Instagram ਵਿਚ ਆਇਆ ਨਵਾਂ ਫੀਚਰ, ਹੁਣ 50 ਲੋਕਾਂ ਨਾਲ ਕਰੋ Video Calling

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਹੁਣ ਇੰਸਟਾਗ੍ਰਾਮ ਵਿਚ ਹੀ ਨਵੇਂ ਮੈਸੇਂਜਰ ਰੂਮ ਕ੍ਰਿਏਟ ਕੀਤੇ ਜਾ ਸਕਦੇ ਹਨ ਅਤੇ ਦੋਸਤਾਂ ਨੂੰ ਇਸ ਲਈ ਇਨਵਾਈਟ ਵੀ ਕੀਤਾ ਜਾ ਸਕਦਾ ਹੈ।

Photo

ਨਵੀਂ ਦਿੱਲੀ: ਹੁਣ ਇੰਸਟਾਗ੍ਰਾਮ ਵਿਚ ਹੀ ਨਵੇਂ ਮੈਸੇਂਜਰ ਰੂਮ ਕ੍ਰਿਏਟ ਕੀਤੇ ਜਾ ਸਕਦੇ ਹਨ ਅਤੇ ਦੋਸਤਾਂ ਨੂੰ ਇਸ ਲਈ ਇਨਵਾਈਟ ਵੀ ਕੀਤਾ ਜਾ ਸਕਦਾ ਹੈ। ਫੇਸਬੁੱਕ ਨੇ ਮੈਸੇਂਜਰ ਰੂਮ ਨੂੰ ਵੀਡੀਓ ਕਾਨਫਰੰਸਿੰਗ ਐਪ ਜ਼ੂਮ ਨਾਲ ਮੁਕਾਬਲੇ ਵਿਚ ਪਿਛਲੇ ਮਹੀਨੇ ਪੇਸ਼ ਕੀਤਾ ਸੀ। ਫੇਸਬੁੱਕ ਨੇ ਉਸ ਸਮੇਂ ਜਾਣਕਾਰੀ ਦਿੱਤੀ ਸੀ ਕਿ ਮੈਸੇਂਜਰ ਰੂਮਜ਼ ਨੂੰ ਇੰਸਟਾਗ੍ਰਾਮ ਵਿਚ ਇੰਟੀਗ੍ਰੇਟ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਨੂੰ ਲਾਈਵ ਕਰ ਦਿੱਤਾ ਗਿਆ ਹੈ।

ਮੈਸੇਂਜਰ ਰੂਮਜ਼ ਇੰਟੀਗ੍ਰੇਸ਼ਨ ਦੇ ਜ਼ਰੀਏ ਯੂਜ਼ਰ ਪ੍ਰਾਈਵੇਟ ਵੀਡੀਓ ਚੈਟ ਰੂਮ ਕ੍ਰਿਏਟ ਕਰ ਸਕਦੇ ਹਨ। ਜਿੱਥੇ 50 ਲੋਕ ਜੁਆਇਨ ਹੋ ਸਕਦੇ ਹਨ, ਇਸ ਤੋਂ ਇਲਾਵਾ ਉਹ ਲੋਕ ਵੀ ਨਾਲ ਜੁੜ ਸਕਦੇ ਹਨ, ਜਿਨ੍ਹਾਂ ਦੇ ਫੇਸਬੁੱਕ ਅਕਾਊਂਟ ਨਹੀਂ ਹੈ। ਇੰਸਟਾਗ੍ਰਾਮ ਨੇ ਟਵਿਟਰ 'ਤੇ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਤੁਸੀਂ ਇੰਸਟਾਗ੍ਰਾਮ 'ਤੇ ਮੈਸੇਂਜਰ ਰੂਮਜ਼ ਕ੍ਰਿਏਟ ਕਰ ਕਰਦੇ ਹੋ ਅਤੇ ਕਿਸੇ ਨੂੰ ਵੀ ਜੁਆਇਨ ਕਰਨ ਲਈ ਇਨਵਾਇਟ ਕਰ ਸਕਦੇ ਹੋ।

ਇੰਸਟਾਗ੍ਰਾਮ ਵੱਲੋਂ ਸ਼ੇਅਰ ਕੀਤੇ ਗਏ ਇਕ ਵੀਡੀਓ ਵਿਚ ਨਵੇਂ ਫੀਚਰ ਲਈ ਸਟੇਪਸ ਨੂੰ ਦਿਖਾਇਆ ਗਿਆ ਹੈ। ਇਸ ਦੇ ਲਈ ਤੁਹਾਨੂੰ ਪਹਿਲਾਂ ਇੰਸਟਾਗ੍ਰਾਮ ਡਾਇਰੈਕਟ ਮੈਸੇਜ ਵਿਚ ਜਾਣਾ ਹੋਵੇਗਾ। ਇੱਥੇ ਵੀਡੀਓ ਚੈਟ ਆਈਕਨ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਕ੍ਰਿਏਟ ਨੂੰ ਸਲੈਕਟ ਕਰਨਾ ਹੋਵੇਗਾ। 

ਇਸ ਤੋਂ ਬਾਅਦ ਤੁਸੀਂ ਅਪਣੇ ਦੋਸਤਾਂ ਨੂੰ ਰੂਮਜ਼ ਲਈ ਇਨਵਾਈਟ ਸੈਂਡ ਕਰ ਸਕਦੇ ਹੋ। ਇਸ ਤੋਂ ਬਾਅਦ ਇੰਸਟਾਗ੍ਰਾਮ ਇਕ ਰੂਮ ਕ੍ਰਿਏਟ ਕਰੇਗਾ ਅਤੇ ਇਸ ਦਾ ਇਕ ਲਿੰਕ ਸ਼ੋਅ ਹੋਵੇਗਾ। ਇਸ ਤੋਂ ਇਲਾਵਾ ਇੱਥੇ ਜੁਆਇਨ ਰੂਮ ਜਾਂ ਸੈਂਡ ਲਿੰਕ ਦਾ ਆਪਸ਼ਨ ਮਿਲੇਗਾ। ਜੇਕਰ ਤੁਸੀਂ ਜੁਆਇੰਨ ਰੂਮ ਵਿਚ ਟੈਪ ਕਰੋਗੇ ਤਾਂ ਇੰਸਟਾਗ੍ਰਾਮ ਤੁਹਾਡੇ ਰੂਮ ਨੂੰ ਮੈਸੇਂਜਰ ਐਪ ਵਿਚ ਓਪਨ ਕਰਨ ਲਈ ਪੁੱਛੇਗਾ।