ਟਰਾਈ ਨੇ ਜਾਰੀ ਕੀਤੇ ਨਵੇਂ ਨਿਯਮ, ਨੰਬਰ ਪੋਰਟ ਕਰਨ ਲਈ ਬਣਾਇਆ ਆਸਾਨ ਤਰੀਕਾ  

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

TRAI ਮਤਲਬ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ MNP ਪ੍ਰੋਸੈਸ ਵਿਚ ਵੱਡਾ ਬਦਲਾਅ ਕੀਤਾ ਹੈ। ਪਿਛਲੇ ਕਈ ਮਹੀਨੇ ਤੋਂ MNP ਪ੍ਰੋਸੈਸ ਵਿਚ ਬਦਲਾਅ ਦੀ ...

Telecommunication mobile number portability

ਨਵੀਂ ਦਿੱਲੀ (ਪੀਟੀਆਈ) :- TRAI ਮਤਲਬ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ MNP ਪ੍ਰੋਸੈਸ ਵਿਚ ਵੱਡਾ ਬਦਲਾਅ ਕੀਤਾ ਹੈ। ਪਿਛਲੇ ਕਈ ਮਹੀਨੇ ਤੋਂ MNP ਪ੍ਰੋਸੈਸ ਵਿਚ ਬਦਲਾਅ ਦੀ ਗੱਲ ਚੱਲ ਰਹੀ ਸੀ। ਟਰਾਈ ਨੇ 13 ਦਸੰਬਰ ਨੂੰ ਇਸ ਉੱਤੇ ਮੁਹਰ ਲਗਾ ਦਿਤੀ ਹੈ। ਟਰਾਈ ਦੇ ਇਸ ਨਵੇਂ ਨਿਯਮ ਨਾਲ ਹੁਣ MNP ਕਰਾਉਣਾ ਹੋਰ ਵੀ ਸਰਲ ਹੋ ਗਿਆ ਹੈ। ਹੁਣ ਕਿਸੇ ਵੀ ਗਾਹਕ ਨੂੰ ਅਪਣਾ ਦੂਰਸੰਚਾਰ ਆਪਰੇਟਰ ਬਦਲਨ ਲਈ 7 ਦਿਨ ਦਾ ਇੰਤਜਾਰ ਨਹੀਂ ਕਰਨਾ ਪਵੇਗਾ। 

TRAI ਦੇ ਨਵੇਂ ਨਿਯਮ ਦੇ ਮੁਤਾਬਕ ਸਿਰਫ਼ ਦੋ ਦਿਨ ਵਿਚ ਹੀ MNP ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇਗੀ। ਟਰਾਈ ਦੇ ਇਸ ਨਿਯਮ ਨਾਲ ਗਾਹਕਾਂ ਨੂੰ ਅਪਣੇ ਟੈਲੀਕਾਮ ਆਪਰੇਟਰ ਨੂੰ ਬਦਲਨ ਲਈ ਜ਼ਿਆਦਾ ਲੰਮਾ ਇੰਤਜਾਰ ਨਹੀਂ ਕਰਨਾ ਪਵੇਗਾ। ਇਸ ਨਵੇਂ ਨਿਯਮ ਦੇ ਮੁਤਾਬਕ ਜੇਕਰ ਗਾਹਕ ਅਪਣੇ ਹੋਮ ਸਰਕਿਲ ਦੇ ਟੈਲੀਕਾਮ ਆਪਰੇਟਰ ਨੂੰ ਬਦਲਨਾ ਚਾਹੁੰਦਾ ਹੈ ਤਾਂ ਇਸ ਦੇ ਲਈ ਗਾਹਕਾਂ ਨੂੰ 2 ਦਿਨ ਦਾ ਸਮਾਂ ਲੱਗੇਗਾ, ਉਥੇ ਹੀ ਗਾਹਕ ਜੇਕਰ ਕਿਸੇ ਹੋਰ ਟੈਲੀਕਾਮ ਸਰਕਿਲ ਵਿਚ ਸਵੀਚ ਕਰਨਾ ਚਾਹੁੰਦਾ ਹੈ ਤਾਂ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿਚ 4 ਦਿਨ ਦਾ ਸਮਾਂ ਲੱਗੇਗਾ।

TRAI ਨੇ ਦੂਰ ਸੰਚਾਰ ਮੋਬਾਈਲ ਨੰਬਰ ਪੋਰਟੇਬਿਲਟੀ (ਸੱਤਵਾਂ ਸੰਸ਼ੋਧਨ) ਰੈਗੂਲੇਸ਼ਨ 2018 ਦੇ ਨਾਮ ਨਾਲ ਇਸ ਨਿਯਮ ਨੂੰ ਜਾਰੀ ਕੀਤਾ ਹੈ। ਇਸ ਨਿਯਮ ਦੇ ਮੁਤਾਬਕ ਮੋਬਾਈਲ ਨੰਬਰ ਪ੍ਰੋਟੇਬਿਲਿਟੀ (ਐਮਐਨਪੀ) ਨੂੰ ਜ਼ਿਆਦਾ ਸੁਗਮ ਅਤੇ ਸਰਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਥਾਰਟੀ ਨੇ ਯੂਨੀਕ ਪੋਰਟਿੰਗ ਕੋਡ (UPC) ਦੀ ਵੈਧਤਾ ਵੀ 15 ਦਿਨਾਂ ਤੋਂ ਘਟਾ ਕੇ 4 ਦਿਨ ਕਰ ਦਿਤੀ ਹੈ। ਹਾਲਾਂਕਿ ਇਹ ਨਿਯਮ ਜੰਮੂ ਅਤੇ ਕਸ਼ਮੀਰ, ਅਸਮ ਅਤੇ ਨਾਰਥ - ਈਸਟ ਸਰਕਿਲ ਦੇ ਯੂਜ਼ਰ ਲਈ ਨਹੀਂ ਹੈ।

ਇਸ ਨਿਯਮ ਨੂੰ ਇਸ ਸਰਕਿਲ ਤੋਂ ਇਲਾਵਾ ਦੇਸ਼ ਦੇ ਹੋਰ ਸਰਕਿਲ ਲਈ ਲਾਗੂ ਕੀਤਾ ਗਿਆ ਹੈ। ਅਥਾਰਟੀ ਦੇ ਮੁਤਾਬਕ ਟੈਲੀਕਾਮ ਕੰਪਨੀਆਂ ਨੂੰ ਤੈਅ ਸਮਾਂ ਸੀਮਾ ਤੱਕ ਨੰਬਰ ਨਾ ਪੋਰਟ ਕਰ ਪਾਉਣ ਦੀ ਹਾਲਤ ਵਿਚ ਪ੍ਰਤੀ ਨੰਬਰ 5,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਟੈਲੀਕਾਮ ਕੰਪਨੀਆਂ ਨੂੰ ਗਾਹਕਾਂ ਦੁਆਰਾ ਪੋਰਟਿੰਗ ਰਿਕਵੇਸਟ ਜਨਰੇਟ ਕਰਨ ਦੇ 24 ਘੰਟੇ ਦੇ ਅੰਦਰ ਪੋਰਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ। ਜੇਕਰ ਕਿਸੇ ਪੋਰਟਿੰਗ ਰਿਕਵੇਸਟ ਨੂੰ ਗਲਤ ਆਧਾਰ ਉੱਤੇ ਖਾਰਿਜ ਕੀਤਾ ਜਾਵੇਗਾ ਤਾਂ ਹਰ ਗਲਤ ਰਿਜੇਕਸ਼ਨ ਉੱਤੇ ਦੁੱਗਣਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਦੇ ਲਈ ਅਧਿਕਤਮ ਰਾਸ਼ੀ 10,000 ਰੁਪਏ ਤੱਕ ਨਿਰਧਾਰਤ ਕੀਤੀ ਗਈ ਹੈ।