ਕੀ ਬੰਦ ਹੋਣੇ ਚਾਹੀਦੇ ਨੇ BSNL ਅਤੇ MTNL ?

ਏਜੰਸੀ

ਜੀਵਨ ਜਾਚ, ਤਕਨੀਕ

ਸਰਕਾਰ ਘਾਟੇ 'ਚ ਚੱਲ ਰਹੀਆਂ ਸਰਕਾਰੀ ਦੂਰਸੰਚਾਰ ਕੰਪਨੀਆਂ BSNL ਅਤੇ MTNL ਨੂੰ ਵੇਚਣ ਦੇ ਪੱਖ ਵਿੱਚ ਹਨ।

BSNL And MTNL

ਨਵੀਂ ਦਿੱਲੀ : ਸਰਕਾਰ ਘਾਟੇ 'ਚ ਚੱਲ ਰਹੀਆਂ ਸਰਕਾਰੀ ਦੂਰਸੰਚਾਰ ਕੰਪਨੀਆਂ BSNL ਅਤੇ MTNL ਨੂੰ ਵੇਚਣ ਦੇ ਪੱਖ ਵਿੱਚ ਹਨ। ਦੱਸ ਦਈਏ ਕਿ ਡਿਪਾਰਟਮੈਂਟ ਆਫ ਟੈਲੀਕੰਮਿਊਨਿਕੇਸ਼ਨਜ਼ ਨੇ BSNL ਅਤੇ MTNL ਨੂੰ ਫਿਰ ਤੋਂ ਖੜ੍ਹਾ ਕਰਨ ਲਈ 74,000 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਦਿੱਤਾ ਸੀ, ਜਿਸ 'ਤੇ ਵਿੱਤ ਮੰਤਰਾਲੇ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ ਅਤੇ ਦੋਵਾਂ ਪੀਐਸਯੂ ਕੰਪਨੀਆਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਹੈ। 

ਸੂਤਰਾਂ ਅਨੁਸਾਰ ਦੋਵਾਂ ਪੀਐਸਯੂ ਕੰਪਨੀਆਂ ਨੂੰ ਬੰਦ ਕਰਨ ਦੀ ਹਾਲਤ ਵਿੱਚ 95,000 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਹ ਲਾਗਤ BSNL ਅਤੇ MTNL ਦੇ 1.65 ਲੱਖ ਕਰਮਚਾਰੀਆਂ ਨੂੰ ਆਕਰਸ਼ਕ ਰਿਟਾਇਰਮੈਂਟ ਪਲੈਨ ਦੇਣ ਦੇ ਅਤੇ ਕੰਪਨੀ ਦਾ ਕਰਜ ਲਟਾਉਣ ਦੀ ਹਾਲਤ ਵਿੱਚ ਆਉਣੀ ਹੈ। ਹਾਲਾਂਕਿ ਹੁਣ ਹੋ ਸਕਦਾ ਹੈ ਕਿ BSNL ਅਤੇ MTNL ਦੇ ਕਰਮਚਾਰੀਆਂ ਨੂੰ ਆਕਰਸ਼ਕ ਰਿਟਾਇਰਮੈਂਟ ਪਲੈਨ ਦੇਣ ਦੀ ਲੋੜ ਨਹੀਂ ਪਵੇਗੀ। 

ਦੱਸ ਦਈਏ ਕਿ ਦੋਵਾਂ ਸਰਕਾਰੀ ਕੰਪਨੀਆਂ ਵਿੱਚ ਕਰਮਚਾਰੀ ਤਿੰਨ ਪ੍ਰਕਾਰ ਹਨ। ਇੱਕ ਪ੍ਰਕਾਰ ਦੇ ਕਰਮਚਾਰੀ ਉਹ ਹਨ, ਜੋ ਕੰਪਨੀ ਦੁਆਰਾ ਸਿੱਧੇ ਤੌਰ 'ਤੇ ਨਿਯੁਕਤ ਕੀਤੇ ਗਏ ਹਨ। ਦੂਜੀ ਪ੍ਰਕਾਰ ਦੇ ਕਰਮਚਾਰੀ ਉਹ ਹਨ, ਜੋ ਦੂਜੀ ਪੀਐਸਯੂ ਕੰਪਨੀਆਂ ਵਲੋਂ ਜਾਂ ਵਿਭਾਗਾਂ ਵਲੋਂ BSNL ਅਤੇ MTNL ਵਿੱਚ ਸ਼ਾਮਿਲ ਕੀਤੇ ਗਏ ਹਨ। ਉਥੇ ਹੀ ਤੀਜੀ ਤਰ੍ਹਾਂ  ਦੇ ਕਰਮਚਾਰੀ ਇੰਡੀਅਨ ਟੈਲੀਕੰਮਿਊਨਿਕੇਸ਼ਨਜ਼ ਸਰਵਿਸ ਦੇ ਅਧਿਕਾਰੀ ਹਨ। 

ਦੱਸਿਆ ਜਾ ਰਿਹਾ ਹਨ ਕਿ BSNL ਅਤੇ MTNLਨੂੰ ਬੰਦ ਕਰਨ ਦੀ ਯੋਜਨਾ ਇਸ ਲਈ ਬਣਾਈ ਗਈ ਹੈ ਕਿਉਂਕਿ ਹੁਣ ਟੈਲੀਕਾਮ ਇੰਡਸਟਰੀ ਵਿੱਚ ਜਾਰੀ ਆਰਥਿਕ ਸੰਕਟ ਦੇ ਸਮੇਂ ਵਿੱਚ ਕੋਈ ਕੰਪਨੀ ਸ਼ਾਇਦ ਹੀ ਸਰਕਾਰੀ ਕੰਪਨੀਆਂ ਵਿੱਚ ਨਿਵੇਸ਼ ਕਰਨ ਉੱਤੇ ਵਿਚਾਰ ਕਰੇ।

ਹੁਣ ਜੇਕਰ ਕੰਪਨੀਆਂ ਨੂੰ ਬੰਦ ਕੀਤਾ ਜਾਂਦਾ ਹੈ ਤਾਂ ITS ਅਧਿਕਾਰੀਆਂ ਨੂੰ ਹੋਰ ਸਰਕਾਰੀ ਕੰਪਨੀਆਂ ਵਿੱਚ ਨਿਯੁਕਤੀ ਦਿੱਤੀ ਜਾ ਸਕਦੀ ਹੈ। ਉਥੇ ਹੀ ਜੋ ਕਰਮਚਾਰੀ BSNL ਅਤੇ MTNL ਦੁਆਰਾ ਸਿੱਧੇ ਤੌਰ ਉੱਤੇ ਨਿਯੁਕਤ ਕੀਤੇ ਗਏ ਹਨ , ਉਹ ਜੂਨੀਅਰ ਪੱਧਰ ਦੇ ਹਨ ਅਤੇ ਉਨ੍ਹਾਂ ਦੀ ਤਨਖਾਹ ਵੀ ਜ਼ਿਆਦਾ ਨਹੀਂ ਹੈ ਅਤੇ ਇਹ ਪੂਰੇ ਸਟਾਫ ਦੇ ਸਿਰਫ 10 %  ਹਨ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅਜਿਹੇ ਕਰਮਚਾਰੀਆਂ ਨੂੰ ਲਾਜ਼ਮੀ ਰਿਟਾਇਰਮੈਂਟ ਦੇ ਸਕਦੀ ਹੈ, ਜਿਸ ਵਿੱਚ ਕੁਝ ਲਾਗਤ ਜ਼ਰੂਰ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।