ਹੁਣ ਦੁੱਗਣੀ ਤੇਜ਼ੀ ਨਾਲ ਚਾਰਜ ਹੋ ਸਕਣਗੇ ਸਮਾਰਟਫੋਨ, ਤਿਆਰ ਹੋਈ ਅਜਿਹੀ ਬੈਟਰੀ

ਏਜੰਸੀ

ਜੀਵਨ ਜਾਚ, ਤਕਨੀਕ

ਇਨੀਂ ਦਿਨੀਂ ਭਾਰਤੀ ਸਮਾਰਟਫੋਨ ਮਾਰਕਿਟ ਵਿੱਚ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਫੋਨਜ਼ ਲਾਂਚ ਹੋ ਰਹੇ ਹਨ ਅਤੇ ਇਹਨਾਂ 'ਚ ਕੰਪਨੀਆਂ ਫਾਸਟ

Battery Charge

ਨਵੀਂ ਦਿੱਲੀ : ਇਨੀਂ ਦਿਨੀਂ ਭਾਰਤੀ ਸਮਾਰਟਫੋਨ ਮਾਰਕਿਟ ਵਿੱਚ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਫੋਨਜ਼ ਲਾਂਚ ਹੋ ਰਹੇ ਹਨ ਅਤੇ ਇਹਨਾਂ 'ਚ ਕੰਪਨੀਆਂ ਫਾਸਟ ਚਾਰਜਿੰਗ ਫੀਚਰ ਵੀ ਦੇ ਰਹੀਆਂ ਹਨ। ਹਾਲਾਂਕਿ ਇਹ ਫੀਚਰ ਹਰ ਫੋਨ ਵਿੱਚ ਉਪਲੱਬਧ ਨਹੀਂ ਹੁੰਦਾ ਅਤੇ ਜ਼ਿਆਦਾ ਪਾਵਰ ਵਾਲੀ ਬੈਟਰੀਜ਼ ਨੂੰ ਚਾਰਜ ਹੋਣ 'ਚ ਵੀ ਜ਼ਿਆਦਾ ਸਮਾਂ ਲੱਗਦਾ ਹੈ ਪਰ ਸਮਾਰਟਫੋਨ ਦੀ ਚਾਰਜਿੰਗ ਛੇਤੀ ਖ਼ਤਮ ਹੋਣਾ ਅਤੇ ਉਸਨੂੰ ਚਾਰਜ ਕਰਨ 'ਚ ਬਹੁਤ ਜ਼ਿਆਦਾ ਸਮਾਂ ਲੱਗਣਾ ਹੁਣ ਬੀਤੇ ਦਿਨਾਂ ਦੀ ਗੱਲ ਹੋ ਜਾਵੇਗੀ। ਵਿਗਿਆਨੀਆਂ ਦੀ ਟੀਮ ਨੇ ਇਸ ਦੇ ਲਈ ਲੀਥੀਅਮ ਆਇਨ ਬੈਟਰੀ ਦਾ ਨਵਾਂ ਡਿਜ਼ਾਈਨ ਤਿਆਰ ਕੀਤਾ ਹੈ।

ਇਹ ਡਿਜ਼ਾਈਨ ਵਿਕਸਤ ਕਰਨ ਵਾਲੀ ਟੀਮ 'ਚ ਕਈ ਭਾਰਤੀ ਵਿਗਿਆਨੀ ਵੀ ਸ਼ਾਮਲ ਹਨ। ਏਸੀਐੱਸ ਨੈਨੋ ਮੈਟੀਰੀਅਲ ਜਨਰਲ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ ਬੈਟਰੀ 'ਚ ਰਸਾਇਣਕ ਤੱਤ ਐਂਟੀਮਨੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਬੈਟਰੀ ਦੀ ਲੀਥੀਅਮ ਆਇਨ ਨੂੰ ਸੰਗ੍ਰਹਿਤ ਕਰਨ ਦੀ ਸਮਰੱਥਾ ਬਾਕੀਆਂ ਨਾਲੋਂ ਵੱਧ ਹੈ। ਬੈਟਰੀ 'ਚ ਨੈਨੋਚੇਨ ਨਾਂ ਦੇ ਜਾਲਨੁਮਾ ਸਰੰਚਨਾ ਵਾਲੇ ਇਲੈਕਟ੍ਰਾਡ ਇਸਤੇਮਾਲ ਕੀਤੇ ਗਏ ਹਨ ਜਿਸ ਨਾਲ ਲੀਥੀਅਮ ਆਇਨ ਦੇ ਚਾਰਜ ਹੋਣ ਦੀ ਸਮਰੱਥਾ ਵਧ ਜਾਂਦੀ ਹੈ।

ਨਤੀਜੇ ਵਜੋਂ ਚਾਰਜਿੰਗ 'ਚ ਲੱਗਣ ਵਾਲਾ ਸਮਾਂ ਵੀ ਘੱਟ ਜਾਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਵੀਂ ਬੈਟਰੀ ਨਾਲ ਸਮਾਰਟਫੋਨ ਦੇ ਨਾਲ ਕੰਪਿਊਟਰ ਵੀ ਜ਼ਿਆਦਾ ਦਿਨ ਤਕ ਚੱਲ ਸਕਣਗੇ। ਅਸਲ ਵਿਚ ਇਨ੍ਹਾਂ ਡਿਵਾਈਸਾਂ ਦੀ ਲਾਈਫ ਬੈਟਰੀ 'ਚ ਆਇਨ ਸੰਗ੍ਰਹਿਤ ਹੋਣ ਦੀ ਸਮਰੱਥਾ 'ਤੇ ਨਿਰਭਰ ਕਰਦੀ ਹੈ। ਜੇਕਰ ਬੈਟਰੀ 'ਚ ਆਇਨ ਖ਼ਤਮ ਹੋ ਜਾਣ ਤਾਂ ਡਿਵਾਈਸ ਚਲਾਉਣ ਲਈ ਲੋੜੀਂਦਾ ਬਿਜਲੀ ਪ੍ਰਵਾਹ ਰੁਕ ਜਾਂਦਾ ਹੈ।

ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਦੇ ਖੋਜੀ ਵਿਲਾਸ ਪੋਲ ਤੇ ਵੀ. ਰਾਮਚੰਦਰਨ ਨੇ ਕਿਹਾ ਕਿ ਨੈਨੋਚੇਨ ਵਾਲੀਆਂ ਨਵੀਆਂ ਬੈਟਰੀਆਂ ਨੂੰ ਜਦੋਂ 30 ਮਿੰਟ ਤਕ ਚਾਰਜ ਕੀਤਾ ਗਿਆ ਤਾਂ ਇਨ੍ਹਾਂ ਦੇ ਲੀਥੀਅਮ ਆਇਨ ਸੰਗ੍ਰਹਿ ਕਰਨ ਦੀ ਸਮਰੱਥਾ ਦੁੱਗਣੀ ਵਧ ਗਈ। 100 ਵਾਰ ਤਕ ਚਾਰਜ ਕੀਤੇ ਜਾਣ ਤਕ ਬੈਟਰੀ ਦੀ ਇਹ ਸਮਰੱਥਾ ਬਰਕਰਾਰ ਰਹੀ। ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਵੇਂ ਡਿਜ਼ਾਈਨ ਦਾ ਇਸਤੇਮਾਲ ਵੱਡੀਆਂ ਬੈਟਰੀਆਂ 'ਚ ਵੀ ਹੋ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ