ਟਵਿਟਰ ਨੂੰ ਟੱਕਰ ਦੇਵੇਗਾ Instagram ਦਾ ਨਵਾਂ ਐਪ, ਜੂਨ ਵਿਚ ਹੋ ਸਕਦਾ ਹੈ ਲਾਂਚ

ਏਜੰਸੀ

ਜੀਵਨ ਜਾਚ, ਤਕਨੀਕ

ਮਸ਼ਹੂਰ ਹਸਤੀਆਂ ਅਤੇ ਇੰਫਲੂਐਂਸਰ ਕੁੱਝ ਮਹੀਨਿਆਂ ਤੋਂ ਇੰਸਟਾਗ੍ਰਾਮ ਦੇ ਇਸ ਟੈਕਸਟ-ਬੇਸਡ ਐਪ ਨੂੰ ਟੈਸਟ ਕਰ ਰਹੇ ਹਨ

Image: For representation purpose only

 

ਨਵੀਂ ਦਿੱਲੀ: ਟਵਿਟਰ ਨੂੰ ਟੱਕਰ ਦੇਣ ਲਈ ਇੰਸਟਾਗ੍ਰਾਮ ਅਪਣੀ ਨਵੀਂ ਐਪ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਮਸ਼ਹੂਰ ਹਸਤੀਆਂ ਅਤੇ ਇੰਫਲੂਐਂਸਰ ਕੁੱਝ ਮਹੀਨਿਆਂ ਤੋਂ ਇੰਸਟਾਗ੍ਰਾਮ ਦੇ ਇਸ ਟੈਕਸਟ-ਬੇਸਡ ਐਪ ਨੂੰ ਟੈਸਟ ਕਰ ਰਹੇ ਹਨ। ਇਹ ਐਪ ਇੰਸਟਾਗ੍ਰਾਮ ਤੋਂ ਵੱਖਰਾ ਹੋਵੇਗੀ। ਇਸ ਦੇ ਜ਼ਰੀਏ ਯੂਜ਼ਰਸ ਨੂੰ ਦੂਜੇ ਯੂਜ਼ਰਸ ਨਾਲ ਵੀ ਜੋੜਿਆ ਜਾਵੇਗਾ। ਕੰਪਨੀ ਇਸ ਐਪ ਨੂੰ ਜੂਨ 'ਚ ਲਾਂਚ ਕਰ ਸਕਦੀ ਹੈ। ਇਹ ਜਾਣਕਾਰੀ ਲੀਹ ਹੈਬਰਮੈਨ ਨੇ ਦਿਤੀ ਹੈ।

ਇਹ ਵੀ ਪੜ੍ਹੋ: 'ਚਿੱਟੇ' ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ

ਹੈਬਰਮੈਨ UCLA ਵਿਖੇ ਸਮਾਜਕ ਅਤੇ ਇੰਫਲੂਐਂਸਰ ਮਾਰਕੀਟਿੰਗ ਦੀ ਟ੍ਰੇਨਿੰਗ ਦਿੰਦਾ ਹੈ। ਹੈਬਰਮੈਨ ਨੇ ਇਸ ਇੰਸਟਾਗ੍ਰਾਮ ਦੇ ਐਪ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਹੈਬਰਮੈਨ ਦੁਆਰਾ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਮੁਤਾਬਕ ਇਹ ਐਪ ਟਵਿਟਰ ਦੇ ਕੰਪੀਟੀਟਰ ਐਪ Mastodon ਦੇ ਅਨੁਕੂਲ ਹੋਵੇਗਾ। ਮੇਟਾ ਨੇ ਅਜੇ ਤਕ ਇੰਸਟਾਗ੍ਰਾਮ ਦੇ ਨਵੇਂ ਐਪ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿਤੀ ਹੈ।  

ਇਹ ਵੀ ਪੜ੍ਹੋ: ਸੜਕ ਹਾਦਸੇ ਵਿਚ ਜ਼ਖ਼ਮੀ ਪਿਤਾ ਦੀ ਵੀ ਹੋਈ ਮੌਤ, ਬੱਚੇ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਐਲੋਨ ਮਸਕ ਨੇ ਟਵਿਟਰ ਵਿਚ ਕੀਤੇ ਕਈ ਬਦਲਾਅ

ਦੱਸ ਦੇਈਏ ਕਿ ਜਦ ਤੋਂ ਐਲੋਨ ਮਸਕ ਨੇ ਟਵਿਟਰ ਖਰੀਦਿਆ ਹੈ, ਉਦੋਂ ਤੋਂ ਇਸ ਵਿਚ ਕਈ ਬਦਲਾਅ ਹੋਏ ਹਨ। ਇਸ ਦੇ ਨਾਲ ਹੀ ਟਵਿਟਰ ਬਲੂ ਟਿੱਕ ਸਬਸਕ੍ਰਿਪਸ਼ਨ ਦੀ ਫੀਸ ਵੀ ਕਈ ਯੂਜ਼ਰਸ ਨੂੰ ਇਸ ਤੋਂ ਦੂਰ ਰੱਖ ਰਹੀ ਹੈ। ਹਾਲ ਹੀ ਵਿਚ ਟਵਿਟਰ ਯੂਜ਼ਰਸ ਲਈ ਨਵਾਂ ਫੀਚਰ ਲਾਂਚ ਕੀਤਾ ਗਿਆ ਹੈ। ਐਲੋਨ ਮਸਕ ਨੇ ਟਵੀਟ ਕੀਤਾ ਕਿ ਉਪਭੋਗਤਾ 8 ਜੀਬੀ ਤਕ ਦੇ ਆਕਾਰ ਨਾਲ ਟਵਿਟਰ 'ਤੇ ਦੋ ਘੰਟੇ ਦੀ ਵੀਡੀਉ ਸ਼ੇਅਰ ਕਰ ਸਕਣਗੇ।

ਇਹ ਵੀ ਪੜ੍ਹੋ: ਜੇਕਰ ਤੁਸੀਂ ਕੋਈ ਨਵੀਂ ਜਾਇਦਾਦ ਖ੍ਰੀਦੀ ਹੈ ਅਤੇ ਉਸ 'ਤੇ ਬਿਜਲੀ ਦਾ ਬਿੱਲ ਬਕਾਈਆ ਹੈ ਤਾਂ ਭੁਗਤਾਨ ਤੁਹਾਨੂੰ ਹੀ ਕਰਨਾ ਪਵੇਗਾ : ਸੁਪ੍ਰੀਮ ਕੋਰਟ

ਫ਼ਿਲਹਾਲ, ਕੰਪਨੀ ਉਪਭੋਗਤਾਵਾਂ ਨੂੰ 140 ਸੈਕਿੰਡ ਤਕ ਦੇ ਵੀਡੀਉ ਅਪਲੋਡ ਕਰਨ ਦੀ ਆਗਿਆ ਦੇ ਰਹੀ ਹੈ ਜਿਨ੍ਹਾਂ ਨੇ ਟਵਿਟਰ ਬਲੂ ਟਿਕ ਦੀ ਸਬਸਕ੍ਰਿਪਸ਼ਨ ਨਹੀਂ ਲਈ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨਵੇਂ ਇੰਸਟਾਗ੍ਰਾਮ ਐਪ 'ਚ ਕਿਹੜੇ ਫੀਚਰਸ ਹੋਣਗੇ ਅਤੇ ਇਹ ਟਵਿਟਰ ਨੂੰ ਕਿਵੇਂ ਟੱਕਰ ਦੇਵੇਗੀ।