ਤੁਹਾਡੇ ਵਟਸਐਪ ਡੇਟਾ ਨੂੰ ਹੈਕ ਕਰ ਰਹੇ ਸਨ ਗੂਗਲ ਪਲੇ ਸਟੋਰ ਦੇ ਇਹ ਐਪ? 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜੇਕਰ ਤੁਸੀਂ ਵਟਸਐਪ ਯੂਜ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਚਿੰਤਾ ਵਿਚ ਪਾ ਸਕਦੀ ਹੈ। ਖ਼ਬਰਾਂ ਦੀਆ ਮੰਨੀਏ ਤਾਂ ਭਾਰਤ ਸਮੇਤ ਦੁਨੀਆਂ ਦੇ 200 ਦੇਸ਼ਾਂ ਦੇ ਵਟਸਐਪ, ...

Mobile

ਨਵੀਂ ਦਿੱਲੀ : ਜੇਕਰ ਤੁਸੀਂ ਵਟਸਐਪ ਯੂਜ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਚਿੰਤਾ ਵਿਚ ਪਾ ਸਕਦੀ ਹੈ। ਖ਼ਬਰਾਂ ਦੀਆ ਮੰਨੀਏ ਤਾਂ ਭਾਰਤ ਸਮੇਤ ਦੁਨੀਆਂ ਦੇ 200 ਦੇਸ਼ਾਂ ਦੇ ਵਟਸਐਪ, ਫੇਸਬੁੱਕ ਅਤੇ ਸਨੈਪਚੈਟ ਯੂਜ਼ਰ ਦੇ ਡੇਟਾ ਨੂੰ ਇਕ ਸਪਾਈਵੇਅਰ ਡਿਟੈਕਟ ਕਰ ਰਿਹਾ ਸੀ। ਰੀਸਰਚਰਸ ਨੇ Google Play Store 'ਤੇ ਮੌਜੂਦ ਕੁੱਝ ਐਪ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਦੇ ਜਰੀਏ ਇਹ ਸਪਾਈਵੇਅਰ ਯੂਜ਼ਰ ਦੇ ਡੇਟਾ ਨੂੰ ਹੈਕ ਕਰ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਸਪਾਈਵੇਅਰ ਨੂੰ ਪਲੇ ਸਟੋਰ 'ਤੇ 6 ਐਪ ਦੇ ਜਰੀਏ ਪਹੁੰਚਾਇਆ ਗਿਆ ਸੀ ਅਤੇ ਇਸ ਐਪ ਨੂੰ ਐਂਡਰਾਇਡ ਯੂਜ਼ਰ ਦੁਆਰਾ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਵਾਰ ਡਾਉਨਲੋਡ ਕੀਤਾ ਜਾ ਚੁੱਕਿਆ ਸੀ। ਟ੍ਰੇਂਡ ਮਾਈਕਰੋ ਦੇ ਰਿਸਰਚਰ ਦੁਆਰਾ ਜਾਂਚ ਕਰਨ 'ਤੇ ਪਤਾ ਚਲਿਆ ਕਿ ਇਸ ਸਪਾਈਵੇਅਰ ਦਾ ਨਾਮ 'ANDROIDS_MOBSTSPY' ਹੈ। ਇਹ ਸਪਾਈਵੇਅਰ Flappy Bird, Flappy Bird Dog, Flashlight, HZPermis Pro Arabe, Win7Simulator ਅਤੇ WinLauncher ਐਪ ਦੇ ਜਰੀਏ ਯੂਜ਼ਰ ਦੇ ਡੇਟਾ ਨੂੰ ਹੈਕ ਕਰ ਰਿਹਾ ਸੀ।

ਜਾਂਚ ਕਰਨ 'ਤੇ ਪਤਾ ਲਗਿਆ ਕਿ ਜਦੋਂ ਵੀ ਕੋਈ ਯੂਜ਼ਰ ਇਸ ਸਪਾਈਵੇਅਰ ਵਾਲੇ ਐਪ ਨੂੰ ਅਪਣੇ ਡਿਵਾਈਸ 'ਤੇ ਇੰਸਟਾਲ ਕਰਦਾ ਸੀ, ਤਾਂ ਇਹ ਸਪਾਈਵੇਅਰ ਉਸ ਡਿਵਾਈਸ ਦੇ ਇੰਟਰਨੈਟ ਕਨੇਕਸ਼ਨ ਨੂੰ ਹੈਕ ਕਰ ਅਪਣੇ ਕਮਾਂਡ ਅਤੇ ਕੰਟਰੋਲ ਸਰਵਰ ਨਾਲ ਜੋੜ ਦਿੰਦਾ ਸੀ। ਕਨੇਕਸ਼ਨ ਹੋਣ ਤੋਂ ਬਾਅਦ ਇਹ ਉਸ ਡਿਵਾਈਸ ਦੀ ਬੇਸਿਕ ਜਾਣਕਾਰੀ ਜਿਵੇਂ ਲੈਂਗਵੇਜ, ਰਜਿਸਟਰ ਕੰਟਰੀ ਅਤੇ ਮੈਨਿਉਫੈਕਚਰਰ ਨੂੰ ਕਰ ਲੈਂਦਾ ਸੀ। ਇਸ ਤੋਂ ਬਾਅਦ ਹੈਕਰ ਉਸ ਡਿਵਾਈਸ ਦੀ ਡੀਟੇਲ ਜਾਣਨ ਲਈ ਯੂਜ਼ਰ ਦੇ ਡਿਵਾਇਸ 'ਤੇ ਫਾਲ ਨੋਟੀਫਿਕੇਸ਼ਨ ਅਤੇ ਕਮਾਂਡ ਭੇਜਣਾ ਸ਼ੁਰੂ ਕਰ ਦਿੰਦੇ ਸਨ।

ਰੀਸਰਚਰ ਨੇ ਦੱਸਿਆ ਕਿ ਇਹ ਸਪਾਈਵੇਇਰ ਇਨਫੇਕਟੇਡ ਡਿਵਾਈਸ ਦੀ ਸਾਰੀ ਜਾਣਕਾਰੀਆਂ ਨੂੰ ਹੈਕ ਕਰਨ ਦੀ ਤਾਕਤ ਰੱਖਦਾ ਸੀ। ਇਸ ਸਪਾਈਵੇਅਰ ਦੇ ਜਰੀਏ ਹੈਕਰ ਯੂਜ਼ਰ  ਦੇ ਕਾਲ ਲਾਗ, ਕਾਂਟੈਕਟਸ, ਪਰਸਨਲ ਮੇਸੇਜ, ਆਡੀਓ-ਵੀਡਿਓ ਫਾਈਲ ਅਤੇ ਫੋਟੋਜ ਨੂੰ ਵੀ ਆਸਾਨੀ ਨਾਲ ਐਕਸੇਸ ਕਰਨ ਵਿਚ ਸਮਰੱਥਾਵਾਨ ਸੀ।

ਇੰਨਾ ਹੀ ਨਹੀਂ ਰੀਸਰਚਰ ਨੇ ਜਦੋਂ ਹੋਰ ਡੀਟੇਲ ਵਿਚ ਜਾ ਕੇ ਇਸ ਸਪਾਈਵੇਅਰ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲਗਿਆ ਕਿ ਇਹ ਸਪਾਈਵੇਅਰ ਯੂਜ਼ਰ ਦੇ ਵਟਸਐਪ, ਸਨੈਪਚੈਟ ਅਤੇ ਫੇਸਬੁੱਕ ਦੇ ਡੇਟਾ ਨੂੰ ਵੀ ਹੈਕ ਕਰ ਰਿਹਾ ਸੀ।

ਗੂਗਲ ਨੂੰ ਜਦੋਂ ਇਸ ਸਪਾਈਵੇਅਰ ਦੀ ਬਾਰੇ ਵਿਚ ਜਾਣਕਾਰੀ ਮਿਲੀ ਤਾਂ ਉਸ ਨੇ ਅਪਣੇ ਪਲੇਸਟੋਰ ਤੋਂ ਇਸ 6 ਐਪ ਨੂੰ ਹਟਾ ਲਿਆ ਹੈ। ਹਾਲਾਂਕਿ ਜਿਨ੍ਹਾਂ 1 ਲੱਖ ਯੂਜ਼ਰ ਨੇ ਇਸ ਐਪ ਨੂੰ ਡਾਉਨਲੋਡ ਅਤੇ ਇੰਸਟਾਲ ਕੀਤਾ ਸੀ ਉਨ੍ਹਾਂ ਦੇ ਡੇਟਾ ਚੋਰੀ ਹੋਏ ਹਨ ਜਾਂ ਸੁਰੱਖਿਅਤ ਹਨ ਇਸ ਬਾਰੇ ਵਿਚ ਗੂਗਲ ਦੇ ਵੱਲੋਂ ਹਲੇ ਕੁੱਝ ਨਹੀਂ ਕਿਹਾ ਗਿਆ ਹੈ।