ਜੀਓ ਯੂਜ਼ਰਜ਼ ਨੂੰ ਲੱਗਣ ਵਾਲਾ ਹੈ ਵੱਡਾ ਝਟਕਾ !

ਏਜੰਸੀ

ਜੀਵਨ ਜਾਚ, ਤਕਨੀਕ

ਦੂਰਸੰਚਾਰ ਖੇਤਰ ਵਿਚ ਮੁਕਾਬਲੇਬਾਜ਼ੀ ਵਿਚਕਾਰ ਏਅਰਟੈੱਲ ਅਤੇ ਵੋਡਾਫੋਨ ਆਈਡਿਆ ਮਗਰੋਂ ਰਿਲਾਇੰਸ ਜੀਓ ਨੇ ਵੀ ਮੋਬਾਈਲ ਸੇਵਾਵਾਂ ਦੀਆਂ..

Reliance Jio to raise prices

ਨਵੀਂ ਦਿੱਲੀ : ਦੂਰਸੰਚਾਰ ਖੇਤਰ ਵਿਚ ਮੁਕਾਬਲੇਬਾਜ਼ੀ ਵਿਚਕਾਰ ਏਅਰਟੈੱਲ ਅਤੇ ਵੋਡਾਫੋਨ ਆਈਡਿਆ ਮਗਰੋਂ ਰਿਲਾਇੰਸ ਜੀਓ ਨੇ ਵੀ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਵਧੀਆਂ ਦਰਾਂ ਦਾ ਐਲਾਨ ਕੁਝ ਹਫ਼ਤਿਆਂ ਵਿਚ ਕਰ ਦੇਵੇਗੀ। ਹਾਲਾਂਕਿ ਜੀਓ ਨੇ ਇਹ ਵੀ ਕਿਹਾ ਕਿ ਉਹ ਦਰ ਵਿਚ ਵਾਧਾ ਇਸ ਤਰ੍ਹਾਂ ਕਰੇਗੀ ਤਾਂ ਕਿ ਡਾਟਾ ਉਪਯੋਗ 'ਤੇ ਮਾੜਾ ਅਸਰ ਨਾ ਪਵੇ। ਫਿਲਹਾਲ ਸਭ ਤੋਂ ਸਸਤੀਆਂ ਦਰਾਂ 'ਤੇ ਸੇਵਾਵਾਂ ਦੇ ਰਹੀ ਰਿਲਾਇੰਸ ਜੀਓ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਹ ਅਗਲੇ ਕੁਝ ਹਫਤਿਆਂ ਵਿਚ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਧਾਉਣ ਵਾਲੀ ਹੈ।

ਇਸ ਹਫਤੇ ਸੋਮਵਾਰ ਨੂੰ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡਿਆ ਨੇ ਕਿਹਾ ਸੀ ਕਿ ਦਸੰਬਰ ਨੂੰ ਮੋਬਾਈਲ ਸੇਵਾਵਾਂ ਦੀ ਦਰਾਂ ਵਧਾਉਣ ਵਾਲੀਆਂ ਹਨ। ਵੋਡਾਫੋਨ ਅਤੇ ਏਅਰਟੈੱਲ ਦੀ ਤਰ੍ਹਾਂ ਰਿਲਾਇੰਸ ਜੀਓ ਨੇ ਵੀ ਅਜੇ ਵਧਾਈਆਂ ਜਾਣ ਵਾਲੀ ਰਕਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਜੀਓ ਨੇ ਕਿਹਾ ਕਿ ਉਹ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ) ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿਚ ਸੋਧ 'ਤੇ ਵਿਚਾਰ ਵਟਾਂਦਰਾ ਸ਼ੁਰੂਆਤ ਕਰਨ ਵਾਲਾ ਹੈ।

ਹਾਲਾਂਕਿ ਇਸ ਵਿਚਕਾਰ ਟ੍ਰਾਈ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਰੈਗੂਲੇਟਰੀ ਅਜੇ ਦੂਰਸੰਚਾਰ ਕੰਪਨੀਆਂ ਵੱਲੋਂ ਫੀਸ ਵਾਧੇ ਨੂੰ ਅਮਲ ਵਿਚ ਲਿਆਉਣ ਦੀ ਉਡੀਕ ਕਰੇਗਾ। ਰੈਗੂਲੇਟਰੀ ਉਸ ਤੋਂ ਬਾਅਦ ਇਸ ਦੀ ਸਮੀਖਿਆ ਕਰੇਗਾ ਕਿ ਫੀਸ ਵਾਧਾ ਰੈਗੂਲੇਟਰੀ ਦੇ ਦਾਇਰੇ ਵਿਚ ਹੈ ਜਾਂ ਨਹੀਂ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਹੋਰ ਕੰਪਨੀਆਂ ਦੀ ਤਰ੍ਹਾਂ ਅਸੀਂ ਵੀ ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ। ਅਸੀਂ ਉਦਯੋਗ ਜਗਤ ਨੂੰ ਮਜ਼ਬੂਤ ਕਰ ਕੇ ਖ਼ਪਤਕਾਰਾਂ ਨੂੰ ਲਾਭ ਦੇਣ ਲਈ ਰੈਗੂਲੇਟਰੀ ਅਥਾਰਿਟੀ ਦੇ ਨਿਯਮਾਂ ਦੀ ਪਾਲਣਾ ਕਰਾਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।