ਫੇਸਬੁਕ ਦੇ ਇਸ ਕਦਮ ਨਾਲ 50 ਲੱਖ ਭਾਰਤੀਆਂ ਨੂੰ ਹੋਵੇਗਾ ਫਾਇਦਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੋਸ਼ਲ ਮੀਡੀਆ ਪਲੇਟਫਾਰਸ ਫੇਸਬੁੱਕ ਨੇ ਅਗਲੇ 3 ਸਾਲ ਵਿਚ 50 ਲੱਖ ਭਾਰਤੀਆਂ ਨੂੰ ਡਿਜ਼ੀਟਲ ਸਕੀਲ ਦੀ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ। ਕੰਪਨੀ ਇਸ ਤੋਂ ਪਹਿਲਾਂ ਵੀ ...

Facebook

ਨਵੀਂ ਦਿੱਲੀ (ਭਾਸ਼ਾ) :- ਸੋਸ਼ਲ ਮੀਡੀਆ ਪਲੇਟਫਾਰਸ ਫੇਸਬੁੱਕ ਨੇ ਅਗਲੇ 3 ਸਾਲ ਵਿਚ 50 ਲੱਖ ਭਾਰਤੀਆਂ ਨੂੰ ਡਿਜ਼ੀਟਲ ਸਕਿੱਲ ਦੀ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ। ਕੰਪਨੀ ਇਸ ਤੋਂ ਪਹਿਲਾਂ ਵੀ ਦੇਸ਼ ਦੇ 29 ਰਾਜਾਂ ਦੇ 150 ਸ਼ਹਿਰਾਂ ਅਤੇ 48,000 ਪਿੰਡਾਂ ਵਿਚ ਡਿਜ਼ੀਟਲ ਸਕਿੱਲ ਦੀ ਟ੍ਰੇਨਿੰਗ ਦੇ ਚੁੱਕੀ ਹੈ। ਕੰਪਨੀ ਅਪਣੇ ਕੰਮ-ਕਾਜ ਦੇ ਵਿਸਥਾਰ ਅਤੇ ਸੰਸਾਰਿਕ ਬਾਜ਼ਾਰ ਵਿਚ ਅਪਣੀ ਪਹੁੰਚ ਮਜ਼ਬੂਤ ਕਰਨ ਦੇ ਉਦੇਸ਼ ਤੋਂ ਇਹ ਕਦਮ ਉਠਾਵੇਗੀ।

ਭਾਰਤ ਨੂੰ ਇਕ ਪ੍ਰਮੁੱਖ ਬਾਜ਼ਾਰ ਮੰਨਣ ਵਾਲੀ ਇਹ ਅਮਰੀਕੀ ਕੰਪਨੀ ਵੱਖਰੇ ਪਹਿਲਾਂ ਦੇ ਜਰੀਏ ਪਹਿਲਾਂ ਹੀ 10 ਲੱਖ ਲੋਕਾਂ ਨੂੰ ਸਿਖਲਾਈ ਦੇ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਫੇਸਬੁੱਕ ਦਸ ਪ੍ਰੋਗਰਾਮਾਂ ਦੇ ਜਰੀਏ ਪਹਿਲਾਂ ਹੀ 150 ਸ਼ਹਿਰਾਂ ਅਤੇ 48,000 ਪਿੰਡਾਂ ਵਿਚ 50 ਸਾਝੀਦਾਰਾਂ ਦੇ ਨਾਲ ਮਿਲ ਕੇ ਦਸ ਲੱਖ ਲੋਕਾਂ ਨੂੰ ਸਿਖਲਾਈ ਦੇ ਚੁੱਕਿਆ ਹੈ।

ਦਾਸ ਨੇ ਕਿਹਾ ਫੇਸਬੁਕ ਵਿਚ ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿਚ ਹਰ ਇਕ ਵਿਅਕਤੀ ਨੂੰ ਹਰ ਜਗ੍ਹਾ ਇਕ ਦੂਜੇ ਨਾਲ ਜੁੜੇ ਹੋਣ ਦਾ ਅਹਿਸਾਸ ਹੋਵੇ। ਜੋ ਵੀ ਫੇਸਬੁੱਕ ਅਤੇ ਇੰਸਟਾਗਰਾਮ ਦਾ ਇਸਤੇਮਾਲ ਕਰਦੇ ਹਨ, ਸਾਡਾ ਮਕਸਦ ਹੈ ਕਿ ਇਸ ਨਾਲ ਸਥਾਨਕ ਉਦਮੀਆਂ ਨੂੰ ਫਾਇਦਾ ਪੁੱਜੇ। ਉਨ੍ਹਾਂ ਦਾ ਡਿਜੀਟਲ ਕੌਸ਼ਲ ਵਧੇ ਤਾਂਕਿ ਉਨ੍ਹਾਂ ਦਾ ਕੰਮ-ਕਾਜ ਹੋਰ ਵੱਧ ਸਕੇ। ਫੇਸਬੁੱਕ ਨੇ ਇਨ੍ਹਾਂ ਦੇ ਲਈ ਅਧਿਆਪਨ ਪ੍ਰੋਗਰਾਮ ਨੂੰ 14 ਸਥਾਨਕ ਭਾਸ਼ਾਵਾਂ ਵਿਚ ਤਿਆਰ ਕੀਤਾ ਹੈ।

ਫੇਸਬੁੱਕ ਦੇ ਇਸ ਪ੍ਰੋਗਰਾਮ ਦਾ ਨਾਮ ਕੰਮਿਊਨਿਟੀ ਬੂਸਟ ਪ੍ਰੋਗਰਾਮ ਹੈ ਜੋ ਪਹਿਲਾਂ ਤੋਂ ਹੀ ਦੇਸ਼ ਦੇ ਸਾਰੇ 29 ਰਾਜਾਂ ਵਿਚ ਚਾਲੂ ਹੈ। ਜਿਨ੍ਹਾਂ ਵਿਚ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ, ਗੁਜਰਾਤ, ਓਡੀਸ਼ਾ, ਕਰਨਾਟਕ, ਅਰੁਣਾਚਲ ਪ੍ਰਦੇਸ਼ ਅਤੇ ਅਸਮ ਸ਼ਾਮਿਲ ਹਨ। ਇਨ੍ਹਾਂ ਰਾਜਾਂ ਵਿਚ ਲੋਕਾਂ ਨੂੰ ਉੱਥੇ ਬੋਲੇ ਜਾਣ ਵਾਲੀਆਂ 14 ਸਥਾਨਕ ਭਾਸ਼ਾਵਾਂ ਵਿਚ ਟ੍ਰੇਨਿੰਗ ਦਿਤੀ ਜਾ ਰਹੀ ਹੈ।