'ਵਿਕਰਮ' ਲੈਂਡਰ ਨੇ ਚੰਦਰਮਾ ਦੀ ਸਤ੍ਹਾ 'ਤੇ ਇਕ ਵਾਰ ਫਿਰ ਕੀਤੀ ਸਾਫਟ ਲੈਂਡਿੰਗ: ਇਸਰੋ

ਏਜੰਸੀ

ਜੀਵਨ ਜਾਚ, ਤਕਨੀਕ

ਇਸਰੋ ਨੇ ਕਿਹਾ ਕਿ 'ਵਿਕਰਮ' ਲੈਂਡਰ ਅਪਣੇ ਮਿਸ਼ਨ ਟੀਚਿਆਂ ਨੂੰ ਪੂਰਾ ਕਰਨ ਵੱਲ ਅੱਗੇ ਵਧਿਆ ਹੈ।

ISRO on Vikram lander's landing on moon again


ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ 'ਵਿਕਰਮ' ਲੈਂਡਰ ਨੇ ਇਕ ਸ਼ਾਨਦਾਰ ਪ੍ਰਯੋਗ ਨੂੰ ਸਫ਼ਲਤਾਪੂਰਵਕ ਪਾਸ ਕੀਤਾ ਅਤੇ ਇਕ ਵਾਰ ਫਿਰ ਚੰਦਰਮਾ ਦੀ ਸਤ੍ਹਾ 'ਤੇ ਸਫ਼ਲ ਸਾਫਟ ਲੈਂਡਿੰਗ ਕੀਤੀ। ਇਸਰੋ ਨੇ 'ਐਕਸ' 'ਤੇ ਦਸਿਆ ਕਿ ਕਮਾਂਡ ਮਿਲਣ 'ਤੇ, 'ਵਿਕਰਮ' (ਲੈਂਡਰ) ਨੇ ਇੰਜਣਾਂ ਨੂੰ 'ਫਾਇਰ' ਕੀਤਾ, ਅੰਦਾਜ਼ੇ ਅਨੁਸਾਰ, ਅਪਣੇ ਆਪ ਨੂੰ ਲਗਭਗ 40 ਸੈਂਟੀਮੀਟਰ ਉੱਚਾ ਕੀਤਾ ਅਤੇ 30-40 ਸੈਂਟੀਮੀਟਰ ਦੀ ਦੂਰੀ 'ਤੇ ਸੁਰੱਖਿਅਤ ਢੰਗ ਨਾਲ ਲੈਂਡ ਕੀਤਾ।

ਇਹ ਵੀ ਪੜ੍ਹੋ: ਜਲੰਧਰ ਹਸਪਤਾਲ ਨੇੜੇ ਮਿਲੀ ਅੱਧ ਸੜੀ ਲਾਸ਼, ਨਹੀਂ ਹੋ ਸਕੀ ਪਛਾਣ

ਇਸਰੋ ਨੇ ਕਿਹਾ ਕਿ 'ਵਿਕਰਮ' ਲੈਂਡਰ ਅਪਣੇ ਮਿਸ਼ਨ ਟੀਚਿਆਂ ਨੂੰ ਪੂਰਾ ਕਰਨ ਵੱਲ ਅੱਗੇ ਵਧਿਆ ਹੈ। ਇਸਰੋ ਨੇ ਕਿਹਾ ਕਿ ਮਿਸ਼ਨ ਬਾਰੇ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਨੇ ਹੁਣ ਭਵਿੱਖ ਦੇ 'ਨਮੂਨੇ' ਦੀ ਵਾਪਸੀ ਅਤੇ ਚੰਦਰਮਾ 'ਤੇ ਮਾਨਵ ਮਿਸ਼ਨ ਦੀ ਉਮੀਦ ਜਗਾਈ ਹੈ।

ਇਹ ਵੀ ਪੜ੍ਹੋ: ਬਲਦਾਂ ਨਾਲ ਚਲਣ ਵਾਲੇ ਹੱਲ ਹੁਣ ਅਜਾਇਬ ਘਰਾਂ ਦਾ ਬਣ ਕੇ ਰਹਿ ਗਏ ਹਨ ਸ਼ਿੰਗਾਰ

ਇਸਰੋ ਨੇ ਪੋਸਟ 'ਚ ਕਿਹਾ, 'ਵਿਕਰਮ' ਨੇ ਇਕ ਵਾਰ ਫਿਰ ਚੰਦਰਮਾ 'ਤੇ ਸਾਫਟ ਲੈਂਡਿੰਗ ਕੀਤੀ ਹੈ। 'ਵਿਕਰਮ' ਲੈਂਡਰ ਅਪਣੇ ਉਦੇਸ਼ਾਂ ਨੂੰ ਪੂਰਾ ਕਰਨ ਵੱਲ ਅੱਗੇ ਵਧਿਆ। ਇਸ ਨੇ ਇਕ ਸ਼ਾਨਦਾਰ ਪ੍ਰਯੋਗ ਨੂੰ ਸਫ਼ਲਤਾਪੂਰਵਕ ਪਾਸ ਕੀਤਾ। ਕਮਾਂਡ ਮਿਲਣ 'ਤੇ, ਇਸ ਨੇ ਇੰਜਣਾਂ ਨੂੰ 'ਫਾਇਰ' ਕੀਤਾ, ਜੋ ਅਪਣੇ ਆਪ ਨੂੰ ਲਗਭਗ 40 ਸੈਂਟੀਮੀਟਰ ਤਕ ਉੱਚਾ ਚੁੱਕਣ ਦਾ ਅੰਦਾਜ਼ਾ ਹੈ ਅਤੇ ਲਗਭਗ 30-40 ਸੈਂਟੀਮੀਟਰ ਦੀ ਦੂਰੀ 'ਤੇ ਸੁਰੱਖਿਅਤ ਲੈਂਡ ਕੀਤਾ।''

ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਦੀ ਪ੍ਰਸ਼ਾਸਨ ਨਾਲ ਮੀਟਿੰਗ ਰਹੀ ਬੇਸਿੱਟਾ, ਨਹੀਂ ਖੋਲਿਆ ਜਾਵੇਗਾ ਇਕ ਪਾਸੇ ਦਾ ਰਸਤਾ   

ਪੁਲਾੜ ਏਜੰਸੀ ਨੇ ਲਿਖਿਆ, ''ਇਸ ਦਾ ਕੀ ਮਹੱਤਵ ਹੈ? : ਇਸ ਪ੍ਰਕਿਰਿਆ ਨੇ ਭਵਿੱਖ ਦੇ 'ਨਮੂਨੇ' ਦੀ ਵਾਪਸੀ ਅਤੇ ਚੰਦਰਮਾ 'ਤੇ ਮਾਨਵ ਮਿਸ਼ਨਾਂ ਦੀਆਂ ਉਮੀਦਾਂ ਵਧਾ ਦਿਤੀਆਂ ਹਨ। 'ਵਿਕਰਮ' ਦੇ ਸਿਸਟਮ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਉਹ ਚੰਗੀ ਸਥਿਤੀ ਵਿਚ ਹਨ, ਲੈਂਡਰ ਵਿਚ ਰੈਂਪ ਅਤੇ ਯੰਤਰਾਂ ਨੂੰ ਬੰਦ ਕਰ ਦਿਤਾ ਗਿਆ ਸੀ ਅਤੇ ਪ੍ਰਯੋਗ ਤੋਂ ਬਾਅਦ ਸਫ਼ਲਤਾਪੂਰਵਕ ਦੁਬਾਰਾ ਤਾਇਨਾਤ ਕੀਤਾ ਗਿਆ ਸੀ”।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਤੇਲ ਭਰਨ ਆਏ ਨੌਜਵਾਨ 'ਤੇ ਚਾਕੂਆਂ ਨਾਲ ਹਮਲਾ, ਹਾਲਤ ਗੰਭੀਰ

ਭਾਰਤ ਨੇ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ’ਤੇ ਚੰਦਰਯਾਨ-3 ਦੇ 'ਵਿਕਰਮ' ਲੈਂਡਰ ਦੀ ਸਾਫਟ ਲੈਂਡਿੰਗ ਤੋਂ ਬਾਅਦ ਇਤਿਹਾਸ ਰਚਿਆ ਸੀ। ਭਾਰਤ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਵਾਲਾ ਚੌਥਾ ਅਤੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।