Airtel ਦਾ ਵੱਡਾ ਐਲਾਨ, ਪ੍ਰੀਪੇਡ ਰੀਚਾਰਜ ‘ਤੇ ਮਿਲੇਗੀ 4 ਲੱਖ ਦੀ ਇਹ ਸਕੀਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤੀ ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਨੇ ਇਕ ਵੱਡਾ ਐਲਾਨ ਕੀਤਾ...

Airtel Plans

ਨਵੀਂ ਦਿੱਲੀ: ਭਾਰਤੀ ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਨੇ ਇਕ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਹੁਣ ਪ੍ਰੀਪੇਡ ਪਲਾਨ ਦੇ ਨਾਲ ਲਾਈਫ਼ ਇੰਸ਼ੋਰੈਂਸ ਵੀ ਦਿੱਤਾ ਜਾਵੇਗਾ। ਇਸਦੇ ਲਈ ਕੰਪਨੀ ਭਾਰਤੀ ਏਐਕਸਏ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਏਅਰਟੈਲ ਨੇ ਕਿਹਾ ਹੈ ਕਿ ਭਾਰਤ ਵਿਚ ਇੰਸ਼ੋਰੈਂਸ ਦੀ ਪਹੁੰਚ ਕਾਫ਼ੀ ਘੱਟ ਹੈ। ਇਸ ਲਈ ਇਹ ਪਲਾਨ ਲਾਂਚ ਕੀਤਾ ਜਾ ਰਿਹਾ ਹੈ। ਇੰਸ਼ੋਰੈਂਸ ਸਕੀਮ ਇਕ ਖ਼ਾਸ ਪ੍ਰੀਪੇਡ ਪਲਾਨ ਦੇ ਨਾਲ ਅਪਣੇ ਗਾਹਕਾਂ ਨੂੰ 4 ਲੱਖ ਰੁਪਏ ਤੱਕ ਦਾ ਲਾਇਫ਼ ਇੰਸ਼ੋਰੈਂਸ ਕਵਰ ਦਵੇਗੀ।

ਏਅਰਟੈਲ ਦੇ ਨਵੇਂ 599 ਰੁਪਏ ਦੇ ਪ੍ਰੀਪੇਡ ਦੇ ਅਧੀਨ ਕੰਪਨੀ ਗਾਹਕਾਂ ਨੂੰ ਹਰ ਦਿਨ 2 ਜੀਬੀ ਡਾਟਾ ਦਵੇਗੀ। ਇਸ ਪਲਾਨ ਵਿਚ ਅਨਲਿਮਟੇਡ ਲੋਕਲ ਅਤੇ ਐਸਟੀਡੀ ਕਾਲ ਵੀ ਹੈ। ਇਸਦੇ ਨਾਲ ਹਰ ਦਿਨ 100 ਐਸਐਮਐਸ ਵੀ ਮਿਲਣਗੇ। ਇਸਦੀ ਵੈਲੀਡਿਟੀ 84 ਦਿਨ ਦੀ ਹੋਵੇਗੀ। ਏਅਰਟੈੱਲ ਨੇ ਕਿਹਾ ਕਿ 599 ਰੁਪਏ ਦੇ ਇਸ ਪ੍ਰੀਪੇਡ ਪਲਾਨ ਵਿਚ 4 ਲੱਖ ਰੁਪਏ ਤੱਕ ਦਾ ਇੰਸੋਰੈਂਸ ਵੀ ਸ਼ਾਮਲ ਹੋਵੇਗਾ।

ਇਹ ਇੰਸ਼ੋਰੈਂਸ ਕਵਰ ਭਾਰਤੀ ਏਐਕਸਏ ਲਾਇਫ਼ ਇੰਸ਼ੋਰੈਂਸ ਵੱਲੋਂ ਮਿਲੇਗਾ। ਏਅਰਟੈਲ ਨੇ ਕਿਹਾ ਹੈ, ਆਈਆਰਡੀਏਆਈ ਦੇ ਮੁਤਾਬਿਕ ਭਾਰਤ ਵਿਚ ਇੰਸ਼ੋਰੈਂਸ ਦੀ ਪਹੁੰਚ ਪੂਰੀ ਆਬਾਦੀ ਦਾ 4 ਫ਼ੀਸਦੀ ਤੋਂ ਘੱਟ ਹੈ, ਜਦਕਿ ਮੋਬਾਇਲ ਦੀ ਰੀਚ ਲਗਪਗ 90 ਫ਼ੀਸਦੀ ਤੱਕ ਹੈ। ਅਜਿਹਾ ਅਨੁਮਾਨ ਲਗਾਇਆ ਗਿਆ ਹੈ ਕਿ 2022 ਤੱਕ ਭਾਰਤ ਵਿਚ ਸਮਾਰਟਫੋਨ ਯੂਜਰਜ਼ ਦੀ ਸੰਖਿਆ 830 ਮਿਲਿਅਨ ਤੱਕ ਹੋ ਜਾਵੇਗੀ।

ਕੰਪਨੀ ਨੇ ਕਿਹਾ ਹੈ ਕਿ ਇਹ 18-54 ਸਾਲ ਦੇ ਸਾਰੇ ਏਅਰਟੈਲ ਗਾਹਕਾਂ ਦੇ ਲਈ ਲਾਗੂ ਹੋਵੇਗਾ ਜੋ ਇਹ ਪਲਾਨ ਲੈਂਦੇ ਹਨ। ਇਸਦੇ ਲਈ ਕੋਈ ਪੇਪਰਵਰਕ ਜਾਂ ਮੈਡੀਕਲ ਜਾਂਚ ਨਹੀਂ ਕੀਤੀ ਜਾਵੇਗੀ। ਇੰਸ਼ੋਰੈਂਸ ਸਰਟੀਫਿਕੇਟ ਇੰਸਟੈਂਟ ਜਾਰੀ ਕੀਤਾ ਜਾਵੇਗਾ। ਜੇਕਰ ਗਾਹਕ ਚਾਹੁਣ ਤਾਂ ਫ਼ਿਜੀਕਲ ਇੰਸ਼ੋਰੈਂਸ ਕਾਪੀ ਅਪਣੀ ਘਰ ਤੱਕ ਮੰਗਵਾ ਸਕਦੇ ਹਨ।