ਇਸ ਐਪ ਦੇ ਜ਼ਰੀਏ ਕਰੋ ਬਿਨਾਂ ਇੰਟਰਨੈੱਟ ਮੁਫ਼ਤ Chat

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਟਰਨੈੱਟ ਬੰਦ ਹੋਣ ਦੀ ਸਥਿਤੀ ਵਿਚ ਜ਼ਾਹਿਰ ਹੈ ਕਿ ਤੁਸੀਂ ਕੋਈ ਚੈਟ ਐਪ ਨਹੀਂ ਵਰਤ ਸਕਦੇ।

Chat

ਨਵੀਂ ਦਿੱਲੀ: ਇੰਟਰਨੈੱਟ ਬੰਦ ਹੋਣ ਦੀ ਸਥਿਤੀ ਵਿਚ ਜ਼ਾਹਿਰ ਹੈ ਕਿ ਤੁਸੀਂ ਕੋਈ ਚੈਟ ਐਪ ਨਹੀਂ ਵਰਤ ਸਕਦੇ। ਕਈ ਅਜਿਹੇ ਐਪਸ ਹਨ ਜੋ ਸਿਰਫ ਇੰਟਰਨੈੱਟ ਨਾਲ ਹੀ ਚੱਲਦੇ ਹਨ ਤੇ ਬਿਨਾਂ ਇੰਟਰਨੈੱਟ ਕੰਮ ਨਹੀਂ ਕਰਦੇ। ਪਰ ਇੰਟਰਨੈੱਟ ਬੰਦ ਹੋਣ ਦੀ ਸਥਿਤੀ ਵਿਚ ਇਕ ਦੂਜੇ ਨਾਲ ਵਾਰਤਾਲਾਪ ਕਰਨ ਦਾ ਇਕ ਹੋਰ ਆਪਸ਼ਨ ਹੈ।

ਫਾਇਰ ਚੈਟ ਨਾਂਅ ਦਾ ਇਕ ਐਪ ਹੈ ਜੋ ਬਿਨਾਂ ਇੰਟਰਨੈੱਟ ਦੇ ਕੰਮ ਕਰਦਾ ਹੈ। ਇਹ ਚੈਟ ਐਪ ਆਮ ਤੌਰ ‘ਤੇ ਪ੍ਰਦਰਸ਼ਨ ਕਰਨ ਵਾਲਿਆਂ ਲਈ ਫਾਇਦੇਮੰਦ ਸਾਬਿਤ ਹੁੰਦਾ ਹੈ ਜਦੋਂ ਇੰਟਰਨੈੱਟ ਬੰਦ ਕਰ ਦਿੱਤਾ ਜਾਂਦਾ ਹੈ। ਇਸ ਐਪ ਦੇ ਜ਼ਰੀਏ ਇੰਟਰਨੈੱਟ ਬਲਾਕ ਹੋਣ ਦੇ ਬਾਵਜੂਦ ਵੀ ਤੁਸੀਂ ਇਕ ਦੂਜੇ ਨਾਲ ਗੱਲਬਾਤ ਕਰ ਸਕਦੇ ਹੋ। ਫਾਇਰ ਚੈਟ ਤੁਹਾਡੇ ਸਮਾਰਟਫੋਨ ਦੇ ਵਾਈਫਾਈ ਡਾਇਰੈਕਟ ਅਤੇ ਬਲੂਟੁੱਥ ਆਦਿ ਤਕਨਾਲੋਜੀ ਦੀ ਵਰਤੋਂ ਕਰਦਾ ਹੈ।

ਈਰਾਕ, ਐਕਵਾਡੋਰ ਅਤੇ ਸਪੇਨ ਸਮੇਤ ਦੁਨੀਆਂ ਭਰ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀ ਇਸ ਦੀ ਵਰਤੋਂ ਕਰਦੇ ਹਨ। ਇਸ ਨੂੰ ਓਪਨ ਗਾਰਡਨ ਨਾਂਅ ਦੀ ਇਕ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਐਪ ਆਈਫੋਨ ਅਤੇ ਐਂਡ੍ਰਾਇਡ ਫੋਨਾਂ ਲਈ ਉਪਲਬਧ ਹੈ। ਇਸ ਨੂੰ ਐਪ ਸਟੋਰ ਜਾਂ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਕਿਵੇਂ ਕੰਮ ਕਰਦਾ ਹੈ ਫਾਇਰ ਚੈਟ
ਇਹ ਚੈਟ ਐਪ ਵਾਈਫਾਈ ਡਾਇਰੈਕਟ ਜਾਂ ਬਲੂਟੁੱਥ ਦੇ ਜ਼ਰੀਏ ਮੈਸ਼ ਨੈੱਟਵਰਕ ਤਿਆਰ ਕਰਦਾ ਹੈ ਜੋ ਆਸਪਾਸ  ਦੇ ਫਾਇਰ ਚੈਟ ਯੂਜ਼ਰਸ ਨਾਲ ਕੰਨੈਕਟ ਹੁੰਦਾ ਹੈ। ਉਦਾਹਰਣ ਦੇ ਤੌਰ ‘ਤੇ ਜੇਕਰ ਕਿਸੇ ਸਟੇਡੀਅਮ ਵਿਚ 100 ਲੋਕ ਫਾਇਰਚੈਟ ਯੂਜ਼ ਕਰ ਰਹੇ ਹਨ ਤਾਂ ਉਹ ਸਾਰੇ 100 ਲੋਕ ਬਿਨਾਂ ਇੰਟਰਨੈੱਟ ਦੇ ਇਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ।

ਇਸ ਐਪ ਦੀ ਵਰਤੋਂ ਲਈ ਇਕ ਫੋਨ ਤੋਂ ਦੂਜੇ ਫੋਨ ਦੀ ਦੂਰੀ 200 ਫੁੱਟ ਹੋਣੀ ਚਾਹੀਦੀ ਹੈ। ਇਸ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਅਪਣੇ ਮੋਬਾਈਲ ਫੋਨ ‘ਤੇ ਫਾਇਰ ਚੈਟ ਇੰਸਟਾਲ ਕਰਨਾ ਹੋਵੇਗਾ ਅਤੇ ਫ੍ਰੀ ਅਕਾਊਂਟ ਬਣਾਉਣਾ ਹੋਵੇਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਐਪ ਵਟਸਐਪ ਅਤੇ ਟੈਲੀਗ੍ਰਾਮ ਦੀ ਤਰ੍ਹਾਂ ਸਕਿਓਰ ਨਹੀਂ ਹੈ ਕਿਉਂਕਿ ਇੱਥੇ ਐਂਡ ਟੂ ਐਂਡ ਇਨਕ੍ਰਿਪਸ਼ਨ ਨਹੀਂ ਕੀਤੀ ਜਾਂਦੀ ਹੈ। ਪਰ ਇਸ ਨੂੰ ਬਣਾਉਣ ਪਿੱਛੇ ਕੋਈ ਗਲਤ ਮਕਸਦ ਨਹੀਂ ਹੈ।