ਚੰਦਰਯਾਨ-3 ਦੇ ਰੋਵਰ ਨੇ ਚੰਨ ’ਤੇ ਲੱਭਿਆ ਸਲਫਰ, ਆਕਸੀਜਨ ਸਮੇਤ 8 ਤੱਤ ਵੀ ਮਿਲੇ

ਏਜੰਸੀ

ਜੀਵਨ ਜਾਚ, ਤਕਨੀਕ

ਯੰਤਰ ਨੇ ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਂਗਨੀਜ਼, ਸਿਲੀਕਾਨ ਅਤੇ ਆਕਸੀਜਨ ਦਾ ਵੀ ਪਤਾ ਲਗਾਇਆ

Chandrayaan-3's Pragyan rover detects sulphur on Moon

 

ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਚੰਦਰਯਾਨ-3 ਦੇ ਰੋਵਰ ਪ੍ਰਗਿਆਨ 'ਤੇ ਲੱਗੇ ਇਕ ਯੰਤਰ ਨੇ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਸਤ੍ਹਾ 'ਤੇ ਗੰਧਕ (ਸਲਫਰ) ਦੀ ਮੌਜੂਦਗੀ ਦੀ ਸਪੱਸ਼ਟ ਪੁਸ਼ਟੀ ਕੀਤੀ ਹੈ। ਇਸਰੋ ਨੇ ਇਹ ਵੀ ਕਿਹਾ ਕਿ ਯੰਤਰ ਨੇ ਉਮੀਦ ਅਨੁਸਾਰ ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਂਗਨੀਜ਼, ਸਿਲੀਕਾਨ ਅਤੇ ਆਕਸੀਜਨ ਦਾ ਵੀ ਪਤਾ ਲਗਾਇਆ ਹੈ।

ਇਹ ਵੀ ਪੜ੍ਹੋ: ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ 'ਚ 'ਪੈਰਾਗਲਾਈਡਰ', ਗਰਮ ਹਵਾ ਦੇ ਗੁਬਾਰੇ ਆਦਿ 'ਤੇ ਪਾਬੰਦੀ

ਇਸਰੋ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਕਿਹਾ, "ਵਿਗਿਆਨਕ ਪ੍ਰਯੋਗ ਜਾਰੀ ਹਨ... ਰੋਵਰ 'ਤੇ ਲਗਾਏ ਗਏ ਲੇਜ਼ਰ ਡ੍ਰਾਈਵ ਬ੍ਰੇਕਡਾਉਨ ਸਪੈਕਟ੍ਰੋਸਕੋਪ ਯੰਤਰ ਨੇ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਤ੍ਹਾ ਵਿਚ ਗੰਧਕ ਦੀ ਮੌਜੂਦਗੀ ਦੀ ਸਪੱਸ਼ਟ ਤੌਰ 'ਤੇ ਪੁਸ਼ਟੀ ਕੀਤੀ ਹੈ।"

ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਨੇ ਯਾਰੀਆਂ-2 ਫ਼ਿਲਮ ਵਿਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ

ਇਸਰੋ ਦੇ ਦਫ਼ਤਰ ਨੇ ਕਿਹਾ, "ਉਮੀਦ ਅਨੁਸਾਰ, ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਂਗਨੀਜ਼, ਸਿਲੀਕਾਨ ਅਤੇ ਆਕਸੀਜਨ ਦਾ ਵੀ ਪਤਾ ਲਗਾਇਆ ਗਿਆ ਹੈ। ਹਾਈਡ੍ਰੋਜਨ ਦੀ ਖੋਜ ਜਾਰੀ ਹੈ"। ਯੰਤਰ ਨੂੰ ਇਲੈਕਟ੍ਰੋ-ਆਪਟਿਕਸ ਸਿਸਟਮਜ਼ (LEOS)/ISRO, ਬੈਂਗਲੁਰੂ ਦੀ ਪ੍ਰਯੋਗਸ਼ਾਲਾ ਵਿਚ ਵਿਕਸਤ ਕੀਤਾ ਗਿਆ ਹੈ। ਇਸਰੋ ਨੇ ਕਿਹਾ, "ਹਾਈਡ੍ਰੋਜਨ ਦੀ ਮੌਜੂਦਗੀ ਨੂੰ ਲੈ ਕੇ ਗਹਿਰਾਈ ਨਾਲ ਜਾਂਚ ਚੱਲ ਰਹੀ ਹੈ।"

ਇਹ ਵੀ ਪੜ੍ਹੋ: ਚੀਨ ਨੇ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚਿੰਨ੍ਹ ਨੂੰ ਅਪਣੇ ਦੇਸ਼ ਦਾ ਹਿੱਸਾ ਦਸਿਆ

ਇਸਰੋ ਦਾ ਅਭਿਲਾਸ਼ੀ ਮਿਸ਼ਨ ' ਚੰਦਰਯਾਨ -3' 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਿਆ, ਜਿਸ ਨਾਲ ਭਾਰਤ ਨੇ ਇਤਿਹਾਸ ਰਚਿਆ ਸੀ। ਭਾਰਤ ਚੰਦਰਮਾ 'ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ ਜਦਕਿ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ।