ਪਹਿਲੀ ਵਾਰ ਵੋਟ ਪਾਉਣ ਵਾਲਿਆਂ 'ਤੇ ਫੇਸਬੁਕ ਦਾ ਡੂੰਘਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੇਸਬੁਕ 'ਤੇ ਨੌਜਵਾਨਾਂ ਦੀ ਕਿਰਿਆਸ਼ੀਲਤਾ ਨੇ ਸਿਆਸੀ ਦਲਾਂ ਨੂੰ ਇਸ ਮੰਚ 'ਤੇ ਜਿਆਦਾ ਕਿਰਿਆਸ਼ੀਲ ਕਰ ਦਿਤਾ ਹੈ।

Indian Young voters

ਨਵੀਂ ਦਿੱਲੀ, ( ਪੀਟੀਆਈ ) : ਇਕ ਅਧਿਐਨ ਤੋਂ ਇਹ ਪਤਾ ਲਗਾ ਹੈ ਕਿ ਫੇਸਬੁਕ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ 'ਤੇ ਸਭ ਤੋਂ ਵਧ ਅਸਰ ਪਾਉਂਦਾ ਹੈ। 2019 ਵਿਚ ਲਗਭਗ 14 ਕੋਰੜ ਨੌਜਵਾਨ ਪਹਿਲੀ ਵਾਰ ਵੋਟ ਪਾਉਣਗੇ। ਇਹ ਗਿਣਤੀ ਇੰਨੀ ਵੱਡੀ ਗਿਣਤੀ ਹੈ ਕਿ ਜਿਸ ਨੂੰ ਕੋਈ ਵੀ ਦਲ ਨਜ਼ਰਅੰਦਾਜ ਨਹੀਂ ਕਰ ਸਕਦਾ। ਇਨ੍ਹਾਂ ਵਿਚੋਂ ਲਗਭਗ 7.5 ਕੋਰੜ ਨੌਜਵਾਨਾਂ ਕੋਲ ਫੇਸਬੁਕ ਅਕਾਉਂਟ ਹੈ। 2019 ਦੀਆਂ ਚੋਣਾਂ ਨੂੰ ਦੇਖਦੇ ਹੋਏ ਭਾਰਤੀ ਯੂਜ਼ਰਸ ਵਿਚੋਂ 18 ਤੋਂ 22 ਸਾਲ ਦੀ ਉਮਰ ਵਰਗ ਦੇ 28 ਫ਼ੀ ਸਦੀ ਨੌਜਵਾਨ ਹੋਣਗੇ।

ਫੇਸਬੁਕ ਪੁਰਸ਼ ਯੁਜ਼ਰਸ ਦੀ ਗਿਣਤੀ ਵੱਧ ਹੈ ਅਤੇ ਇਨ੍ਹਾਂ ਵਿਚੋਂ ਵੀ 30 ਸਾਲ ਤੋਂ ਘੱਟ ਉਮਰ ਦੇ ਵੋਟਰ ਸ਼ਹਿਰੀ ਇਲਾਕਿਆਂ ਦੇ ਹਨ। ਇਸ ਤੋ ਇਹ ਸਪੱਸ਼ਟ ਹੀ ਹੈ ਕਿ ਇਨ੍ਹਾਂ ਨੂੰ ਨਜ਼ਰਅੰਦਾਜ ਕਰਨ ਦੀ ਗਲਤੀ ਕੋਈ ਰਾਜਨੀਤਕ ਦਲ ਨਹੀਂ ਕਰ ਸਕਦਾ। ਇਸ ਨੂੰ ਦੇਖਦੇ ਹੋਏ ਰਾਜਨੀਤਕ  ਦਲ ਸੋਸ਼ਲ ਮੀਡੀਆ 'ਤੇ ਅਪਣੀ ਰਣਨੀਤੀ ਬਣਾ ਰਹੇ ਹਨ। ਹਾਲਾਂਕਿ ਫੇਸਬੁਕ ਤੋਂ ਇਲਾਵਾ ਵਟਸਐਪ ਅਤੇ ਟਵਿੱਟਰ ਰਾਹੀ ਵੀ ਪ੍ਰਚਾਰ ਹੋ ਰਿਹਾ ਹੈ,

ਪਰ ਫੇਸਬੁਕ 'ਤੇ ਨੌਜਵਾਨਾਂ ਦੀ ਕਿਰਿਆਸ਼ੀਲਤਾ ਨੇ ਸਿਆਸੀ ਦਲਾਂ ਨੂੰ ਇਸ ਮੰਚ 'ਤੇ ਜਿਆਦਾ ਕਿਰਿਆਸ਼ੀਲ ਕਰ ਦਿਤਾ ਹੈ। ਲਗਭਗ 27 ਕਰੋੜ ਫੇਸਬੁਕ ਯੂਜ਼ਰ 18 ਤੋਂ 65 ਸਾਲ ਦੀ ਉਮਰ ਵਰਗ ਦੇ ਹਨ। ਇਹ ਗਿਣਤੀ ਵੋਟਰਾਂ ਦੀ ਕੁਲ ਅਬਾਦੀ ਦਾ 36 ਫ਼ੀ ਸਦੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ 63 ਫ਼ੀ ਸਦੀ ਭਾਰਤੀ ਯੂਜ਼ਰਸ 30 ਸਾਲ ਤੋਂ ਘੱਟ ਉਮਰ ਦੇ ਹਨ। 56 ਫ਼ੀ ਸਦੀ ਯੂਜ਼ਰਸ 20 ਤੋਂ 24 ਸਾਲ ਦੀ ਉਮਰ ਦੇ ਹਨ। 55 ਤੋਂ 59 ਦੇ ਵਿਚਕਾਰ ਵਾਲੀ ਉਮਰ ਦੇ ਵੋਟਰ 7 ਫ਼ੀ ਸਦੀ ਹਨ। 81 ਫ਼ੀ ਸਦੀ ਯੂਜ਼ਰਸ 4g ਨੈਟਵਰਕ ਦੀ ਵਰਤੋਂ ਕਰ ਰਹੇ ਹਨ।