ਵਟਸਐਪ ਯੂਜ਼ਰਸ ਲਈ ਨਵਾਂ ਫੀਚਰ ਜਾਰੀ

ਏਜੰਸੀ

ਜੀਵਨ ਜਾਚ, ਤਕਨੀਕ

PIP ਮੋਡ ਹੁਣ ਸਿਰਫ਼ ਸ਼ੇਅਰ ਕੀਤੀ ਗਈ ਵੀਡੀਉ ਨਾਲ ਕੰਮ ਕਰੇਗਾ

Whatsapp web now offers picture in picture feature to all users news

ਨਵੀਂ ਦਿੱਲੀ: ਵਟਸਐਪ ਨੂੰ ਅਪਣੇ ਯੂਜ਼ਰਸ ਲਈ ਅਕਸਰ ਨਵੇਂ ਫੀਚਰ ਜਾਰੀ ਕਰਨ ਲਈ ਜਾਣਿਆ ਜਾਂਦਾ ਹੈ। ਜਾਣਕਾਰੀ ਮਿਲੀ ਹੈ ਕਿ ਵਟਸਐਪ ਵੈਬ ਯੂਜ਼ਰਸ ਲਈ ਇਸ ਸੋਸ਼ਲ ਮੀਡੀਆ ਕੰਪਨੀ ਨੇ ਪਿਕਚਰ ਇਨ ਪਿਕਚਰ ਮੋਡ ਰੋਲਆਉਟ ਕੀਤਾ ਹੈ। ਰੋਲਆਉਟ ਫ਼ੇਜ਼ ਦੇ ਆਧਾਰ 'ਤੇ ਹੋ ਰਿਹਾ ਹੈ। ਆਉਣ ਵਾਲੇ ਹਫ਼ਤਿਆਂ ਵਿਚ ਵੀ ਵਟਸਐਪ ਵੈਬ ਯੂਜ਼ਰਸ ਇਸ ਫੀਚਰ ਨੂੰ ਇਸਤੇਮਾਲ ਕਰ ਸਕਣਗੇ। pip ਮੋਡ ਹੁਣ ਸਿਰਫ਼ ਸ਼ੇਅਰ ਕੀਤੀ ਗਈ ਵੀਡੀਉ ਨਾਲ ਕੰਮ ਕਰੇਗਾ।

ਫ਼ੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਵੀਡੀਉ ਲਈ ਸਪੋਰਟ ਜਲਦ ਹੀ ਆਵੇਗੀ। ਪਿਕਚਰ ਇਨ ਪਿਕਚਰ ਮੋਡ ਨੂੰ ਇਸ ਸਾਲ ਐਨਡਰਾਇਡ ਅਤੇ ਆਈਓਐਸ ਪਲੇਟਫਾਰਮ ਲਈ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਇਹਨਾਂ ਪਲੇਟਫਾਰਮ 'ਤੇ ਇਹ ਫੀਚਰ ਸਾਂਝੀਆਂ ਕੀਤੀਆਂ ਗਈਆਂ ਸਾਰੀਆਂ ਵੀਡੀਉ ਨਾਲ ਕੰਮ ਕਰਦਾ ਹੈ। ਡੈਸਕਟਾਪ ਬਾਰੇ WABetaInfo ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਟਸਐਪ ਅਪਣੇ ਵੈਬ ਯੂਜ਼ਰਸ ਲਈ ਪੀਆਈਪੀ ਮੋਡ ਹੌਲੀ-ਹੌਲੀ ਜਾਰੀ ਕਰ ਰਹੀ ਹੈ।

ਇਸ ਫੀਚਰ ਨੂੰ 0.3.1846 ਵਰਜ਼ਨ ਨਾਲ ਰਿਲੀਜ਼ ਕੀਤਾ ਗਿਆ ਹੈ ਅਤੇ ਯੂਜ਼ਰਸ ਨੂੰ ਇਸ ਅਪਡੇਟ ਨੂੰ ਮੈਨੁਅਲੀ ਇੰਸਟਾਲ ਨਹੀਂ ਕਰਨਾ ਪਵੇਗਾ। ਦਸ ਦਈਏ ਕਿ ਜਦੋਂ ਕੋਈ ਯੂਜ਼ਰਸ ਵਟਸਐਪ ਵੈਬ ਇਸਤੇਮਾਲ ਕਰਨਾ ਸ਼ੁਰੂ ਕਰਦਾ ਹੈ, ਸਾਈਟ ਅਪਣੇ ਆਪ ਹੀ ਅਪਡੇਟ ਦੀ ਉਪਲੱਬਧਤਾ ਜਾਂਚ ਲੈਂਦੀ ਹੈ। ਇਸ ਨੂੰ ਅਪਣੇ ਆਪ ਹੀ ਇੰਸਟਾਲ ਕਰ ਲੈਂਦਾ ਹੈ।

ਜੇ ਤੁਸੀਂ ਇਸ ਨੂੰ ਜਾਂਚਣਾ ਚਾਹੁੰਦੇ ਹੋ ਤਾਂ ਤੁਸੀ 0.3.1846 ਵਰਜ਼ਨ ਇਸਤੇਮਾਲ ਕਰ ਰਹੇ ਹੋ ਜਾਂ ਨਹੀਂ, ਇਸ ਦੇ ਨਾਲ ਹੀ  WhatsApp Web > Settings > Help ਵਿਚ ਜਾਣਾ ਹੋਵੇਗਾ। ਜੇ ਵਸਟਐਪ ਦਾ ਵਰਜ਼ਨ ਪੁਰਾਣਾ ਹੀ ਹੈ ਤਾਂ ਕੈਸ਼ੇ ਕਲੀਅਰ ਕਰ ਕੇ ਸਰਵਿਸ ਸ਼ੁਰੂ ਕਰ ਦਿਓ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਚੈਟ ਵਿਚ ਵੀਡੀਉ ਨੂੰ ਪਲੇ ਕਰਨ ਦੀ ਕੋਸ਼ਿਸ਼ ਕਰੋ।

ਜੇ ਇਹ ਫੀਚਰ ਆ ਗਿਆ ਹੈ ਤਾਂ ਐਪ ਵਿਚ ਵੀਡੀਉ ਪਲੇ ਕਰਨ ਵਾਲਾ ਫਲੋਇੰਗ ਬਾਕਸ ਬਾਹਰ ਆ ਜਾਵੇਗਾ। ਵੀਡੀਉ ਡਾਉਨਲੋਡ ਹੁੰਦੇ ਹੀ ਇਕ ਪਿਕਚਰ ਇਨ ਪਿਕਚਰ ਲੋਗੋ ਵੀਡੀਉ ਦੇ ਟਾਪ ਵਿਚ ਖੱਬੇ ਪਾਸੇ ਆ ਜਾਂਦੀ ਹੈ। ਇਸ ਨੂੰ ਕਲਿੱਕ ਕਰਦੇ ਹੀ ਵੀਡੀਉ ਚੈਟ ਬਾਕਸ ਵਿਚ ਹੀ ਪਲੇ ਕਰਨ ਲਗਦਾ ਹੈ। ਜੇ ਤੁਸੀਂ ਇਸ ਚੈਟ ਬਾਕਸ ਤੋਂ ਬਾਹਰ ਵੀ ਜਾਂਦੇ ਹੋ ਤਾਂ ਵੀ ਵੀਡੀਉ ਪਲੇ ਹੁੰਦੀ ਰਹੇਗੀ।