ਇਹ ਪਹਿਲਾ ਵਿਅਕਤੀ ਹੋ ਸਕਦਾ ਹੈ ਦੁਨੀਆ ਦੀ ਮਹਿੰਗੀ ਕਾਰ ਖਰੀਦਣ ਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜਾਣੋ ਕਿਸ ਕੰਪਨੀ ਦੀਆਂ ਕਾਰਾਂ ਹੁੰਦੀਆਂ ਹਨ ਮਹਿੰਗੀਆਂ

Ronaldo Buys Another Bugatti, World’s Most Expensive Car: Reports

ਦੁਨੀਆਂ ਦੇ ਸਭ ਤੋਂ ਦਿਗ਼ਜ ਫੁੱਟਬਾਲਰਸ ਵਿਚੋਂ ਇਕ ਪੁਰਤਗਾਲ ਦੇ ਕ੍ਰਿਸਟੀਯਾਨੋ ਰੋਨਾਲਡੋ ਦਾ ਕਾਰਾਂ ਲਈ ਪਿਆਰ ਅਕਸਰ ਸੁਰਖ਼ੀਆਂ ਵਿਚ ਰਿਹਾ ਹੈ। ਰੋਨਾਲਡੋ ਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਬਣਾਉਣ ਵਾਲੀ ਕੰਪਨੀ ਬੁਗਾਟੀ ਦੀਆਂ ਕਾਰਾਂ ਜ਼ਿਆਦਾ ਪਸੰਦ ਹਨ। ਰੋਨਾਲਡੋ ਨੇ ਪਿਛਲੇ ਸਾਲ ਬੁਗਾਟੀ ਚਿਰੋਨ ਨੂੰ ਖਰੀਦਣ ਲਈ 2.15 ਮਿਲੀਅਨ ਪਾਉਂਡ ਖਰਚ ਕੀਤੇ ਸਨ। ਰੋਨਾਲਡੋ ਕੋਲ ਐਸਟਨ ਮਾਰਟਿਨਸ, ਲੈਮਬੋਰਗਿਨੀ ਅਤੇ ਰੋਲਸ ਰਾਇਸ ਫੈਂਟਸ ਨਾਂ ਦੀਆਂ ਕਾਰਾਂ ਵੀ ਹਨ।

La Voiture Noire ਦੀ ਕੀਮਤ ਬਿਨਾਂ ਟੈਕਸ ਜੋੜੇ 11 ਮਿਲੀਅਨ ਯੂਰੋ ਦਸੀ ਜਾ ਰਹੀ ਹੈ। ਟੈਕਸ ਜੋੜ ਕੇ ਇਸ ਕਾਰ ਦੀ ਕੀਮਤ 16.7 ਮਿਲੀਅਨ ਯੂਰੋ ਜਾਂ 133 ਕਰੋੜ ਰੁਪਏ ਹੋਵੇਗੀ। ਇਸ ਕਾਰ ਨੂੰ ਕੰਪਨੀ ਦੀ ਸਥਾਪਨਾ ਦੀ 11ਵੀਂ ਵਰ੍ਹੇਗੰਢ ’ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਪਤਾ ਚਲਿਆ ਕਿ La Voiture Noire ਦਾ ਕੇਵਲ ਇਕ ਹੀ ਖਰੀਦਦਾਰ ਹੋਵੇਗਾ ਪਰ ਕੰਪਨੀ ਉਸ ਨਾਮ ਦੇ ਖੁਲਾਸੇ ਨੂੰ ਲੈ ਕੇ ਕਾਫੀ ਸਖ਼ਤ ਰਹੀ।

ਐਸਸੀ ਮੁਤਾਬਕ, ਹੁਣ ਤਕ ਰਾਜ ਤੋਂ ਪਤਾ ਪਰਦਾ ਉੱਠ ਗਿਆ ਹੈ। ਰਿਪੋਰਟਸ ਮੁਤਾਬਕ ਜੁਵੈਂਟਸ ਫਾਰਵਰਡ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਆਟੋਮੋਬਾਇਲ ਵਿਚੋਂ ਇਕ ਨੂੰ ਅਪਣੀਆਂ ਕਾਰਾਂ ਵਿਚ ਸ਼ਾਮਲ ਕਰ ਲਿਆ ਹੈ। ਹਾਲਾਂਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਰੋਨਾਲਡੋ ਜੁਵੈਂਟਸ ਵਿਚ ਇਕ ਹਫਤੇ ਵਿਚ 50000 ਪਾਉਂਡ ਕਮਾ ਰਹੇ ਹਨ।