੀਆਂ ਦੇ ਲੰਘਣ ‘ਤੇ ਮਨਾਹੀ ਹੈ। 

 

ਸਥਾਨਕ ਲੋਕਾਂ ਨੇ ਗਲੀਆਂ ਵਿਚ ਰੱਸੀਆਂ ਲਗਾ ਕੇ ਵਾਰਡ ਨੂੰ ਸੀਲ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵਾਰਡ ਦੇ ਮੁੱਖ ਗੇਟ ‘ਤੇ ਸੈਨੀਟਾਈਜ਼ਰ ਰੱਖਿਆ ਹੋਇਆ ਹੈ ਅਤੇ ਵਾਰਡ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੇ ਦਾਖਲ ਹੋਣ ਤੋਂ ਪਹਿਲਾਂ ਉਸ ਦੇ ਹੱਥ ਚੰਗੀ ਤਰ੍ਹਾਂ ਸਾਫ਼ ਕਰਵਾਏ ਜਾਂਦੇ ਹਨ। ਇਸ ਦੇ ਲਈ ਹਰ ਸਮੇਂ ਦੋ ਵਿਅਕਤੀ ਨਿਗਰਾਨੀ ਕਰਦੇ ਹਨ। 

 

ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਅਜਿਹਾ ਕੀਤਾ ਹੈ ਤਾਂ ਜੋ ਉਹ ਅਪਣੇ ਇਲਾਕੇ ਨੂੰ ਸੁਰੱਖਿਅਤ ਰੱਖ ਸਕਣ।