ਹੁਣ ਬਿਨਾਂ ਮੋਬਾਈਲ ਨੰਬਰ ਵੀ ਚੱਲੇਗਾ WhatsApp, ਜਾਣੋ ਕਿਵੇਂ

ਏਜੰਸੀ

ਜੀਵਨ ਜਾਚ, ਤਕਨੀਕ

ਦੁਨੀਆਂ ਭਰ ਵਿਚ ਸਭ ਤੋਂ ਮਸ਼ਹੂਰ ਐਪ ਵਟਸਐਪ ਆਏ ਦਿਨ ਅਪਣੇ ਗਾਹਕਾਂ ਲਈ ਨਵੀਆਂ ਸੁਵਿਧਾਵਾਂ ਲੈ ਕੇ ਆਉਂਦਾ ਰਹਿੰਦਾ ਹੈ।

WhatsApp

ਨਵੀਂ ਦਿੱਲੀ: ਦੁਨੀਆਂ ਭਰ ਵਿਚ ਸਭ ਤੋਂ ਮਸ਼ਹੂਰ ਐਪ ਵਟਸਐਪ ਆਏ ਦਿਨ ਅਪਣੇ ਗਾਹਕਾਂ ਲਈ ਨਵੀਆਂ ਸੁਵਿਧਾਵਾਂ ਲੈ ਕੇ ਆਉਂਦਾ ਰਹਿੰਦਾ ਹੈ। ਇਸ ਐਪ ਨੂੰ ਚਲਾਉਣ ਲਈ ਮੋਬਾਈਲ ਨੰਬਰ ਦੀ ਜ਼ਰੂਰਤ ਪੈਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਲੈਂਡਲਾਈਨ ਨੰਬਰ ਨਾਲ ਵੀ ਵਟਸਐਪ ਚਲਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ।

ਅਕਸਰ ਕਾਰੋਬਾਰੀ ਜਾਂ ਆਮ ਲੋਕ ਵਟਸਐਪ ਚਲਾਉਣ ਲਈ ਅਪਣੇ ਨਿੱਜੀ ਮੋਬਾਈਲ ਨੰਬਰ ਦੀ ਵਰਤੋਂ ਹੀ ਕਰਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੋਬਾਈਲ ਨੰਬਰ ਦੀ ਥਾਂ ਲੈਂਡਲਾਈਨ ਨਾਲ ਵੀ ਤੁਸੀਂ ਐਪ ਦੀ ਵਰਤੋਂ ਕਰ ਸਕਦੇ ਹੋ। ਗਾਹਕ ਅਪਣੇ ਲੈਂਡਲਾਈਨ ਨੰਬਰ ਨੂੰ ਸਿੱਧਾ WhatsApp Business ਐਪ ਨਾਲ ਜੋੜ ਸਕਦੇ ਹੋ।

ਲੈਂਡਲਾਈਨ ਨੰਬਰ ਨਾਲ ਇਸ ਤਰ੍ਹਾਂ ਜੋੜੇ WhatsApp

  • ਸਭ ਤੋਂ ਪਹਿਲਾਂ ਅਪਣੇ ਮੋਬਾਈਲ ਫੋਨ ਵਿਚ ਵਟਸਐਪ ਬਿਜ਼ਨਸ ਇੰਸਟਾਲ ਕਰੋ। ਹੁਣ ਅਪਣੇ ਮੋਬਾਈਲ ਫੋਨ, ਟੈਬਲੇਟ, ਲੈਪਟਾਪ ‘ਤੇ ਐਪ ਨੂੰ ਖੋਲ੍ਹੋ।
  • ਇਸ ਤੋਂ ਬਾਅਦ ਤੁਹਾਡੇ ਕੋਲੋਂ ਕੋਡ ਪੁੱਛਿਆ ਜਾਵੇਗਾ ਤੇ 10 ਅੰਕਾਂ ਦਾ ਮੋਬਾਈਲ ਨੰਬਰ ਭਰਨ ਲਈ ਕਿਹਾ ਜਾਵੇ। ਇੱਥੇ ਤੁਸੀਂ ਅਪਣੇ ਲੈਂਡਲਾਈਨ ਨੰਬਰ ਵੀ ਭਰ ਸਕਦੇ ਹੋ।

  • ਐਪ ਵਿਚ ਵੈਰੀਫੀਕੇਸ਼ਨ ਜਾਂ ਕਾਲਿੰਗ ਜ਼ਰੀਏ ਹੋਵੇਗਾ। ਲੈਂਡਲਾਈਨ ਵਿਚ ਮੈਸੇਜ ਨਹੀਂ ਆਵੇਗਾ ਪਰ ਮੈਸੇਜ ਭੇਜਣ ਤੋਂ ਬਾਅਦ ਐਪ ਵਿਚ ਕਾਲ ਕਰਨ ਵਾਲਾ ਬਟਨ ਐਕਟਿਵ ਹੋ ਜਾਂਦਾ ਹੈ। ਇੱਥੇ ਤੁਸੀਂ Call Me ਦਾ ਵਿਕਲਪ ਚੁਣ ਸਕਦੇ ਹੋ।

  • ਜਿਵੇਂ ਹੀ ਤੁਸੀਂ ਕਾਲ ਦਾ ਵਿਕਪਲ ਚੁਣੋਗੇ, ਤੁਹਾਡੇ ਲੈਂਡਲਾਈਨ ਨੰਬਰ ‘ਤੇ ਫੋਨ ਆਵੇਗਾ। ਇਹ ਇਕ ਆਟੋਮੈਟਿਕ ਵਾਇਸ ਕਾਲ ਹੋਵੇਗੀ। ਇਸ ਵਿਚ ਤੁਹਾਨੂੰ 6 ਅੰਕਾਂ ਦਾ ਵੈਕੀਫੀਕੇਸ਼ਨ ਕੋਡ ਦੱਸਿਆ ਜਾਵੇਗਾ।
  • ਇਸ ਵੈਰੀਫੀਕੇਸ਼ਨ ਕੋਡ ਨੂੰ ਐਪ ਵਿਚ ਐਂਟਰ ਕਰਨ ਤੋਂ ਬਾਅਦ ਤੁਹਾਡਾ ਵਟਸਐਪ ਅਕਾਊਂਟ ਲੈਂਡਲਾਈਨ ਨੰਬਰ ‘ਤੇ ਸੈੱਟ ਹੋ ਜਾਵੇਗਾ।