Global Expansion of UPI: ਹੁਣ ਭਾਰਤੀਆਂ ਲਈ ਵਿਦੇਸ਼ਾਂ ’ਚ ਵੀ ਚੱਲੇਗੀ ਗੂਗਲ ਪੇਅ

ਏਜੰਸੀ

ਜੀਵਨ ਜਾਚ, ਤਕਨੀਕ

ਯੂ.ਪੀ.ਆਈ. ਭੁਗਤਾਨਾਂ ਦੇ ਸਰਹੱਦ ਪਾਰ ਵਿਸਥਾਰ ਲਈ ਐਨ.ਪੀ.ਸੀ.ਆਈ. ਨਾਲ ਸਮਝੌਤਾ ਕੀਤਾ

Google Pay India Signs MoU with NPCI International for Global Expansion of UPI

Global Expansion of UPI: ਗੂਗਲ ਇੰਡੀਆ ਡਿਜੀਟਲ ਸਰਵਿਸਿਜ਼ ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ.) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐਨ.ਪੀ.ਸੀ.ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐਨ.ਆਈ.ਪੀ.ਐਲ.) ਨੇ ਭਾਰਤ ਤੋਂ ਬਾਹਰ ਯੂ.ਪੀ.ਆਈ. ਭੁਗਤਾਨ ਦਾ ਵਿਸਥਾਰ ਕਰਨ ਲਈ ਇਕ ਸਮਝੌਤਾ ਕੀਤਾ ਹੈ।

ਸਹਿਮਤੀ ਪੱਤਰ (ਐੱਮ.ਓ.ਯੂ.) ਦੇ ਤਹਿਤ ਭਾਰਤੀ ਮੁਸਾਫ਼ਰ ਹੁਣ ਦੂਜੇ ਦੇਸ਼ਾਂ ’ਚ ਗੂਗਲ ਪੇਅ ਰਾਹੀਂ ਭੁਗਤਾਨ ਕਰ ਸਕਣਗੇ। ਇਹ ਸਹੂਲਤ ਨਕਦ ਲਿਜਾਣ ਜਾਂ ਕੌਮਾਂਤਰੀ ਭੁਗਤਾਨ ਗੇਟਵੇ ਦਾ ਸਹਾਰਾ ਲੈਣ ਦੀ ਜ਼ਰੂਰਤ ਨੂੰ ਖਤਮ ਕਰਦੀ ਹੈ। ਗੂਗਲ ਪੇਅ ਨੇ ਇਕ ਬਿਆਨ ’ਚ ਕਿਹਾ, ‘‘ਸਹਿਮਤੀ ਚਿੱਠੀ ਦੇ ਤਿੰਨ ਮੁੱਖ ਉਦੇਸ਼ ਹਨ। ਸੱਭ ਤੋਂ ਪਹਿਲਾਂ, ਇਹ ਭਾਰਤ ਤੋਂ ਬਾਹਰ ਮੁਸਾਫ਼ਰਾਂ ਲਈ ਯੂ.ਪੀ.ਆਈ. ਭੁਗਤਾਨ ਦੀ ਵਰਤੋਂ ਨੂੰ ਵਿਆਪਕ ਬਣਾਉਣਾ ਚਾਹੁੰਦਾ ਹੈ, ਜਿਸ ਨਾਲ ਉਹ ਆਸਾਨੀ ਨਾਲ ਵਿਦੇਸ਼ਾਂ ’ਚ ਲੈਣ-ਦੇਣ ਕਰਨ ਦੇ ਯੋਗ ਹੋ ਸਕਣ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੂਜੇ ਸਹਿਮਤੀ ਪੱਤਰ ਦਾ ਉਦੇਸ਼ ਦੂਜੇ ਦੇਸ਼ਾਂ ’ਚ ਯੂ.ਪੀ.ਆਈ. ਵਰਗੀਆਂ ਡਿਜੀਟਲ ਭੁਗਤਾਨ ਪ੍ਰਣਾਲੀਆਂ ਸਥਾਪਤ ਕਰਨ ’ਚ ਸਹਾਇਤਾ ਕਰਨਾ ਹੈ ਜੋ ਨਿਰਵਿਘਨ ਵਿੱਤੀ ਲੈਣ-ਦੇਣ ਲਈ ਇਕ ਮਾਡਲ ਪ੍ਰਦਾਨ ਕਰੇਗਾ। ਅੰਤ ’ਚ, ਇਹ ਯੂ.ਪੀ.ਆਈ. ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਦਰਮਿਆਨ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ’ਤੇ ਕੇਂਦਰਤ ਕਰਦਾ ਹੈ, ਜਿਸ ਨਾਲ ਸਰਹੱਦ ਪਾਰ ਵਿੱਤੀ ਲੈਣ-ਦੇਣ ਨੂੰ ਸਰਲ ਬਣਾਇਆ ਜਾ ਸਕਦਾ ਹੈ।

(For more Punjabi news apart from Google Pay India Signs MoU with NPCI International for Global Expansion of UPI, stay tuned to Rozana Spokesman)