ਬਿਨ੍ਹਾਂ ਸਕਰੀਨਸ਼ਾਟ ਇਸ ਤਰ੍ਹਾਂ Save ਕਰੋ WhatsApp ਮੈਸੇਜ, ਜਾਣੋ ਬੇਹੱਦ ਅਸਾਨ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲੋਕਾਂ ਵਿਚ ਕਾਫ਼ੀ ਮਸ਼ਹੂਰ ਹੈ। ਇਸ ਦੇ ਜ਼ਰੀਏ ਲੋਕ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜੁੜੇ ਰਹਿੰਦੇ ਹਨ।

WhatsApp

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲੋਕਾਂ ਵਿਚ ਕਾਫ਼ੀ ਮਸ਼ਹੂਰ ਹੈ। ਇਸ ਦੇ ਜ਼ਰੀਏ ਲੋਕ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜੁੜੇ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਵਟਸਐਪ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਵਟਸਐਪ ‘ਤੇ ਸਾਨੂੰ ਰੋਜ਼ਾਨਾ ਕਈ ਮੈਸੇਜ ਆਉਂਦੇ ਹਨ। ਇਹਨਾਂ ਵਿਚੋਂ ਕਈ ਮੈਸੇਜ ਬਹੁਤ ਜ਼ਰੂਰੀ ਹੁੰਦੇ ਹਨ, ਜਿਨ੍ਹਾਂ ਦੀ ਸਾਨੂੰ ਕਈ ਵਾਰ ਲੋੜ ਪੈਂਦੀ ਹੈ ਤੇ ਲੋੜ ਪੈਣ ‘ਤੇ ਇਹਨਾਂ ਨੂੰ ਲੱਭਣਾ ਕਾਫੀ ਮੁਸ਼ਕਿਲ ਹੁੰਦਾ ਹੈ।

ਇਸ ਦੇ ਲਈ ਤੁਸੀਂ ਮੈਸੇਜ ਦਾ ਸਕਰੀਨਸ਼ਾਟ ਵੀ ਸੇਵ ਕਰ ਸਕਦੇ ਹੋ। ਇਹਨਾਂ ਸਕਰੀਨਸ਼ਾਟਸ ਨੂੰ ਲੱਭਣਾ ਵੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ। ਇਸ ਦੇ ਚਲਦਿਆਂ ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਹਾਨੂੰ ਸਕਰੀਨਸ਼ਾਟ ਲੈਣ ਦੀ ਲੋੜ ਨਹੀਂ ਹੋਵੇਗੀ ਅਤੇ ਤੁਹਾਡਾ ਮੈਸੇਜ ਸੇਵ ਹੋ ਜਾਵੇਗਾ।

ਇਸ ਤਰੀਕੇ ਨਾਲ ਸੇਵ ਕਰੋ WhatsApp ਮੈਸੇਜ

-     ਸਭ ਤੋਂ ਪਹਿਲਾਂ ਅਪਣਾ ਵਟਸਐਪ ਮੈਸੇਂਜਰ ਖੋਲ੍ਹੋ।

-     ਤੁਸੀਂ ਜਿਸ ਨੰਬਰ ਦੇ ਮੈਸੇਜ ਸੇਵ ਕਰਨਾ ਚਾਹੁੰਦੇ ਹੋ, ਉਸ ‘ਤੇ ਜਾਓ।

-     ਤੁਸੀਂ ਜਿਸ ਵੀ ਮੈਸੇਜ ਨੂੰ ਸੇਵ ਕਰਨਾ ਚਾਹੁੰਦੇ ਹੋ, ਉਸ ਨੂੰ ਟੈਪ ਕਰੋ ਅਤੇ ਹੋਲਡ ਕਰੋ।

-     ਇਸ ਤੋਂ ਬਾਅਦ ਤੁਹਾਨੂੰ ਸਕਰੀਨ ਦੇ ਉੱਪਰ ਸਟਾਰ ਆਈਕਨ ਨਜ਼ਰ ਆਵੇਗਾ।

-     ਸਟਾਰ ਆਈਕਨ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਮੈਸੇਜ ਸੇਵ ਹੋ ਜਾਵੇਗਾ।

ਇਸ ਤਰ੍ਹਾਂ ਦੇਖੋ ਸੇਵ ਕੀਤੇ ਗਏ ਮੈਸੇਜ

-     ਸਭ ਤੋਂ ਪਹਿਲਾਂ ਅਪਣਾ ਵਟਸਐਪ ਮੈਸੇਂਜਰ ਖੋਲ੍ਹੋ।

-     ਇਸ ਤੋਂ ਬਾਅਦ ਸੱਜੇ ਪਾਸੇ ਉੱਪਰ ਦਿਖਾਈ ਦੇ ਰਹੇ ਤਿੰਨ ਡਾਟ ਮੀਨੂ ‘ਤੇ ਕਲਿੱਕ ਕਰੋ।

-     ਇਸ ਤੋਂ ਬਾਅਦ ਤੁਹਾਨੂੰ starred messages ਦਾ ਵਿਕਲਪ ਦਿਖੇਗਾ।

-     ਇਸ ਵਿਕਲਪ ‘ਤੇ ਕਲਿੱਕ ਕਰੋ।

-     ਇਸ ਤੋਂ ਬਾਅਦ ਤੁਹਾਨੂੰ ਸੇਵ ਕੀਤੇ ਮੈਸੇਜ ਨਜ਼ਰ ਆ ਜਾਣਗੇ।