ਤੁਹਾਡਾ ਅਕਾਉਂਟ ਸੇਫ਼ ਰੱਖਣ ਲਈ Google ਲਿਆਇਆ ਦੋ ਨਵੇਂ ਪਾਸਵਰਡ ਟੂਲਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਟਰਨੈਟ 'ਤੇ ਹੈਕਿੰਗ ਅਤੇ ਸਪੈਮਿੰਗ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ, ਅਜਿਹੇ ਵਿਚ ਬਚਾਅ ਲਈ ਇੰਟਰਨੈਟ ਸਰਚ ਇੰਜਨ ਕੰਪਨੀ ਗੂਗਲ ਦੋ ਨਵੇਂ ...

Google

ਨਵੀਂ ਦਿੱਲੀ : ਇੰਟਰਨੈਟ 'ਤੇ ਹੈਕਿੰਗ ਅਤੇ ਸਪੈਮਿੰਗ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ, ਅਜਿਹੇ ਵਿਚ ਬਚਾਅ ਲਈ ਇੰਟਰਨੈਟ ਸਰਚ ਇੰਜਨ ਕੰਪਨੀ ਗੂਗਲ ਦੋ ਨਵੇਂ ਟੂਲਸ ਲੈ ਕੇ ਆਇਆ ਹੈ। ਇਹਨਾਂ ਟੂਲਸ ਦੀ ਮਦਦ ਨਾਲ ਯੂਜ਼ਰਸ ਜਾਣ ਸਕਦੇ ਹਨ ਕਿ ਉਨ੍ਹਾਂ ਦੇ ਯੂਜ਼ਰ ਨਾਲ ਜਾਂ ਪਾਸਵਰਡਸ ਦੇ ਨਾਲ ਕੋਈ ਬਦਲਾਅ ਤਾਂ ਨਹੀਂ ਕੀਤਾ ਗਿਆ ਹੈ। ਗੂਗਲ ਦੀ ਹਾਲ ਹੀ ਦੀ  ਰਿਸਰਚ ਵਿਚ ਸਾਹਮਣੇ ਆਇਆ ਸੀ ਕਿ ਜ਼ਿਆਦਾਤਰ ਲੋਕ ਇਕ ਹੀ ਪਾਸਵਰਡ ਨੂੰ ਵਾਰ - ਵਾਰ ਯੂਜ਼ ਕਰਦੇ ਹਨ। ਨਵੇਂ ਟੂਲ ਦੀ ਮਦਦ ਨਾਲ ਅਕਾਉਂਟ ਨਾਲ ਜੁਡ਼ੀ ਸਮਸਿਆਵਾਂ 'ਤੇ ਜਾਗਰੂਕਤਾ ਵੀ ਫੈਲਾਈ ਜਾਵੇਗੀ।

Password Checkup ਇਕ ਨਵਾਂ ਕ੍ਰੋਮ ਐਕਸਟੈਂਸ਼ਨ ਹੈ, ਜੋ ਦਸਦਾ ਹੈ ਕਿ ਕਿਸੇ ਸਾਈਟ 'ਤੇ ਤੁਹਾਡੇ ਵਲੋਂ ਐਂਟਰ ਕੀਤੇ ਗਏ ਯੂਜ਼ਰਨੇਮ ਜਾਂ ਪਾਸਵਰਡ ਦੇ ਨਾਲ ਛੇੜਛਾੜ ਜਾਂ ਐਕਸ਼ਨ ਤਾਂ ਨਹੀਂ ਹੋਇਆ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਟੂਲ ਯੂਜ਼ਰ ਨੂੰ ਅਪਣਾ ਪਾਸਵਰਡ ਬਦਲਣ ਤੋਂ ਜੁਡ਼ੀ ਵਾਰਨਿੰਗ ਅਤੇ ਸਬੰਧਤ ਜਾਣਕਾਰੀ ਵੀ ਦਿੰਦਾ ਹੈ। ਗੂਗਲ ਦਾ ਕਹਿਣਾ ਹੈ ਕਿ ਇਸ ਪ੍ਰੋ - ਐਕਟਿਵ ਸੇਫ਼ਟੀ ਟੂਲ ਦੀ ਮਦਦ ਨਾਲ ਹੈਕਿੰਗ ਦਾ ਰਿਸਕ 10 ਗੁਣਾ ਤੱਕ ਘੱਟ ਹੋ ਜਾਂਦਾ ਹੈ। ਇਹ Password Checkup ਦਾ ਪਹਿਲਾ ਵਰਜਨ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਸੁਧਾਰਿਆ ਜਾਵੇਗਾ।

ਤੁਸੀਂ ਇਸ ਐਕਸਟੈਂਸ਼ਨ ਨੂੰ ਇੰਸਟਾਲ ਕਰ ਨਵੇਂ ਪ੍ਰੋਟੈਕਸ਼ਨ ਦਾ ਫਾਇਦਾ ਲੈ ਸਕਦੇ ਹੋ। ਉਥੇ ਹੀ ਦੂਜਾ ਪ੍ਰੋਟੈਕਸ਼ਨ ਟੂਲ, ਖਾਸਕਰ ਡਿਵੈਲਪਰਸ ਲਈ ਬਣਾਇਆ ਗਿਆ ਹੈ, ਜੋ Cross Account Protection ਹੈ।  ਇਹ ਉਨ੍ਹਾਂ ਥਰਡ ਪਾਰਟੀ ਸਾਇਟਸ ਅਤੇ ਐਪਸ ਨਾਲ ਜੁਡ਼ੀ ਗੜਬੜੀਆਂ ਦਾ ਪਤਾ ਲਗਾਉਂਦਾ ਹੈ, ਜਿੱਥੇ ਤੁਸੀਂ ਗੂਗਲ ਅਕਾਉਂਟ ਦੀ ਮਦਦ ਨਾਲ ਲਾਗਇਨ ਕੀਤਾ ਹੋਵੇ। ਐਪਸ ਅਤੇ ਸਾਇਟਸ ਵਲੋਂ ਯੂਜ਼ ਕਰਨ ਲਈ ਡਿਜਾਇਨ ਕੀਤੇ ਗਏ ਇਸ ਟੂਲ ਦੀ ਮਦਦ ਨਾਲ ਗੂਗਲ ਉਨ੍ਹਾਂ ਨੂੰ ਦੱਸੇਗਾ ਕਿ ਸਟੋਰ ਡੇਟਾ ਜਾਂ ਇੰਫਾਰਮੇਸ਼ਨ ਰਿਸਕ 'ਤੇ ਤਾਂ ਨਹੀਂ ਹੈ।

ਉਥੇ ਤੋਂ ਇੰਡਿਕੇਸ਼ਨ ਮਿਲਣ ਤੋਂ ਬਾਅਦ, ਐਪ ਸਿਕਿਆਰਿਟੀ ਰੀਜ਼ਨ ਦੇ ਚਲਦੇ ਤੁਹਾਨੂੰ ਦੁਬਾਰਾ ਲਾਗਇਨ ਕਰਵਾਉਣ ਵਰਗੇ ਐਕਸ਼ਨ ਲੈ ਸਕਦੀ ਹੈ।Cross Account Protection ਨੂੰ ਬਾਕੀ ਕੰਪਨੀਆਂ ਦੇ ਨਾਲ ਮਿਲਕੇ ਤਿਆਰ ਕੀਤਾ ਗਿਆ ਹੈ। IETF ਸਟੈਂਡਰਡਸ ਕੰਮਿਉਨਿਟੀ ਅਤੇ ਓਪਨ ਆਈਡੀ ਫਾਉਂਡੇਸ਼ਨ ਦੀ ਮਦਦ ਨਾਲ ਇਸ ਨੂੰ ਡਿਵੈਲਪਰਸ ਲਈ ਇੰਪਲੀਮੈਂਟ ਕਰਨਾ ਅਤੇ ਆਸਾਨ ਹੋ ਜਾਵੇਗਾ।