ਟਾਟਾ ਸਕਾਈ ਵੱਲੋਂ ਸ਼ੁਰੂ ਕੀਤੀ ਗਈ ਹੈ ਨਵੀਂ ਸਰਵਿਸ

ਏਜੰਸੀ

ਜੀਵਨ ਜਾਚ, ਤਕਨੀਕ

ਟਾਟਾ ਸਕਾਈ ਇਸ ਵਿਚ ਆਪਣੇ ਯੂਜ਼ਰਸ ਨੂੰ ਫਰੀ ਰਾਉਟਰ ਪਲਾਨ ਵੀ ਦੇ ਰਿਹਾ ਹੈ

Tata sky broadband offers unlimited data plans at rs 590 per month 4

ਨਵੀਂ ਦਿੱਲੀ: ਟਾਟਾ ਸਕਾਈ ਨੇ ਦੇਸ਼ ਵਿਚ ਡਾਇਰੈਕਟ ਟੂ ਡੋਰ ਹੋਮ ਸਰਵਿਸ ਮੁਹੱਈਆ ਕਰਵਾਉਣ ਵਜੋਂ ਆਪਣੀ ਪਛਾਣ ਬਣਾਈ ਹੈ ਪਰ ਇਸ ਦੇ ਨਾਲ ਹੀ ਹੁਣ ਕੰਪਨੀ 21 ਸ਼ਹਿਰਾਂ ਵਿਚ ਬ੍ਰਾਡਬੈਂਡ ਸਰਵਿਸ ਸ਼ੁਰੂ ਕਰਨ ਦਾ ਫ਼ੈਸਲਾ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਬ੍ਰਾਡਬੈਂਡ ਦੇ ਅਨਲਿਮਟਿਡ ਡੇਟਾ ਪਲਾਨ ਆਫਰ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਟਾਟਾ ਸਕਾਈ ਨੇ ਇਹ ਫੈਸਲਾ ਜੀਓ ਗੀਗਾ ਫਾਈਬਰ ਨੂੰ ਟੱਕਰ ਦੇਣ ਲਈ ਕੀਤਾ ਹੈ।

ਜੀਓ ਗੀਗਾ ਜਲਦੀ ਹੀ ਵਾਈ-ਫਾਈ, ਕੇਬਲ 'ਤੇ ਲੈਂਡਲਾਈਨ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਟਾਟਾ ਸਕਾਈ ਨੇ 590 ਰੁਪਏ ਵਿਚ ਆਪਣੇ ਬ੍ਰਾਡਬੈਂਡ ਪਲਾਨ ਦੀ ਸ਼ੁਰੂਆਤ ਕੀਤੀ ਹੈ। 590 ਰੁਪਏ ਦੇ ਪਲਾਨ ਵਿਚ ਟਾਟਾ ਸਕਾਈ 16 ਐਮਬੀਪੀਐਸ ਦੀ ਸਪੀਡ ਨਾਲ ਇੱਕ ਮਹੀਨਾ ਅਨਲਿਮਟਿਡ ਡੇਟਾ ਮੁਹੱਈਆ ਕਰਾਵੇਗਾ। ਖਾਸ ਗੱਲ ਹੈ ਕਿ ਟਾਟਾ ਸਕਾਈ ਇਸ ਵਿਚ ਆਪਣੇ ਯੂਜ਼ਰਸ ਨੂੰ ਫਰੀ ਰਾਉਟਰ ਪਲਾਨ ਵੀ ਦੇ ਰਿਹਾ ਹੈ।

ਟਾਟਾ ਸਕਾਈ ਦਾ ਦੂਜਾ ਪਲਾਨ 700 ਰੁਪਏ ਦਾ ਹੈ ਜਿਸ ਵਿਚ 25 ਐਮਬੀਪੀਐਸ  ਦੀ ਸਪੀਡ ਨਾਲ ਅਨਲਿਮਟਿਡ ਡੇਟਾ 'ਤੇ 800 ਰੁਪਏ ਦੇ ਪਲਾਨ ਵਿਚ 50 ਐਮਬੀਪੀਐਸ  ਦੀ ਸਪੀਡ ਨਾਲ ਅਨਲਿਮਟਿਡ ਡੇਟਾ ਜਦਕਿ 1300 ਰੁਪਏ ਦੇ ਪਲਾਨ ਵਿਚ 100 ਐਮਬੀਪੀਐਸ  ਦੀ ਸਪੀਡ ਮਿਲੇਗੀ। ਕੰਪਨੀ ਨੇ ਤਿੰਨ ਮਹੀਨੇ ਲਈ ਵੀ ਡੇਟਾ ਪਲਾਨ ਸ਼ੁਰੂ ਕੀਤੇ ਹਨ।

ਟਾਟਾ ਸਕਾਈ ਇਸ ਸਮੇਂ ਮੁੰਬਈ, ਜੈਪੁਰ, ਦਿੱਲੀ, ਨੋਇਡਾ, ਸੂਰਤ ਜਿਹੇ ਸ਼ਹਿਰਾਂ ਵਿਚ ਇਸ ਸਰਵਿਸ ਨੂੰ ਉਪਲੱਬਧ ਕਰਵਾ ਰਹੀ ਹੈ। ਇਸ ਨੂੰ ਜਲਦੀ ਹੀ ਹੋਰ ਬਾਕੀ ਸ਼ਹਿਰਾਂ ਵਿਚ ਵੀ ਸ਼ੁਰੂ ਕੀਤਾ ਜਾਵੇਾਗ।