ਅਯੁੱਧਿਆ ਫ਼ੈਸਲੇ ਮਗਰੋਂ ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਤਿੰਨ ਦਿਨਾਂ ਲਈ ਇੰਟਰਨੈੱਟ ਸੇਵਾ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ 'ਤੇ ਆਪਣਾ ਫੈਸਲਾ ਸੁਣਾਇਆ ਹੈ। ਜਿਸ ਦੌਰਾਨ ਪੰਜਾਬ ਦੇ ਮਲੇਰਕੋਟਲਾ ਸ਼ਹਿਰ 'ਚ ਇੰਟਰਨੈੱਟ ਸੇਵਾ ਨੂੰ ਤਿੰਨ ਦਿਨਾਂ ..

internet sewa closed

ਮਲੇਰਕੋਟਲਾ : ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ 'ਤੇ ਆਪਣਾ ਫੈਸਲਾ ਸੁਣਾਇਆ ਹੈ। ਜਿਸ ਦੌਰਾਨ ਪੰਜਾਬ ਦੇ ਮਲੇਰਕੋਟਲਾ ਸ਼ਹਿਰ 'ਚ ਇੰਟਰਨੈੱਟ ਸੇਵਾ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਸੁਰੱਖਿਆ ਵਧਾਈ ਹੈ ਤੇ ਉਹਨਾਂ ਨੇ ਫਲੈਗ ਮਾਰਚ ਵੀ ਕੱਢਿਆ।

ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ 'ਤੇ ਆਪਣਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਨਾਲ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਹੋ ਗਿਆ। ਅਦਾਲਤ ਨੇ ਵਿਵਾਦਿਤ ਜ਼ਮੀਨ ਰਾਮਲਲਾ ਵਿਰਾਜਮਾਨ ਨੂੰ ਦੇਣ ਦਾ ਫੈਸਲਾ ਕੀਤਾ ਹੈ।

ਉਥੇ ਹੀ ਸਰਕਾਰ ਨੂੰ ਮੰਦਿਰ ਬਣਾਉਣ ਲਈ ਇਕ ਟਰੱਸਟ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ।ਅਯੁੱਧਿਆ ‘ਚ ਹੀ ਮੁਸਲਿਮ ਪੱਖ ਨੂੰ 5 ਏਕੜ ਜ਼ਮੀਨ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਸ਼ੀਆ ਵਕਫ਼ ਬੋਰਡ ਅਤੇ ਨਿਰਮੋਹੀ ਅਖਾੜੇ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।