WhatsApp ਦੇਵੇਗਾ ਨਵੀਂ ਸਹੂਲਤ! ਇਕ ਹੀ ਨੰਬਰ ‘ਤੇ ਕਈ ਫੋਨਾਂ ਵਿਚ ਲੈ ਸਕੋਗੇ Chatting ਦਾ ਮਜ਼ਾ

ਏਜੰਸੀ

ਜੀਵਨ ਜਾਚ, ਤਕਨੀਕ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਏ ਦਿਨ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ।

WhatsApp

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਏ ਦਿਨ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਕੰਪਨੀ ਇਸ ਸ਼ਾਨਦਾਰ ਮੈਸੇਜਿੰਗ ਐਪ ਲਈ ਲੰਬੇ ਸਮੇਂ ਤੋਂ ਨਵੇਂ ਫੀਚਰ ‘ਤੇ ਕੰਮ ਕਰ ਰਹੀ ਹੈ। ਦੱਸ ਦਈਏ ਕਿ ਨਵਾਂ ਫੀਚਰ ਮਲਟੀ ਡਿਵਾਇਸ ਸਪਾਟ ਫੀਚਰ ਹੈ, ਜਿਸ ਨੂੰ ਜਲਦ ਹੀ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ।

ਇਸ ਤੋਂ ਬਾਅਦ ਯੂਜ਼ਰਸ ਇਕ ਹੀ ਨੰਬਰ ਤੋਂ ਕਈ ਫੋਨਾਂ ਵਿਚ ਵਟਸਐਪ ਚਲਾ ਸਕਣਗੇ। ਫਿਲਹਾਲ ਯੂਜ਼ਰਸ ਇਕ ਨੰਬਰ ਤੋਂ ਇਕ ਹੀ ਫੋਨ ਵਿਚ ਅਕਾਊਂਟ ਬਣਾ ਸਕਦੇ ਹਨ। ਵਟਸਐਪ ਦੇ ਨਵੇਂ ਅਪਡੇਟਸ ਅਤੇ ਤਾਜ਼ਾ ਫੀਚਰ ਦੀ ਜਾਣਕਾਰੀ ਦੇਣ ਵਾਲੀ ਸਾਈਟ WABetaInfo ਵੱਲੋਂ ਵੀ ਇਸ ਨਾਲ ਜੁੜੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ।

ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਸ ਦੀ ਮਦਦ ਨਾਲ ਯੂਜ਼ਰ ਚਾਰ ਡਿਵਾਇਸ ਨੂੰ ਇਕ ਹੀ ਅਕਾਊਂਟ ਨਾਲ ਲਿੰਕ ਕਰ ਸਕਣਗੇ। ਇਸ ਦੇ ਨਾਲ ਹੀ ਵਟਸਐਪ ਵਿਚ ਲਿੰਕਡ ਡਿਵਾਇਸ ਦੇ ਨਾਮ ਲਈ ਵੱਖਰਾ ਸੈਕਸ਼ਨ ਦਿੱਤਾ ਜਾਵੇਗਾ, ਜਿਸ ਦੇ ਜ਼ਰੀਏ ਪਤਾ ਚੱਲੇਗਾ ਕਿ ਕਿਹੜੇ-ਕਿਹੜੇ ਡਿਵਾਇਸ ਵਿਚ ਇਕ ਹੀ ਨੰਬਰ ਤੋਂ ਅਕਾਊਂਟ ਚਲਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਟੈਂਪ ਦੇ ਨਾਲ ਇਹ ਦੇਖਿਆ ਜਾਵੇਗਾ ਕਿ ਉਸ ਡਿਵਾਇਸ ‘ਤੇ ਵਟਸਐਪ ਆਖਰੀ ਵਾਰ ਕਦੋਂ ਐਕਟਿਵ ਸੀ।

ਇਹ ਨਵਾਂ ਸੈਕਸ਼ਨ ਐਪ ਦੇ ਮੀਨੂ ਵਿਚ ਆਵੇਗਾ। ਉੱਥੇ ਹੀ ਯੂਜ਼ਰਸ ਨੂੰ ਸੈਟਿੰਗ, ਨਿਊ ਗਰੁੱਪ, ਨਿਊ ਬ੍ਰੋਡਕਾਸਟ ਅਤੇ ਸਟਾਰਡ ਮੈਸੇਜ ਆਦਿ ਆਪਸ਼ਨ ਵੀ ਮਿਲਦੇ ਹਨ। ਇਸ ਤੋਂ ਇਲਾਵਾ ਕੰਪਨੀ ਐਡਵਾਂਸ ਸਰਚ ਆਪਸ਼ਨ ‘ਤੇ ਵੀ ਕੰਮ ਕਰ ਰਹੀ ਹੈ। ਰਿਪੋਰਟ ਮੁਤਾਬਕ WhatsApp 2.20.118 Android Beta ਵਿਚ ਐਡਵਾਂਸ ਸਰਚ ਮੋਡ ਦਾ ਆਪਸ਼ਨ ਦਿੱਤਾ ਗਿਆ ਹੈ।

ਫਿਲਹਾਲ ਵਟਸਐਪ ਇਸ ਦੇ ਯੂਜ਼ਰ ਇੰਟਰਫੇਸ ‘ਤੇ ਕੰਮ ਕਰ ਰਿਹਾ ਹੈ, ਇਸ ਫੀਚਰ ਦੇ ਤਹਿਤ ਯੂਜ਼ਰਸ ਮੈਸੇਜ ਟਾਈਮ ਦੇ ਜ਼ਰੀਏ ਵਟਸਐਪ ‘ਤੇ ਸਰਚ ਕਰ ਸਕਦੇ ਹਨ। ਇੱਥੇ ਐਡਵਾਂਸ ਸਰਚ ਮੋਡ ਵਿਚ ਫੋਟੋਆਂ, ਵੀਡੀਓਜ਼, ਲਿੰਕ, ਗਿਫਸ, ਆਡੀਓ ਅਤੇ ਡਾਕੂਮੈਂਟ ਦਾ ਆਪਸ਼ਨ ਦੇਖਿਆ ਜਾ ਸਕਦਾ ਹੈ।