ਇਸ ਦੇਸ਼ 'ਚ ਇਕ ਮਹੀਨੇ ਲਈ ਫ਼ੇਸਬੁਕ 'ਤੇ ਲੱਗ ਸਕਦੀ ਹੈ ਰੋਕ  

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਪਾਪੁਆ ਨਿਊ ਗਿਣੀ ਦੀ ਸਰਕਾਰ ਯੂਜ਼ਰਣ ਦੇ ਸੁਭਾਅ ਸਮਝਣ ਅਤੇ ਫ਼ਰਜੀ ਖ਼ਬਰਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਫ਼ੇਸਬੁਕ ਨੂੰ ਇਕ ਮਹੀਨੇ ਲਈ ਪਾਬੰਦੀ ਕਰਨ ਦੀ ਯੋਜਨਾ ਬਣਾ ਰਹੀ ਹੈ...

Facebook banned

ਨਵੀਂ ਦਿੱਲੀ : ਪਾਪੁਆ ਨਿਊ ਗਿਣੀ ਦੀ ਸਰਕਾਰ ਯੂਜ਼ਰਣ ਦੇ ਸੁਭਾਅ ਸਮਝਣ ਅਤੇ ਫ਼ਰਜੀ ਖ਼ਬਰਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਫ਼ੇਸਬੁਕ ਨੂੰ ਇਕ ਮਹੀਨੇ ਲਈ ਪਾਬੰਦੀ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਮੁਤਾਬਕ, ਸੰਚਾਰ ਮੰਤਰੀ ਸੈਮ ਬਾਸਿਲ ਨੇ ਕਿਹਾ ਕਿ ਇਸ ਰੋਕ ਨਾਲ ਪਾਪੁਆ ਨਿਊ ਗਿਣੀ ਨੈਸ਼ਨਲ ਰਿਸਰਚ ਇੰਸਟੀਟਿਊਟ ਅਤੇ ਵਿਭਾਗ ਇਹ ਅਧਿਐਨ ਕਰਨ ਵਿਚ ਸਮਰਥਾਵਾਨ ਹੋਵੇਗਾ ਕਿ ਯੂਜ਼ਰਜ਼ ਦੁਆਰਾ ਸੋਸ਼ਲ ਨੈਟਵਰਕਿੰਗ ਸਾਈਟ ਦਾ ਕਿਵੇਂ ਇਸਤੇਮਾਲ ਕੀਤਾ ਜਾ ਰਿਹਾ ਹੈ।

ਬਾਸਿਲ ਨੇ ਕਿਹਾ ਕਿ ਇਸ ਮਿਆਦ ਦੌਰਾਨ ਉਨ੍ਹਾਂ ਯੂਜ਼ਰਜ਼ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਬਾਰੇ ਜਾਣਕਾਰੀ ਜੁਟਾਈ ਜਾਵੇਗੀ, ਜੋ ਫ਼ਰਜ਼ੀ ਖਾਤਿਆਂ ਪਿੱਛੇ ਲੁਕੇ ਹਨ, ਜੋ ਅਸ਼ਲੀਲ ਚਿੱਤਰ ਅਪਲੋਡ ਕਰਦੇ ਹਨ ਅਤੇ ਅਜਿਹੇ ਯੂਜ਼ਰਜ਼ ਜੋ ਝੂਠੀ ਅਤੇ ਗੁੰਮਰਾਹ ਕਰਨ ਵਾਲੀ ਸੂਚਨਾ ਫ਼ੇਸਬੁਕ 'ਤੇ ਪੋਸਟ ਕਰਦੇ ਹਨ, ਉਨ੍ਹਾਂ ਨੂੰ ਜਾਣਿਆ ਜਾ ਸਕੇਗਾ ਅਤੇ ਹਟਾਇਆ ਜਾ ਸਕੇਗਾ। ਸਰਕਾਰ ਵਲੋਂ ਇਹ ਕਦਮ ਕੈਂਬਰਿਜ ਏਨਾਲਿਟਿਕਾ ਸਕੈਂਡਲ ਨੂੰ ਧਿਆਨ 'ਚ ਰਖ ਕੇ ਚੁੱਕਿਆ ਜਾ ਰਿਹਾ ਹੈ। ਫਿਲਹਾਲ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਫ਼ੇਸਬੁਕ ਨਾਲ ਕੋਈ ਪ੍ਰਕਿਰਿਆ ਨਹੀਂ ਦਿਤੀ ਗਈ ਹੈ।

ਨਾਲ ਹੀ ਇਥੇ ਸਰਕਾਰ ਸਾਇਬਰ ਕਰਾਈਮ ਕਾਨੂੰਨ ਨੂੰ ਵੀ ਲਾਗੂ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਧਿਆਨ ਯੋਗ ਹੈ ਕਿ ਫ਼ੇਸਬੁਕ ਕੈਂਬਰਿਜ ਏਨਾਲਿਟਿਕਾ ਸਕੈਂਡਲ ਤੋਂ ਬਾਅਦ ਅਪਣੇ ਯੂਜ਼ਰਜ਼ ਦਾ ਭਰੋਸਾ ਵਾਪਸ ਪਾਉਣ 'ਤੇ ਕੰਮ ਕਰ ਰਿਹਾ ਹੈ। ਕੈਂਬਰਿਜ ਏਨਾਲਿਟਿਕਾ ਨੇ ਫ਼ੇਸਬੁਕ ਦੇ 8.7 ਕਰੋਡ਼ ਯੂਜ਼ਰਜ਼ ਦੇ ਡੇਟਾ ਦਾ ਦੁਰਵਰਤੋਂ ਕੀਤਾ ਸੀ। ਇਸ ਤੋਂ ਬਾਅਦ ਅਪ੍ਰੈਲ ਵਿਚ ਮਾਰਕ ਜ਼ੁਕਰਬਰਗ ਅਮਰੀਕੀ ਸੀਨੇਟ ਸਾਹਮਣੇ ਸਵਾਲ - ਜਵਾਬ ਲਈ ਵੀ ਪੇਸ਼ ਹੋਏ ਸਨ। ਪਿਛਲੇ ਹਫ਼ਤੇ ਜ਼ੁਕਰਬਰਗ ਯੂਰੋਪੀ ਪਾਰਲਿਆਮੈਂਟ ਸਾਹਮਣੇ ਵੀ ਹਾਜ਼ਰ ਹੋਏ ਸਨ। ਇਸ ਦੌਰਾਨ ਚੋਣਾਂ 'ਤੇ ਫ਼ੇਸਬੁਕ ਦੇ ਪ੍ਰਭਾਵ ਨੂੰ ਲੈ ਕੇ ਚਰਚਾ ਕੀਤੀ ਗਈ।

ਕੀ ਸੀ ਮਾਮਲਾ ? 
ਅਮਰੀਕਾ ਦੇ ਰਾਸ਼ਟਰਪਤੀ ਚੋਣ 'ਚ ਡੋਨਾਲਡ ਟਰੰਪ ਦੀ ਮਦਦ ਕਰਨ ਵਾਲੀ ਇਕ ਫ਼ਰਮ ‘ਕੈਂਬਰਿਜ ਏਨਾਲਿਟਿਕਾ’ 'ਤੇ ਲਗਭੱਗ 8.7 ਕਰੋਡ਼ ਫ਼ੇਸਬੁਕ ਯੂਜ਼ਰਜ਼ ਦੀ ਨਿਜੀ ਜਾਣਕਾਰੀ ਚੋ ਕਰਨ ਦਾ ਇਲਜ਼ਾਮ ਲਗਿਆ ਸੀ। ਇਸ ਜਾਣਕਾਰੀ ਨੂੰ ਕਥਿ‍ਤ ਤੌਰ 'ਤੇ ਚੋਣ ਦੌਰਾਨ ਟਰੰਪ ਨੂੰ ਜਿਤਾਉਣ 'ਚ ਸਹਿਯੋਗ ਅਤੇ ਵਿਰੋਧੀ ਦੀ ਛਵੀ ਖ਼ਰਾਬ ਕਰਨ ਲਈ ਇਸਤੇਮਾਲ ਕੀਤੀ ਗਈ ਸੀ।