Oppo A5 2020 ਦੀਆਂ ਨਵੀਂਆਂ ਕੀਮਤਾਂ ਹੋਈਆਂ ਜਾਰੀ, ਹੋਇਆ ਸਸਤਾ

ਏਜੰਸੀ

ਜੀਵਨ ਜਾਚ, ਤਕਨੀਕ

Oppo ​ਨੇ ਪਿਛਲੇ ਮਹੀਨੇ ਭਾਰਤੀ ਬਾਜ਼ਾਰ 'ਚ ਦੋ ਨਵੇਂ ਸਮਾਰਟਫੋਨਜ਼ Oppo A9 2020...

A5 2020

ਨਵੀਂ ਦਿੱਲੀ: Oppo ​ਨੇ ਪਿਛਲੇ ਮਹੀਨੇ ਭਾਰਤੀ ਬਾਜ਼ਾਰ 'ਚ ਦੋ ਨਵੇਂ ਸਮਾਰਟਫੋਨਜ਼ Oppo A9 2020 ਤੇ Oppo A5 2020 ਨੂੰ ਲਾਂਚ ਕੀਤਾ ਸੀ ਹੁਣ ਬਜਟ ਰੇਂਜ 'ਚ ਲਾਂਚ ਕੀਤਾ ਗਏ Oppo A5 2020 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ, ਜਿਸ ਦੇ ਬਾਅਦ ਨਵੀਂ ਕੀਮਤ ਦੇ ਨਾਲ ਤੁਸੀਂ ਇਸ ਸਮਾਰਟਫੋਨ ਨੂੰ ਆਨਲਾਈਨ ਤੇ ਆਫਲਾਈਨ ਦੋਵੇਂ ਪਲੇਟਫਾਰਮ ਤੋਂ ਖ਼ਰੀਦ ਸਕਦੇ ਹੋ। ਇਹ ਕਟੌਤੀ ਸਿਰਫ਼ Oppo A5 2020 ਦੇ 3ਜੀਬੀ ਰੈਮ+64ਜੀਬੀ ਮਾਡਲ ਲਈ ਕੀਤੀ ਗਈ ਹੈ। ਹਾਲਾਂਕਿ ਫੋਨ ਦੀ ਕੀਮਤ 'ਚ ਕੀਤੀ ਗਈ ਕਟੌਤੀ ਦੀ ਜਾਣਕਾਰੀ ਕੰਪਨੀ ਨੇ ਅਧਿਕਾਰਿਕ ਤੌਰ 'ਤੇ ਨਹੀਂ ਦਿੱਤੀ।

ਕੰਪਨੀ ਨੇ Oppo A5 2020 ਨੂੰ ਭਾਰਤ 'ਚ ਦੋ ਸਟੋਰੇਜ ਬਦਲਾਅ 'ਚ ਲਾਂਚ ਕੀਤਾ ਸੀ। ਜਿਸ 'ਚ 3ਜੀਬੀ ਰੈਮ+64ਜੀਬੀ ਮਾਡਲ ਦੀ ਕੀਮਤ 12,490 ਰੁਪਏ ਹੈ। ਫੋਨ ਦੇ ਰੇਟ ਘੱਟ ਦੀ ਜਾਣਕਾਰੀ twitter 'ਤੇ ਮਹੇਸ਼ ਟੈਲੀਕਾਮ ਨੇ ਸ਼ੇਅਰ ਕੀਤੀ ਹੈ, ਜਿਸ ਦੇ ਅਨੁਸਾਰ ਇਸ ਫੋਨ ਦੀ ਕੀਮਤ 'ਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਦੇ ਬਾਅਦ ਇਸ ਨੂੰ 11,9990 'ਚ ਖ਼ਰੀਦਿਆ ਜਾ ਸਕਦਾ ਹੈ। ਦੱਸ ਦਈਏ ਕਿ ਇਹ ਕਟੌਤੀ ਸਿਰਫ਼ 3ਜੀਬੀ ਰੈਮ+64ਜੀਬੀ ਵੇਰੀਐਂਟ ਲਈ ਕੀਤੀ ਗਈ ਹੈ। ਜਦਕਿ 4ਜੀਬੀ ਮਾਡਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ। ਇਹ ਫੋਨ Dazzling White ਤੇ Mirror Black ਵੇਰੀਐਂਟ 'ਚ ਉਪਲਬਧ ਹੈ।

Oppo A5 2020 ਫ਼ੀਚਰਜ਼

Oppo A5 2020 'ਚ 6.5 ਇੰਚ ਦੀ ਨੈਨੋ ਵਾਟਰਡ੍ਰਾਪ ਡਿਸਪਲੇਅ ਦਿੱਤੀ ਗਈ ਹੈ। ਫੋਨ ਨੂੰ Qualcomm Snapdragon 665 ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ ਦਿੱਤੀ ਗਈ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 128ਜੀਬੀ ਤਕ ਐਕਸਪੈਂਡ ਕੀਤਾ ਜਾ ਸਕਦਾ ਹੈ। ਪਾਵਰ ਬੈਕਅਪ ਲਈ ਇਸ ਫੋਨ 'ਚ 5,000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।

ਫੋਟੋਗ੍ਰਾਫੀ ਸੈਕਸ਼ਨ 'ਤੇ ਨਜ਼ਰ ਮਾਰੀਏ ਤਾਂ Oppo A5 2020 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਜਿਸ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਲੈਂਜ਼, 2 ਮੈਗਾਪਿਕਸਲ ਦਾ ਮੋਨੋ ਲੈਂਜ਼ ਤੇ 2 ਮੈਗਾਪਿਕਸਲ ਦਾ ਪੋਟ੍ਰੇਟ ਲੈਂਜ਼ ਮੌਜੂਦ ਹੈ। ਸੈਲਫੀ ਤੇ ਵੀਡੀਓ ਕਾਲਿੰਗ ਦੀ ਸੁਵਿਧਾ ਲਈ ਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।