‘ਫ਼ਾਸਟ ਫ਼ਾਇੰਡਰ’ ਦੂਰ ਕਰੇਗਾ ਫ਼ੋਨ ਦੀ ਫ਼ਾਈਲ ਲੱਭਣ ਦੀ ਪਰੇਸ਼ਾਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸਮਾਰਟਫ਼ੋਨ 'ਚ ਹੁਣ ਕੁਝ ਤਸਵੀਰਾਂ ਨਹੀਂ ਸਗੋਂ ਹਜ਼ਾਰਾਂ ਤਸਵੀਰਾਂ, ਵੀਡੀਓਜ਼, ਆਡੀਓਜ਼ ਅਤੇ ਨਾ ਜਾਣੇ ਕੀ - ਕੀ ਹੁੰਦਾ ਹੈ। ਨਵੀਨਤਮ ਫ਼ੋਨ ਵਿਚ ਜ਼ਿਆਦਾ ਇੰਟਰਨਲ ਮੈਮੋਰੀ ਆ...

Fast Finder app

ਸਮਾਰਟਫ਼ੋਨ 'ਚ ਹੁਣ ਕੁਝ ਤਸਵੀਰਾਂ ਨਹੀਂ ਸਗੋਂ ਹਜ਼ਾਰਾਂ ਤਸਵੀਰਾਂ, ਵੀਡੀਓਜ਼, ਆਡੀਓਜ਼ ਅਤੇ ਨਾ ਜਾਣੇ ਕੀ - ਕੀ ਹੁੰਦਾ ਹੈ। ਨਵੀਨਤਮ ਫ਼ੋਨ ਵਿਚ ਜ਼ਿਆਦਾ ਇੰਟਰਨਲ ਮੈਮੋਰੀ ਆਉਂਦੀ ਹੈ, ਜਿਸ ਕਾਰਨ ਹੋਰ ਵੀ ਜ਼ਿਆਦਾ ਫ਼ਾਈਲਾਂ ਦਾ ਢੇਰ ਲੱਗ ਜਾਂਦਾ ਹੈ। ਅਜਿਹੇ ਵਿਚ ਯੂਜ਼ਰ ਨੂੰ ਕੋਈ ਇਕ ਫ਼ਾਈਲ ਲੱਭਣੀ ਹੋਵੇ ਤਾਂ ਕੀ ਕਰਣਗੇ। ਆਉ ਜੀ ਜਾਣਦੇ ਹਾਂ, ਇਸ ਸਮੱਸਿਆ ਨੂੰ ਦੂਰ ਕਰਨ ਦੇ ਤਰੀਕੇ।

ਗੂਗਲ ਪਲੇਸਟੋਰ 'ਤੇ ਮੌਜੂਦ ‘ਫ਼ਾਸਟ ਫ਼ਾਈੰਡਰ’ ਐਪ ਨਾਲ ਫ਼ੋਨ ਵਿਚ ਮੌਜੂਦ ਕਿਸੇ ਵੀ ਫ਼ਾਈਲ ਨੂੰ ਬਹੁਤ ਹੀ ਆਸਾਨੀ ਨਾਲ ਲਭਿਆ ਜਾ ਸਕਦਾ ਹੈ। ਇਹ ਸਾਰੀਆਂ ਫ਼ਾਈਲਾਂ ਨੂੰ ਇਕ ਹੀ ਜਗ੍ਹਾ 'ਤੇ ਲਿਆ ਕੇ ਦਿਖਾ ਦਿੰਦਾ ਸੀ, ਠੀਕ ਕੰਪਿਊਟਰ ਦੀ ਤਰ੍ਹਾਂ। ਉਦਾਹਰਣ ਦੇ ਤੌਰ 'ਤੇ, ਜੇਕਰ ਤੁਹਾਨੂੰ ਤਸਵੀਰ ਲੱਭਣੀ ਹੈ ਤਾਂ ਤੁਸੀਂ ਮੀਡੀਆ ਫ਼ਾਈਲ ਦੇ ਫ਼ੋਟੋ ਸੈਕਸ਼ਨ ਵਿਚ ਜਾਉਗੇ।

ਜਦਕਿ ਵੀਡੀਉ ਲਈ ਵੀਡੀਉ ਸੈਕਸ਼ਨ ਵਿਚ ਜਾਣਗੇ ਅਤੇ ਕਾਂਟੈਕਟ ਸਰਚ ਕਰਨ ਲਈ ਫ਼ੋਨਬੁਕ ਨੂੰ ਖੋਲੋਗੇ ਪਰ ਜਦੋਂ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਉਹ ਫ਼ਾਈਲ ਫ਼ੋਟੋ ਸੀ ਜਾਂ ਕੋਈ ਕਾਂਟੈਕਟ, ਤਾਂ ਕਿਵੇਂ ਸਰਚ ਕਰੋਗੇ। ਅਜਿਹੇ 'ਚ ‘ਫ਼ਾਸਟ ਫ਼ਾਇੰਡਰ’ ਤੁਹਾਡੇ ਲਈ ਇਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਇਸ ਦੇ ਸਰਚ ਬਾਰ 'ਚ ਸਿਰਫ਼ ਨਾਮ ਟਾਈਪ ਕਰੋ, ਉਸ ਤੋਂ ਬਾਅਦ ਇਹ ਐਪ ਉਸ ਨਾਮ ਨਾਲ ਸਬੰਧਤ ਸਾਰੀਆਂ ਫ਼ਾਈਲਾਂ ਨੂੰ ਕ੍ਰਮਵਾਰ ਨਾਲ ਸਕ੍ਰੀਨ 'ਤੇ ਪੇਸ਼ ਕਰ ਦੇਵੇਗਾ।  ਇਹ ਇਕ ਲਾਈਟ ਵਰਜਨ ਐਪ ਹੈ।

ਗੂਗਲ ਪਲੇਸਟੋਰ 'ਤੇ ਮੁਫ਼ਤ ਵਿਚ ਮੌਜੂਦ Search Everything ਐਪ ਵੀ ਫ਼ਾਸਟ ਫ਼ਾਇੰਡਰ ਦੀ ਤਰ੍ਹਾਂ ਹੈ। ਜਿਵੇਂ ਹੀ ਯੂਜ਼ਰ ਸਰਚ ਬਾਰ ਵਿਚ ਪਹਿਲਾ ਅੱਖ਼ਰ ਟਾਈਪ ਕਰਣਗੇ ਤਾਂ ਇਹ ਹੇਠਾਂ ਸਬੰਧਤ ਫ਼ਾਈਲ ਦਿਖਾਉਣ ਲੱਗਣਗੀਆਂ। ਇਹ ਨਾ ਸਿਰਫ਼ ਐਸਡੀ ਕਾਰਡ ਅਤੇ ਇੰਟਰਨਲ ਮੈਮਰੀ ਨਾਲ ਫ਼ਾਈਲਾਂ ਨੂੰ ਖੋਜ ਕੱਢਦਾ ਹੈ ਸਗੋਂ ਕੁੱਝ ਐਪ ਵਿਚ ਮੌਜੂਦ ਫ਼ਾਈਲਾਂ ਤਕ ਨੂੰ ਸਰਚ ਲਿਸਟ ਵਿਚ ਦਿਖਾ ਦਿੰਦਾ ਹੈ।

ਇਹ ਤਸਵੀਰ ਦੇ ਸਾਰੇ ਫ਼ਾਰਮੈਟ ਨੂੰ ਸਪੋਰਟ ਕਰਦਾ ਹੈ। ਇਹ ਐਪ ਕੁਝ ਖ਼ਾਸ ਸਰਚ ਫਿਲਟਰ ਦੇ ਨਾਲ ਆਉਂਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਸਿਰਫ਼ ਕਾਂਟੈਕਟ ਨੂੰ ਸਰਚ ਕਰਨਾ ਚਾਹੁੰਦੇ ਹੋ ਤਾਂ ਸਿਰਫ਼ ਕਾਂਟੈਕਟ ਦੇ ਵਿਕਲਪ 'ਤੇ ਕਲਿਕ ਕਰ ਕੇ ਉਸ ਦਾ ਫ਼ਾਇਦਾ ਉਠਾ ਸਕਦੇ ਹੋ।